ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਵਾਸੀਆਂ ਨੂੰ ਟੁੱਟੀਆਂ ਸੜਕਾਂ ਤੋਂ ਮਿਲੇਗੀ ਨਿਜਾਤ, ਬਣ ਰਹੀ ਇਹ ਯੋਜਨਾ
Wednesday, Nov 20, 2024 - 02:05 PM (IST)
ਜਲੰਧਰ (ਖੁਰਾਣਾ)–ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਜਲੰਧਰ ਨਗਰ ਨਿਗਮ ਨੇ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਨਿਗਮ ਦੇ ਸਾਰੇ ਅਧਿਕਾਰੀਆਂ ਨੂੰ ਫੀਲਡ ਵਿਚ ਉਤਾਰ ਦਿੱਤਾ ਹੈ ਅਤੇ ਸ਼ਹਿਰ ਦੀ ਸੂਰਤ ਬਦਲਣ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਅਜਿਹੀ ਹਾਲਾਤ ਵਿਚ ਸ਼ਹਿਰ ਦੀਆਂ ਸੜਕਾਂ ’ਤੇ ਲਗਭਗ 15 ਕਰੋੜ ਰੁਪਏ ਹੋਰ ਖ਼ਰਚ ਕਰਨ ਦੀ ਯੋਜਨਾ ਵੀ ਬਣਾ ਲਈ ਗਈ ਹੈ। ਇਸ ਦੇ ਟੈਂਡਰ ਵੀ ਲੱਗ ਚੁੱਕੇ ਹਨ, ਜੋ 2 ਦਸੰਬਰ ਨੂੰ ਖੋਲ੍ਹੇ ਜਾਣੇ ਹਨ। ਮੰਨਿਆ ਜਾ ਰਿਹਾ ਹੈ ਕਿ ਸੱਤਾ ਧਿਰ ਦੀ ਇਹੀ ਕੋਸ਼ਿਸ਼ ਰਹੇਗੀ ਕਿ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਲੁੱਕ-ਬੱਜਰੀ ਦੀ ਪਰਤ ਵਿਛਾ ਦਿੱਤੀ ਜਾਵੇ ਪਰ ਇਹ ਵੀ ਵੇਖਣਾ ਹੋਵੇਗਾ ਕਿ ਦਸੰਬਰ ਮਹੀਨੇ ਵਿਚ ਜੇਕਰ ਭਰਪੂਰ ਸਰਦੀ ਪੈਂਦੀ ਹੈ ਤਾਂ ਨਵੀਆਂ ਬਣ ਰਹੀਆਂ ਸੜਕਾਂ ਦੀ ਕੁਆਲਿਟੀ ’ਤੇ ਇਸ ਦਾ ਅਸਰ ਪਵੇਗਾ।
ਇਹ ਵੀ ਪੜ੍ਹੋ- ਪੰਜਾਬ ਜ਼ਿਮਨੀ ਚੋਣ : ਸਖ਼ਤ ਸੁਰੱਖਿਆ ਹੇਠ ਚੱਬੇਵਾਲ ਹਲਕੇ 'ਚ ਵੋਟਿੰਗ ਜਾਰੀ
ਇਨ੍ਹਾਂ ਕਾਲੋਨੀਆਂ ਵਿਚ ਬਣਨ ਜਾ ਰਹੀਆਂ ਹਨ ਨਵੀਆਂ ਸੜਕਾਂ
-ਲੱਧੇਵਾਲੀ ਫਿਰਨੀ ਤੋਂ ਗੇਟ ਤਕ : 29.85 ਲੱਖ
-ਮੋਤੀ ਬਾਗ ਅਤੇ ਆਲੇ-ਦੁਆਲੇ ਦੀਆਂ ਸੜਕਾਂ : 38.06 ਲੱਖ
-ਹਰਦੀਪ ਨਗਰ ਦੀਆਂ ਸੜਕਾਂ : 31 ਲੱਖ
-ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਮੇਨ ਰੋਡ : 32.81 ਲੱਖ
-ਕਮਲ ਵਿਹਾਰ ਦੀਆਂ ਸੜਕਾਂ : 42.38 ਲੱਖ
-ਦਸਮੇਸ਼ ਨਗਰ ਦੀਆਂ ਸੜਕਾਂ : 41.35 ਲੱਖ
-ਪੁਰਾਣੀ ਬਾਰਾਦਰੀ ਦੀ ਸੜਕ : 42.57 ਲੱਖ
-ਪਟੇਲ ਚੌਕ ਤੋਂ ਕਪੂਰਥਲਾ ਰੋਡ ਡੰਪ ਸਾਈਟ : 41.62 ਲੱਖ
-ਬਚਿੰਤ ਨਗਰ ਦੀਆਂ ਸੜਕਾਂ : 18.99 ਲੱਖ
-ਗਦਾਈਪੁਰ ਕੰਕ੍ਰੀਟ ਰੋਡ : 38.81 ਲੱਖ
-ਹੋਟਲ ਪ੍ਰੈਜ਼ੀਡੈਂਟ ਦੇ ਸਾਹਮਣੇ ਰਾਜਿੰਦਰ ਨਗਰ : 10.36 ਲੱਖ
-ਸਿਲਵਰ ਐਨਕਲੇਵ ਦੀਆਂ ਸੜਕਾਂ : 45.08 ਲੱਖ
