ਤੇਲ ਕੰਪਨੀਆਂ ਨੂੰ 82000 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ, 6 ਸਾਲਾਂ 'ਚ ਰੈਵੇਨਿਊ ਹੋਇਆ ਦੁੱਗਣਾ

Saturday, May 11, 2024 - 10:40 AM (IST)

ਤੇਲ ਕੰਪਨੀਆਂ ਨੂੰ 82000 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ, 6 ਸਾਲਾਂ 'ਚ ਰੈਵੇਨਿਊ ਹੋਇਆ ਦੁੱਗਣਾ

ਨਵੀਂ ਦਿੱਲੀ (ਇੰਟ) - ਜੇਕਰ ਦੇਸ਼ ਦੀਆਂ ਤਿੰਨੋਂ ਤੇਲ ਕੰਪਨੀਆਂ ਦੇ ਮੁਨਾਫੇ ਦੀ ਗੱਲ ਕਰੀਏ ਤਾਂ ਇਹ 82000 ਕਰੋੜ ਰੁਪਏ ਤੋਂ ਵੱਧ ਹੈ, ਜੋ ਕਿ ਇਕ ਰਿਕਾਰਡ ਹੈ। ਇਹ ਸਥਿਤੀ ਉਦੋਂ ਹੈ ਜਦੋਂ ਤਿੰਨੋਂ ਕੰਪਨੀਆਂ ਦਾ ਮੁਨਾਫਾ ਚੌਥੀ ਤਿਮਾਹੀ ਵਿਚ 50 ਫੀਸਦੀ ਤੱਕ ਘੱਟ ਹੋਇਆ ਹੈ।

ਇਸ ਤੋਂ ਪਹਿਲਾਂ ਤਿੰਨ ਤਿਮਾਹੀਆਂ ’ਚ ਕੰਪਨੀਆਂ ਦਾ ਮੁਨਾਫਾ 69 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਗਿਆ ਸੀ ਕਿ ਕੰਪਨੀਆਂ ਦਾ ਪੂਰੇ ਵਿੱਤ ਸਾਲ ਵਿਚ ਮੁਨਾਫਾ 90 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ, ਪਰ ਅਜਿਹਾ ਨਹੀਂ ਹੋ ਸਕਿਆ।

ਵੀਰਵਾਰ ਨੂੰ ਕੰਪਨੀਆਂ ਦੇ ਸ਼ੇਅਰਾਂ ਵਿਚ 3 ਤੋਂ 5 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ।

ਭਾਵੇਂ ਹੀ ਦੇਸ਼ ਦੀਆਂ ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਆਪਣੇ ਰੈਵੇਨਿਊ ਨੂੰ 6 ਸਾਲਾਂ ਵਿਚ ਦੁੱਗਣਾ ਕਰ ਲਿਆ ਹੋਵੇ, ਪਰ ਆਪਣੇ ਵਰਕਫੋਰਸ ਭਾਵ ਨੌਕਰੀਆਂ ਵਿਚ 14 ਫੀਸਦੀ ਯਾਨੀ 15,700 ਦੀ ਕਟੌਤੀ ਕਰ ਦਿੱਤੀ ਹੈ।

ਪੈਟਰੋਲੀਅਮ ਮੰਤਰਾਲਾ ਦੇ ਅੰਕੜਿਆਂ ਮੁਤਾਬਕ 6 ਸਾਲ ਪਹਿਲਾਂ ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਵਿਚ ਕਰਮਚਾਰੀਆਂ ਦੀ ਗਿਣਤੀ 1,10,000 ਸੀ, ਜੋ ਮੌਜੂਦਾ ਸਮੇਂ ਵਿਚ ਘੱਟ ਕੇ 2022-23 ਦੇ ਅੰਤ ਵਿਚ 94,300 ਹੋ ਗਈ।

ਪ੍ਰੋਡਕਸ਼ਨ, ਮਾਰਕੀਟਿੰਗ ਤੇ ਆਰ. ਐਂਡ ਡੀ. ਸੈਕਟਰ ਵਿਚ ਬੀਤੇ ਸਾਲਾਂ ਵਿਚ 20-24 ਫੀਸਦੀ ਨੌਕਰੀਆਂ ਘੱਟ ਹੋ ਗਈਆਂ, ਜਦੋਂ ਕਿ ਰਿਫਾਇਨਰੀਆਂ ਵਿਚ ਸਿਰਫ 3 ਫੀਸਦੀ ਦੀ ਕਟੌਤੀ ਹੋਈ। ਪਾਈਪਲਾਈਨ ਕਾਰੋਬਾਰ ਵਿਚ ਰੁਜ਼ਗਾਰ 7 ਫੀਸਦੀ ਵਧਿਆ।

