ਪੰਜਾਬ 'ਚ ਪਿਆ ਸਰਦੀਆਂ ਦਾ ਪਹਿਲਾ ਮੀਂਹ ; ਧੁੰਦ ਤੇ ਸਮੌਗ ਤੋਂ ਮਿਲੀ ਰਾਹਤ
Saturday, Nov 16, 2024 - 10:20 PM (IST)
ਜਲੰਧਰ- ਬੀਤੇ ਕਈ ਦਿਨਾਂ ਤੋਂ ਪੰਜਾਬ 'ਚ ਧੁੰਦ ਤੇ ਧੂੰਏਂ ਦੇ ਗੁਬਾਰ ਕਾਰਨ ਸਥਿਤੀ ਸਮੌਗ ਵਾਲੀ ਬਣੀ ਹੋਈ ਸੀ। ਵਿਜ਼ੀਬਲਿਟੀ ਤਾਂ ਘਟ ਹੀ ਗਈ ਸੀ, ਸਗੋਂ ਹਵਾ ਵੀ ਬੇਹੱਦ ਪ੍ਰਦੂਸ਼ਿਤ ਹੋ ਗਈ ਸੀ। ਇਸ ਵਿਚਾਲੇ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ, ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪੈ ਗਿਆ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ, ਜਲੰਧਰ ਤੇ ਹੋਰ ਨੇੜਲੇ ਇਲਾਕਿਆਂ 'ਚ ਮੀਂਹ ਪਿਆ ਹੈ, ਜਿਸ ਕਾਰਨ ਸਮੌਗ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਫਿਲਹਾਲ ਇਸ ਵਿਚਾਲੇ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪੰਜਾਬ ਦੇ 18 ਜ਼ਿਲ੍ਹਿਆਂ ਲਈ ਧੁੰਦ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਅੱਜ ਜਿਨ੍ਹਾਂ ਇਲਾਕਿਆਂ 'ਚ ਮੀਂਹ ਪਿਆ ਹੈ, ਉੱਥੇ ਸੰਭਾਵਨਾ ਹੈ ਕਿ ਉੱਥੇ ਸਮੌਗ ਤੋਂ ਰਾਹਤ ਮਿਲ ਜਾਵੇਗੀ। ਇਸ ਦੇ ਨਾਲ ਹੀ ਦੱਸ ਦੇਈਏ ਕਿ ਮੌਸਮ ਵਿਭਾਗ ਨੇ 15 ਨਵੰਬਰ ਤੋਂ ਬਾਅਦ ਪੰਜਾਬ 'ਚ ਠੰਡ ਦੇ ਜ਼ੋਰ ਫੜ ਲੈਣ ਦੀ ਵੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਹੋਈ ਹੈ।
ਮੌਸਮ ਵਿਭਾਗ ਮੁਤਾਬਕ ਹੁਣ ਦਿਨ ਤੇ ਰਾਤ ਦਾ ਤਾਪਮਾਨ ਲਗਾਤਾਰ ਡਿੱਗਣਾ ਸ਼ੁਰੂ ਹੋ ਜਾਵੇਗਾ, ਜਾਂ ਸਿੱਧੇ ਤੌਰ 'ਤੇ ਕਹਿ ਦੇਈਏ ਤਾਂ ਹੁਣ ਨਾ ਸਿਰਫ ਕੋਟੀਆਂ-ਸਵੈਟਰਾਂ ਵਾਲੀ ਠੰਡ ਪਵੇਗੀ, ਸਗੋਂ ਹੁਣ ਪੰਜਾਬ ਦੇ ਲੋਕ ਹੱਡ ਚੀਰਵੀਂ ਠੰਡ ਮਹਿਸੂਸ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e