ਸਿੱਧੂ ਤੋਂ ਬਾਅਦ ਚੰਨੀ ਨੇ ਵੀ ਬਣਾਈ ਵਿਧਾਨ ਸਭਾ ਉਪ ਚੋਣਾਂ ਤੋਂ ਦੂਰੀ, ਕੀ ਠੀਕ ਹੈ ਕਾਂਗਰਸ ਦਾ ਮਾਹੌਲ ?
Sunday, Nov 10, 2024 - 04:58 AM (IST)
ਲੁਧਿਆਣਾ (ਹਿਤੇਸ਼)- ਕਾਂਗਰਸ ਦੇ ਆਗੂ ਭਾਵੇਂ ਹੀ ਕਿੰਨੇ ਦਾਅਵੇ ਕਿਉਂ ਨਾ ਕਰ ਲੈਣ, ਪਰ ਮੌਜੂਦਾ ਸਥਿਤੀ ਤੋਂ ਇਹੀ ਜਾਪਦਾ ਹੈ ਕਿ ਪਾਰਟੀ ਦੇ ਅੰਦਰ ਸਭ ਠੀਕ ਨਹੀਂ ਚੱਲ ਰਿਹਾ ਹੈ, ਜਿਸ ਦਾ ਸਬੂਤ ਇਨ੍ਹਾਂ ਦਿਨਾਂ ’ਚ ਪੰਜਾਬ ਦੀਆਂ 4 ਸੀਟਾਂ ’ ਤੇ ਹੋ ਰਹੀਆਂ ਵਿਧਾਨ ਸਭਾ ਉਪ ਚੋਣਾਂ ਦੌਰਾਨ ਨੂੰ ਦੇਖਣ ਨੂੰ ਮਿਲ ਰਿਹਾ ਹੈ।
ਇਹ ਉਪ ਚੋਣਾਂ ਵਿਧਾਇਕਾਂ ਦੇ ਅਸਤੀਫਾ ਦੇ ਕੇ ਐੱਮ.ਪੀ. ਬਣਨ ਦੀ ਵਜ੍ਹਾ ਨਾਲ ਹੋ ਰਹੀਆਂ ਹਨ, ਜਿਨ੍ਹਾਂ ’ਚ ਕਾਂਗਰਸ ਵੱਲੋਂ ਗਿੱਦੜਬਾਹਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਚੱਬੇਵਾਲ ਤੋਂ ਨਵੇਂ ਚਿਹਰੇ ਰਣਜੀਤ ਕੁਮਾਰ ਅਤੇ ਬਰਨਾਲਾ ਤੋਂ ਹਰਦੀਪ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜਿਥੋਂ ਤੱਕ ਇਨ੍ਹਾਂ ਉਮੀਦਵਾਰਾਂ ਲਈ ਪ੍ਰਚਾਰ ਕਰਨ ਦਾ ਸਵਾਲ ਹੈ, ਉਸ ਲਈ ਰਾਜਾ ਵੜਿੰਗ ਤਾਂ ਭਾਜਪਾ ਦੇ ਮਨਪ੍ਰੀਤ ਬਾਦਲ ਅਤੇ 'ਆਮ ਆਦਮੀ ਪਾਰਟੀ' ਦੇ ਡਿੰਪੀ ਢਿੱਲੋਂ ਦੇ ਨਾਲ ਸਖ਼ਤ ਮੁਕਾਬਲੇ ਕਾਰਨ ਗਿੱਦੜਬਾਹਾ ’ਚ ਫਸ ਕੇ ਰਹਿ ਗਏ ਹਨ। ਇਹ ਕਮੀ ਪੂਰੀ ਕਰਨ ਦੀ ਕੋਸ਼ਿਸ਼ ਨੇਤਾ ਵਿਪੱਖ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਹਨ, ਜੋ ਚੱਬੇਵਾਲ ਅਤੇ ਬਰਨਾਲਾ ਤੋਂ ਬਾਅਦ ਹੁਣ ਗਿੱਦੜਬਾਹਾ ਪੁੱਜੇ ਹਨ। ਜੇਕਰ ਪੰਜਾਬ ਕਾਂਗਰਸ ਦੇ ਹੋਰ ਵੱਡੇ ਨੇਤਾਵਾਂ ਦੀ ਗੱਲ ਕਰੀਏ ਤਾਂ ਨਵਜੋਤ ਸਿੱਧੂ ਨੇ ਪੰਜਾਬ ’ਚ ਮੌਜੂਦ ਰਹਿਣ ਦੇ ਬਾਵਜੂਦ ਲੰਮੇ ਸਮੇਂ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵੱਡੀ ਵਾਰਦਾਤ, ਮੋਟਰ 'ਤੇ ਬੈਠੇ ਕਿਸਾਨ ਦਾ ਤਾਬ.ੜਤੋੜ ਗੋ.ਲ਼ੀਆਂ ਵਰ੍ਹਾ ਕੇ ਕਰ'ਤਾ ਕ.ਤਲ
ਹੁਣ ਇਸ ਲਿਸਟ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ, ਜੋ ਪਿਛਲੇ ਕੁਝ ਦਿਨਾਂ ਦੌਰਾਨ ਫਿਲੌਰ, ਨਕੋਦਰ ’ਚ ਤਾਂ ਨਜ਼ਰ ਆਏ ਹਨ ਪਰ ਹੁਣ ਤੱਕ ਇਕ ਵਾਰ ਵੀ ਵਿਧਾਨ ਸਭਾ ਉਪ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਨਹੀਂ ਗਏ। ਇਨ੍ਹਾਂ ’ਚੋਂ ਚੱਬੇਵਾਲ ਉਨ੍ਹਾਂ ਦੇ ਲੋਕ ਸਭਾ ਖੇਤਰ ਜਲੰਧਰ ਦੇ ਬਿਲਕੁਲ ਨੇੜੇ ਹੈ। ਸੋ ਇਸ ਦੇ ਆਧਾਰ 'ਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਂਗਰਸ ਦੇ ਅੰਦਰ ਸਭ ਠੀਕ ਨਹੀਂ ਚੱਲ ਰਿਹਾ ਹੈ।
