ਟਰੈਫ਼ਿਕ ''ਚ ਫ਼ਸ ਗਈ ਐਂਬੂਲੈਂਸ, ਬੱਸ ਵਾਲੇ ਕਹਿੰਦੇ- ''''ਸਾਡਾ ਟੈਮ ਹੋਇਆ, ਪਹਿਲਾਂ ਅਸੀਂ ਜਾਵਾਂਗੇ...''''
Tuesday, Nov 12, 2024 - 03:31 AM (IST)
ਲੋਹੀਆਂ ਖਾਸ (ਮਨਜੀਤ, ਸੱਦੀ)- ਸਥਾਨਕ ਮੇਨ ਬੱਸ ਸਟਾਪ ਟੀ-ਪੁਆਇੰਟ ’ਤੇ ਉਸ ਵੇਲੇ ਗਹਿਮਾ-ਗਹਿਮੀ ਹੋ ਗਈ, ਜਦੋਂ ਟ੍ਰੈਫਿਕ ਵਿਚ ਫਸੀ ਇਕ ਐਂਬੂਲੈਂਸ ਨੂੰ ਰਾਹ ਦੇਣ ਨੂੰ ਲੈ ਕੇ ਇਕ ਰਾਹਗੀਰ ਤੇ ਬੱਸ ਦੇ ਕੰਡਕਟਰ ਵਿਚ ਹੱਥੋਂ ਪਾਈ ਹੋ ਗਈ।
ਲੋਹੀਆਂ ਪੁਲਸ ਨੂੰ ਦਰਖਾਸਤ ਦਿੰਦਿਆਂ ਪ੍ਰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਵਾਰਡ ਨੰਬਰ 10, ਲੋਹੀਆਂ ਖਾਸ ਨੇ ਕਿਹਾ ਕਿ ਉਹ ਘਰ ਤੋਂ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਟੀ-ਪੁਆਇੰਟ ’ਤੇ ਟ੍ਰੈਫਿਕ ਵਿਚ ਇਕ ਐਂਬੂਲੈਂਸ ਫਸੀ ਹੋਈ ਸੀ ਤੇ ਉਸ ਦੇ ਅੱਗੇ ਇਕ ਨਿੱਜੀ ਬੱਸ ਖੜ੍ਹੀ ਸੀ।
ਇਹ ਵੀ ਪੜ੍ਹੋ- ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ ! ਜਿਨ੍ਹਾਂ ਦੀ ਕੀਤੀ ਮਦਦ, ਉਹੀ ਕਰ ਗਏ ਕਾਂਡ
ਇਸ ਦੌਰਾਨ ਉਸ ਨੇ ਬੱਸ ਦੇ ਡਰਾਈਵਰ ਨੂੰ ਕਿਹਾ ਕਿ ਪਹਿਲਾਂ ਐਂਬੂਲੈਂਸ ਨੂੰ ਲੰਘ ਲੈਣ ਦਿਓ। ਅੱਗੋਂ ਬੱਸ ਚਾਲਕ ਕਹਿੰਦਾ ਕਿ ਬੱਸ ਦਾ ਟਾਈਮ ਹੋਇਆ ਹੈ, ਪਹਿਲਾ ਮੈਂ ਹੀ ਬੱਸ ਲੰਘਾਵਾਂਗਾ। ਇੰਨੇ ਨੂੰ ਬੱਸ ਦਾ ਕੰਡਕਟਰ ਹੇਠਾਂ ਉਤਰ ਆਇਆ ਤੇ ਪ੍ਰਦੀਪ ਨਾਲ ਗਾਲੀ-ਗਲੋਚ ਕਰਦਾ ਹੋਇਆ ਹੱਥੋਂ-ਪਾਈ ’ਤੇ ਉੱਤਰ ਆਇਆ।
ਪ੍ਰਦੀਪ ਸਿੰਘ ਨੇ ਥਾਣਾ ਮੁਖੀ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਉਸ ਨੇ ਇਕ ਚੰਗਾ ਨਾਗਰਿਕ ਹੋਣ ਦਾ ਆਪਣਾ ਫਰਜ਼ ਨਿਭਾਇਆ ਸੀ, ਪਰ ਬੱਸ ਦੇ ਕੰਡਕਟਰ ਨੇ ਉਸ ਨਾਲ ਧੱਕੇਸ਼ਾਹੀ ਕੀਤੀ ਹੈ। ਇਸ ਲਈ ਉਸ ਬੱਸ ਕੰਡਕਟਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਕਈ ਦਿਨਾਂ ਤੋਂ ਲਾਵਾਰਸ ਖੜ੍ਹਾ ਸੀ ਮੋਟਰਸਾਈਕਲ, ਜਦੋਂ ਪੁਲਸ ਨੇ ਕੀਤੀ ਜਾਂਚ ਤਾਂ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e