ਮਿਸ਼ਨ ਆਕਸੀਜਨ : Reliance ਨੇ 1000 MT ਆਕਸੀਜਨ ਮਰੀਜ਼ਾਂ ਤੱਕ ਪਹੁੰਚਾਉਣ ਲਈ 24 ਟੈਂਕਰ ਕੀਤੇ ਏਅਰਲਿਫਟ

Saturday, May 01, 2021 - 02:22 PM (IST)

ਮਿਸ਼ਨ ਆਕਸੀਜਨ : Reliance ਨੇ 1000 MT ਆਕਸੀਜਨ ਮਰੀਜ਼ਾਂ ਤੱਕ ਪਹੁੰਚਾਉਣ ਲਈ 24 ਟੈਂਕਰ ਕੀਤੇ ਏਅਰਲਿਫਟ

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਆਪਣੀ ਜਾਮਨਗਰ ਵਿਚ ਤੇਲ ਰਿਫਾਇਨਰੀ ਵਿਖੇ ਪ੍ਰਤੀ ਦਿਨ 1000 ਮੀਟਰਕ ਟਨ ਤੋਂ ਵੱਧ ਮੈਡੀਕਲ-ਗਰੇਡ ਆਕਸੀਜਨ ਦਾ ਉਤਪਾਦਨ ਕਰ ਰਹੀ ਹੈ। ਇਹ ਆਕਸੀਜਨ ਕੋਵਿਡ -19 ਤੋਂ ਪ੍ਰਭਾਵਤ ਸੂਬਿਆਂ ਨੂੰ ਮੁਫਤ ਦਿੱਤੀ ਜਾ ਰਹੀ ਹੈ। ਰਿਲਾਇੰਸ ਅੱਜ ਭਾਰਤ ਦੇ ਮੈਡੀਕਲ ਗ੍ਰੇਡ ਆਕਸੀਜਨ ਦਾ ਤਕਰੀਬਨ 11% ਉਤਪਾਦਨ ਇਕੱਲੇ ਕਰਦੀ ਹੈ ਅਤੇ ਹਰ 10 ਵਿੱਚੋਂ 1 ਮਰੀਜ਼ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ।

ਮੁਕੇਸ਼ ਅੰਬਾਨੀ ਖੁਦ ਰਿਲਾਇੰਸ ਦੇ ਮਿਸ਼ਨ ਆਕਸੀਜਨ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਰਿਲਾਇੰਸ ਦੋਹਰੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਪਹਿਲਾਂ ਰਿਲਾਇੰਸ ਦੀ ਜਾਮਨਗਰ ਵਿਚ ਸਥਿਤ ਰਿਫਾਈਨਰੀ ਪ੍ਰਕਿਰਿਆ ਨੂੰ ਬਦਲ ਕੇ ਜ਼ਿਆਦਾ ਤੋਂ ਜ਼ਿਆਦਾ ਜੀਵਨ ਰੱਖਿਅਕ ਆਕਸੀਜਨ ਦਾ ਨਿਰਮਾਣ ਕਰਨਾ ਅਤੇ ਦੂਜਾ ਵਧੇਰੇ ਲੋਡਿੰਗ ਅਤੇ ਟ੍ਰਾਂਸਪੋਰਟ ਸਮਰੱਥਾਵਾਂ ਨੂੰ ਵਧਾ ਕੇ  ਲੋੜਵੰਦ ਸੂਬਿਆਂ ਵਿਚ ਆਕਸੀਜਨ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਾਇਆ ਜਾ ਸਕੇ।

PunjabKesari

ਰਿਲਾਇੰਸ ਦੀ ਜਾਮਨਗਰ ਰਿਫਾਈਨਰੀ ਕੱਚੇ ਤੇਲ ਤੋਂ ਡੀਜ਼ਲ, ਪੈਟਰੋਲ ਅਤੇ ਜੈੱਟ ਬਾਲਣ ਵਰਗੇ ਉਤਪਾਦਾਂ ਦਾ ਉਤਪਾਦਨ ਕਰਦੀ ਹੈ, ਜਿਥੇ ਮੈਡੀਕਲ-ਗ੍ਰੇਡ ਆਕਸੀਜਨ ਦਾ ਉਤਪਾਦਨ ਨਹੀਂ ਹੁੰਦਾ ਸੀ। ਪਰ ਕੋਰੋਨੋਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਅਤੇ ਆਕਸੀਜਨ ਦੀ ਮੰਗ ਵਿਚ ਤੇਜ਼ੀ ਦੇ ਕਾਰਨ, ਰਿਲਾਇੰਸ ਨੇ ਮੈਡੀਕਲ-ਗਰੇਡ ਆਕਸੀਜਨ ਦਾ ਉਤਪਾਦਨ ਸ਼ੁਰੂ ਕਰਨ ਲਈ ਆਪਣੀ ਪ੍ਰਕਿਰਿਆ ਬਦਲ ਦਿੱਤੀ ਹੈ।

