ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, 24 ਅਧਿਕਾਰੀਆਂ ਦੇ ਬਦਲੇ ਵਿਭਾਗ
Friday, Nov 22, 2024 - 12:45 PM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਨੇ ਨਿਗਮ ਦੇ ਸੁਪਰਿੰਟੈਂਡੈਂਟ ਅਤੇ ਕਲਰਕ ਪੱਧਰ ਦੇ 24 ਅਧਿਕਾਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ। ਜਾਰੀ ਹੁਕਮਾਂ ਮੁਤਾਬਕ ਮਨਦੀਪ ਸਿੰਘ ਮਿੱਠੂ ਨੂੰ ਅਸ਼ਵਨੀ ਗਿੱਲ ਦੇ ਨਾਲ ਤਹਿਬਾਜ਼ਾਰੀ ਵਿਭਾਗ ਦਾ ਸੁਪਰਿੰਟੈਂਡੈਂਟ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਨਦੀਪ ਮਿੱਠੂ ਨੂੰ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਸੀ।
ਹੁਣ ਉਨ੍ਹਾਂ ਨੂੰ ਵਰਕਸ਼ਾਪ ਬ੍ਰਾਂਚ ’ਤੇ ਸੁਪਰਿੰਟੈਂਡੈਂਟ ਵੀ ਲਾਇਆ ਗਿਆ ਹੈ। ਹੈਲਥ ਅਤੇ ਬਿਲਡਿੰਗ ਬ੍ਰਾਂਚ ਦੇ ਸੁਪਰਿੰਟੈਂਡੈਂਟ ਅਮਿਤ ਕਾਲੀਆ ਦੀ ਡਿਊਟੀ ਹੁਣ ਪੈਟਰੋਲ ਪੰਪ ’ਤੇ ਲਾ ਦਿੱਤੀ ਗਈ ਹੈ, ਜਿਸ ਦੇ ਨਾਲ-ਨਾਲ ਉਹ ਇਲੈਕਸ਼ਨ ਦਾ ਕੰਮ ਵੀ ਵੇਖਣਗੇ। ਸੰਜੀਵ ਕਾਲੀਆ ਨੂੰ ਹੁਣ ਹੈਲਥ ਅਤੇ ਓ. ਐਂਡ ਐੱਮ. ਬ੍ਰਾਂਚ ਦਾ ਸੁਪਰਿੰਟੈਂਡੈਂਟ ਬਣਾ ਦਿੱਤਾ ਗਿਆ ਹੈ। ਰਜਨੀ ਨੂੰ ਹੈਲਥ ਬ੍ਰਾਂਚ ਤੋਂ ਹਟਾ ਕੇ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
ਮਮਤਾ ਸੇਠ ਨੂੰ ਟੈਂਡਰ ਸੈੱਲ ਤੋਂ ਬਦਲ ਕੇ ਲਾਇਸੈਂਸ ਬ੍ਰਾਂਚ ਵਿਚ ਭੇਜਿਆ ਗਿਆ ਹੈ। ਸੁਪਰਿੰਟੈਂਡੈਂਟ ਅਸ਼ਵਨੀ ਭਗਤ ਨੂੰ ਇਸ਼ਤਿਹਾਰ ਬਰਾਂਚ ਦੇ ਨਾਲ-ਨਾਲ ਰਿਹਾਇਸ਼ ਯੋਜਨਾ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ ਨੂੰ ਪ੍ਰਾਪਰਟੀ ਟੈਕਸ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਕਲਰਕਾਂ ਦੀ ਵੀ ਨਵੇਂ ਵਿਭਾਗਾਂ ਵਿਚ ਤਾਇਨਾਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ- 'ਗਲਘੋਟੂ' ਹੋਈ ਹਵਾ, 350 ਦਾ ਪੱਧਰ ਪਾਰ ਕਰਨ ਲਈ ਤਿਆਰ AQI, ਸਖ਼ਤ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8