-ਅਮਨ ਨਗਰ ਦੀ ਸੜਕ : 36.73 ਲੱਖ
-ਮੋਤੀ ਬਾਗ ਦੀ ਸੜਕ : 44.79 ਲੱਖ
-ਬਸੰਤ ਹਿਲਜ਼ ਕਾਲੋਨੀ ਦੀ ਸੜਕ : 49.28 ਲੱਖ
-ਬੜਿੰਗ ਦੀ ਇੰਟਰਲਾਕਿੰਗ ਟਾਈਲਾਂ ਵਾਲੀ ਸੜਕ : 11.17 ਲੱਖ
-ਵਜ਼ੀਰ ਸਿੰਘ ਐਨਕਲੇਵ ਦੀ ਸੜਕ : 20.73 ਲੱਖ
-ਸ਼ਾਲੀਮਾਰ ਗਾਰਡਨ ਦੀ ਸੜਕ : 85.89 ਲੱਖ
-ਬੜਿੰਗ ਜੰਞਘਰ ਤੋਂ ਜੀ. ਟੀ. ਰੋਡ : 60.79 ਲੱਖ
-ਬੜਿੰਗ ਮੇਨ ਰੋਡ ਬਿਜਲੀ ਘਰ ਅਤੇ ਗਰਾਊਂਡ ਤਕ : 87.70 ਲੱਖ
-ਤੱਲ੍ਹਣ ਰੇਲਵੇ ਕਰਾਸਿੰਗ ਤੋਂ ਅਰਮਾਨ ਨਗਰ : 32.44 ਲੱਖ
-ਦਕੋਹਾ ਸਕੂਲ ਤੋਂ ਗੁਰਦੁਆਰਾ ਸਿੰਘ ਸਭਾ ਤਕ : 28.48 ਲੱਖ
-ਕਰੋਲ ਬਾਗ ਦੀਆਂ ਸੜਕਾਂ : 21.94 ਲੱਖ
-ਕਪੂਰਥਲਾ ਰੋਡ ਤੋਂ ਰਾਜ ਨਗਰ : 1.31 ਕਰੋੜ
-ਕਪੂਰਥਲਾ ਰੋਡ : 1.77 ਕਰੋੜ
ਇਹ ਵੀ ਪੜ੍ਹੋ- ਵੋਟਿੰਗ ਵਿਚਾਲੇ ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਨੇ ਗੁਰੂ ਘਰ ਟੇਕਿਆ ਮੱਥਾ, ਲਿਖਿਆ 'ਵਾਹਿਗੁਰੂ ਮਿਹਰ ਕਰੇ'
ਪੈਚਵਰਕ ਨਾਲ ਸਬੰਧਤ ਕੰਮਾਂ ਦੇ ਵੀ 8 ਟੈਂਡਰ ਲਾਏ ਗਏ
ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਹੜੀਆਂ ਸੜਕਾਂ ਨੂੰ ਪੈਚਵਰਕ ਲਾ ਕੇ ਠੀਕ ਕੀਤਾ ਜਾ ਸਕਦਾ ਹੈ, ਉਨ੍ਹਾਂ ’ਤੇ ਵਧੀਆ ਢੰਗ ਨਾਲ ਪੈਚ ਲਾਏ ਜਾਣਗੇ। ਪਤਾ ਲੱਗਾ ਹੈ ਕਿ ਨਿਗਮ ਪ੍ਰਸ਼ਾਸਨ ਨੇ ਪੈਚਵਰਕ ਨਾਲ ਸਬੰਧਤ ਕੰਮਾਂ ਦੇ 8 ਟੈਂਡਰ ਲਾਏ ਹੋਏ ਹਨ, ਜਿਹੜੇ ਲਗਭਗ 78 ਲੱਖ ਦੇ ਹਨ। ਟੈਂਡਰ ਅਲਾਟ ਹੋਣ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਪੈਚਵਰਕ ਜ਼ਰੀਏ ਉਨ੍ਹਾਂ ਨੂੰ ਟੋਇਆ ਮੁਕਤ ਬਣਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਨੇ ਪੈਚਵਰਕ ਲਈ ਟੈਂਡਰ ਹੀ ਨਹੀਂ ਲਾਏ ਸਨ ਅਤੇ ਜਿਹੜੇ ਟੈਂਡਰ ਲੱਗੇ ਵੀ ਸਨ, ਉਹ ਸਿਰੇ ਨਹੀਂ ਚੜ੍ਹ ਸਕੇ ਸਨ। ਇਸ ਕਾਰਨ ਲੰਮੇ ਸਮੇਂ ਤਕ ਸ਼ਹਿਰ ਨੂੰ ਟੁੱਟੀਆਂ ਸੜਕਾਂ ਦਾ ਸੰਤਾਪ ਝੱਲਣਾ ਪਿਆ। ਹੁਣ ਨਿਗਮ ਚੋਣਾਂ ਕਾਰਨ ਸ਼ਹਿਰ ਦੇ ਲੋਕਾਂ ਨੂੰ ਟੁੱਟੀਆਂ ਸੜਕਾਂ ਦੀ ਸਮੱਸਿਆ ਤੋਂ ਨਿਜਾਤ ਮਿਲਣ ਜਾ ਰਹੀ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਖ਼ੁਸ਼ਖ਼ਬਰੀ, ਦਿੱਤੀ ਗਈ ਵੱਡੀ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8