ਬਹੁਤ ਹੀ ਥੋੜੇ ਸਮੇਂ ਵਿਚ ਰਿਲਾਇੰਸ ਨੇ ਮੈਡੀਕਲ ਗ੍ਰੇਡ ਆਕਸੀਜਨ ਦੇ ਉਤਪਾਦਨ ਨੂੰ ਜ਼ੀਰੋ ਤੋਂ ਵਧਾ ਕੇ 1000 ਮੀਟਰਕ ਟਨ ਕਰ ਦਿੱਤਾ ਹੈ। ਇਸ ਬਹੁਤ ਜ਼ਿਆਦਾ ਆਕਸੀਜਨ ਨਾਲ ਹਰ ਰੋਜ਼ ਔਸਤਨ 1 ਲੱਖ ਮਰੀਜ਼ ਸਾਹ ਲੈ ਸਕਣਗੇ। ਰਿਲਾਇੰਸ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ 15,000 ਮੀਟਰਕ ਟਨ ਅਤੇ ਮੈਡੀਕਲ ਗ੍ਰੇਡ ਆਕਸੀਜਨ ਦੀ 55,000 ਮੀਟਰਕ ਟਨ ਸਪਲਾਈ ਕਰ ਚੁੱਕੀ ਹੈ।

ਆਕਸੀਜਨ ਦੀ ਸਪਲਾਈ ਵਿਚ ਆ ਰਹੀ ਹੈ ਇਹ ਸਮੱਸਿਆ

ਆਕਸੀਜਨ ਦੀ ਲੋਡਿੰਗ ਅਤੇ ਸਪਲਾਈ ਦੇਸ਼ ਵਿਚ ਇਕ ਵੱਡੀ ਰੁਕਾਵਟ ਵਜੋਂ ਸਾਹਮਣੇ ਆਈ ਹੈ। ਰਿਲਾਇੰਸ ਦੇ ਇੰਜੀਨੀਅਰਾਂ ਨੇ ਨਾਈਟ੍ਰੋਜਨ ਟੈਂਕਰਾਂ ਨੂੰ ਆਕਸੀਜਨ ਟੈਂਕਰਾਂ ਵਿਚ ਬਦਲ ਕੇ ਹੱਲ ਲੱਭਿਆ। ਇਸ ਤੋਂ ਇਲਾਵਾ ਰਿਲਾਇੰਸ ਨੇ ਆਕਸੀਜਨ ਸਪਲਾਈ ਚੇਨ ਨੂੰ ਮਜਬੂਤ ਕਰਨ ਲਈ ਸਾਊਦੀ ਅਰਬ, ਜਰਮਨੀ, ਬੈਲਜੀਅਮ, ਨੀਦਰਲੈਂਡਜ਼ ਅਤੇ ਥਾਈਲੈਂਡ ਤੋਂ 24 ਆਕਸੀਜਨ ਟੈਂਕਰ ਏਅਰਲਿਫਟ ਕੀਤੇ ਹਨ। ਇਸ ਨਾਲ ਦੇਸ਼ ਵਿਚ ਤਰਲ ਆਕਸੀਜਨ ਦੀ ਕੁੱਲ ਆਵਾਜਾਈ ਸਮਰੱਥਾ 500 ਐਮਟੀ ਹੋ​ਗਈ ਹੈ।

ਟੈਂਕਰਾਂ ਨੂੰ ਏਅਰਲਿਫਟ ਕਰਨ ਲਈ ਭਾਰਤੀ ਹਵਾਈ ਫੌਜ ਦੀ ਕਾਫ਼ੀ ਸਹਾਇਤਾ ਮਿਲੀ ਸੀ। ਇਸ ਦੇ ਨਾਲ ਹੀ ਰਿਲਾਇੰਸ ਦੇ ਪਾਰਟਨਰ ਸਾਊਦੀ ਅਰਾਮਕੋ ਅਤੇ ਬੀਪੀ ਨੇ ਆਕਸੀਜਨ ਟੈਂਕਰਾਂ ਦੀ ਪ੍ਰਾਪਤੀ ਵਿਚ ਸਹਾਇਤਾ ਕੀਤੀ। ਰਿਲਾਇੰਸ ਨੇ ਭਾਰਤੀ ਹਵਾਈ ਸੈਨਾ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦਾ ਧੰਨਵਾਦ ਕੀਤਾ ਹੈ।