ਕੇਜਰੀਵਾਲ ਦੀ ਐਂਟਰੀ ਤੋਂ ਬਾਅਦ ਮਹਿਸੂਸ ਹੋਣ ਲੱਗੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦੀ ਕਮੀ
ਪੰਜਾਬ ਦੀਆਂ 4 ਸੀਟਾਂ ’ਤੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਮੋਰਚਾ ਸੰਭਾਲਿਆ ਹੋਇਆ ਸੀ ਅਤੇ ਹੁਣ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵੀ ਐਂਟਰੀ ਹੋ ਗਈ ਹੈ, ਜਿਨ੍ਹਾਂ ਵੱਲੋਂ ਸਰਪੰਚਾਂ ਦੇ ਸਹੁੰ ਚੁੱਕ ਸਮਾਰੋਹ ਦੇ ਬਹਾਨੇ ਪੰਜਾਬ ’ਚ ਆਪਣੀ ਸਿਆਸੀ ਮੌਜੂਦਗੀ ਦਰਜ ਕਰਵਾਈ ਹੈ, ਜਿਸ ਦੇ ਅਗਲੇ ਹੀ ਦਿਨ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਚੱਬੇਵਾਲ ਤੇ ਡੇਰਾ ਬਾਬਾ ਨਾਨਕ ’ਚ ‘ਆਪ’ ਉਮੀਦਵਾਰਾਂ ਦੇ ਹੱਕ ’ਚ ਰੈਲੀਆਂ ਨੂੰ ਸੰਬੋਧਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਕੇਜਰੀਵਾਲ ਦਾ ਆਉਣ ਵਾਲੇ ਦਿਨਾਂ ’ਚ ਗਿੱਦੜਬਾਹਾ ਅਤੇ ਬਰਨਾਲਾ ’ਚ ਜਾਣ ਦਾ ਪ੍ਰੋਗਰਾਮ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ’ਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਲਈ ਕੇਂਦਰੀ ਲੀਡਰਸ਼ਿਪ ਦੀ ਕਮੀ ਮਹਿਸੂਸ ਹੋਣ ਲੱਗੀ ਹੈ ਕਿਉਂਕਿ ਰਾਜਾ ਵੜਿੰਗ ਗਿੱਦੜਬਾਹਾ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ ਅਤੇ ਸਿਰਫ ਪ੍ਰਤਾਪ ਬਾਜਪਾ ਹੀ ਸਟੇਟ ਲੀਡਰਸ਼ਿਪ ਵੱਲੋਂ ਜ਼ਿੰਮੇਦਾਰੀ ਨਿਭਾਅ ਰਹੇ ਹਨ।
ਇਹ ਵੀ ਪੜ੍ਹੋੋ- ਵੱਡੀ ਖ਼ਬਰ ; ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੇ ਕੀਤੀ ਖ਼ੁਦ.ਕੁਸ਼ੀ
ਭਾਜਪਾ ਨੂੰ ਕੈਪਟਨ ਦਾ ਇੰਤਜ਼ਾਰ
ਪੰਜਾਬ ’ਚ ਚਰਨਜੀਤ ਚੰਨੀ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਅਤੇ ਰਜਿੰਦਰ ਕੌਰ ਭੱਠਲ ਵੀ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਹਨ। ਇਨ੍ਹਾਂ ’ਚੋਂ ਭੱਠਲ ਦਾ ਬੇਟਾ ਬਰਨਾਲਾ ’ਚ ਕਾਂਗਰਸ ਦੇ ਉਮੀਦਵਾਰ ਲਈ ਕੰਮ ਕਰ ਰਿਹਾ ਹੈ, ਜਦੋਂਕਿ ਕੈਪਟਨ ਭਾਜਪਾ ’ਚ ਸ਼ਾਮਲ ਹੋ ਗਏ ਹਨ ਅਤੇ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਕਈ ਮਹੀਨਿਆਂ ਤੋਂ ਬਾਅਦ ਕੁਝ ਦਿਨ ਪਹਿਲਾਂ ਖੰਨਾ ਦੀ ਅਨਾਜ ਮੰਡੀ ’ਚ ਨਜ਼ਰ ਆਏ ਸੀ ਪਰ ਵਿਧਾਨ ਸਭਾ ਉਪ ਚੋਣਾਂ ਦੌਰਾਨ ਭਾਜਪਾ ਨੂੰ ਉਨ੍ਹਾਂ ਦਾ ਇੰਤਜ਼ਾਰ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸੀਨੀਅਰ ਆਗੂ ਜ਼ਿਮਨੀ ਚੋਣਾਂ 'ਚੋਂ ਗਾਇਬ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e