ਰਿਲਾਇੰਸ ਦੇ ਇਸ ਉਪਰਾਲੇ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ, 'ਜਦੋਂ ਭਾਰਤ ਕੋਵਿਡ -19 ਦੀ ਦੂਜੀ ਲਹਿਰ ਦੇ ਵਿਰੁੱਧ ਲੜ ਰਿਹਾ ਹੈ, ਮੇਰੇ ਲਈ ਅਤੇ ਰਿਲਾਇੰਸ ਵਿਖੇ ਸਾਡੇ ਸਾਰਿਆਂ ਲਈ, ਜਾਨ ਬਚਾਉਣ ਤੋਂ ਇਲਾਵਾ ਕੁਝ ਵੀ ਹੋਰ ਮਹੱਤਵਪੂਰਨ ਨਹੀਂ ਹੈ।' ਭਾਰਤ ਵਿਚ ਮੈਡੀਕਲ ਗ੍ਰੇਡ ਆਕਸੀਜਨ ਦੇ ਉਤਪਾਦਨ ਅਤੇ ਆਵਾਜਾਈ ਸਮਰੱਥਾ ਨੂੰ ਵਧਾਉਣ ਦੀ ਤੁਰੰਤ ਲੋੜ ਹੈ। ਮੈਨੂੰ ਜਾਮਨਗਰ ਤੋਂ ਆਏ ਮੇਰੇ ਇੰਜੀਨੀਅਰਾਂ 'ਤੇ ਮਾਣ ਹੈ ਜਿਨ੍ਹਾਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਇਸ ਨਵੀਂ ਚੁਣੌਤੀ ਦਾ ਮੁਕਾਬਲਾ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਮੈਨੂੰ ਅਸਲ ਵਿਚ ਰਿਲਾਇੰਸ ਪਰਿਵਾਰ ਦੇ ਨੌਜਵਾਨਾਂ ਵਲੋਂ ਦਿਖਾਏ ਗਏ ਦ੍ਰਿੜ ਵਿਸ਼ਵਾਸ ਦਾ ਮੈਂ ਸੱਚ-ਮੁੱਚ ਹੀ ਕਾਇਲ ਹਾਂ। ਉਹ ਇਸ ਵੇਲੇ ਡਟ ਕੇ ਖੜ੍ਹੇ ਹਨ ਅਤੇ ਭਾਰਤ ਨੂੰ ਅਸਲ ਵਿਚ ਇਨ੍ਹਾਂ ਦੀ ਜ਼ਰੂਰਤ ਸੀ।

ਇਕ ਬਿਆਨ ਵਿਚ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ ਕਿ 'ਸਾਡਾ ਦੇਸ਼ ਡੂੰਘੇ ਸੰਕਟ ਵਿਚੋਂ ਲੰਘ ਰਿਹਾ ਹੈ। ਰਿਲਾਇੰਸ ਫਾਉਂਡੇਸ਼ਨ ਤਹਿਤ ਅਸੀਂ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਹਰ ਜ਼ਿੰਦਗੀ ਕੀਮਤੀ ਹੈ। ਸਾਡੀ ਜਾਮਨਗਰ ਰਿਫਾਇਨਰੀ ਅਤੇ ਪਲਾਂਟ ਰਾਤੋ ਰਾਤ ਬਦਲ ਦਿੱਤੇ ਗਏ ਹਨ ਤਾਂ ਜੋ ਭਾਰਤ ਵਿਚ ਮੈਡੀਕਲ ਗਰੇਡ ਤਰਲ ਆਕਸੀਜਨ ਪੈਦਾ ਕੀਤੀ ਜਾ ਸਕੇ। ਸਾਡੀਆਂ ਅਰਦਾਸਾਂ ਦੇਸ਼ ਵਾਸੀਆਂ ਅਤੇ ਬੀਬੀਆਂ ਦੇ ਨਾਲ ਹਨ। ਇਕੱਠੇ ਮਿਲ ਕੇ, ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਨੂੰ ਪਾਰ ਕਰ ਲਵਾਂਗੇ।'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News