ਕਿਸ ਸੈਕਸ਼ਨ ’ਚ ਕਿੰਨੀਆਂ ਨੌਕਰੀਆਂ

ਜਿਥੇ ਐਗਜੀਕਿਊਟਿਵ ਜਾਂ ਪ੍ਰਬੰਧਕੀ ਨੌਕਰੀਆਂ ਵਿਚ 6 ਫੀਸਦੀ ਦੀ ਗਿਰਾਵਟ ਆਈ, ਉਥੇ, ਸੁਪਰਵਾਈਜ਼ਰ, ਕਲਰਕਾਂ ਅਤੇ ਕਾਮਿਆਂ ਸਮੇਤ ਗੈਰ-ਪ੍ਰਬੰਧਕੀ ਨੌਕਰੀਆਂ ਵਿਚ 25 ਫੀਸਦੀ ਦੀ ਗਿਰਾਵਟ ਆਈ।

ਐਕਸਪੋਲੇਰੇਸ਼ਨ ਅਤੇ ਪ੍ਰੋਡਕਸ਼ਨ ਸੈਕਟਰ ਵਿਚ ਪ੍ਰਬੰਧਕੀ ਨੌਕਰੀਆਂ ਵਿਚ 27 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਰਿਫਾਈਨਰੀਜ਼ ਵਿਚ ਪ੍ਰਬੰਧਕੀ ਨੌਕਰੀਆਂ ਵਿਚ 15 ਫੀਸਦੀ ਦਾ ਵਾਧਾ ਦੇਖਣ ਨੂੰ ਮਿਲੀ ਹੈ।

ਆਰ. ਐਂਡ ਡੀ. ਸੈਕਸ਼ਨ ਵਿਚ ਪ੍ਰਬੰਧਕੀ ਨੌਕਰੀਆਂ 16 ਫੀਸਦੀ ਘੱਟ ਹੋਈਆਂ ਹਨ। ਸਰਕਾਰੀ ਤੇਲ ਕੰਪਨੀਆਂ ਵਿਚ ਕੁੱਲ ਰੋਜ਼ਗਾਰ ਵਿਚ ਪ੍ਰਬੰਧਕੀ ਨੌਕਰੀਆਂ ਦੀ ਹਿੱਸੇਦਾਰੀ 54.5 ਫੀਸਦੀ ਤੋਂ 5 ਫੀਸਦੀ ਵੱਧ ਕੇ 60 ਫੀਸਦੀ ਹੋ ਗਈ।

ਰਿਫਾਇਨਿੰਗ (8 ਫੀਸਦੀ), ਆਰ. ਐਂਡ ਡੀ. (3 ਫੀਸਦੀ) ਅਤੇ ਮਾਰਕੀਟਿੰਗ (16 ਫੀਸਦੀ) ਖੇਤਰਾਂ ਵਿਚ ਪ੍ਰਬੰਧਕੀ ਨੌਕਰੀਆਂ ਦੀ ਹਿੱਸੇਦਾਰੀ ਵਿਚ ਵਾਧਾ ਹੋਇਆ ਹੈ। ਪ੍ਰੋਡਕਸ਼ਨ ਖੇਤਰ ਵਿਚ ਇਸ ਅਹੁਦੇ ਲਈ ਨੌਕਰੀਆਂ ਵਿਚ 5 ਫੀਸਦੀ ਦੀ ਗਿਰਾਵਟ ਆਈ ਹੈ।

6 ਸਾਲਾਂ ਵਿਚ ਕਿੰਨਾ ਖਰਚਾ

ਸਰਕਾਰੀ ਤੇਲ ਕੰਪਨੀਆਂ ਨੇ ਵਿੱਤੀ ਸਾਲ 2022-23 ਤੱਕ 6 ਵਿੱਤੀ ਸਾਲਾਂ ਵਿਚ 6,80,000 ਕਰੋੜ ਰੁਪਏ ਖਰਚ ਕੀਤੇ ਹਨ। ਉਦਯੋਗ ਨਾਲ ਜੁੜੇ ਲੋਕਾਂ ਅਨੁਸਾਰ ਤੇਲ ਸੈਕਟਰ ਵਿਚ ਨਿਵੇਸ਼ ਨਾਲ ਉਸ ਹਿਸਾਬ ਨਾਲ ਨੌਕਰੀਆਂ ਪੈਦਾ ਨਹੀਂ ਹੁੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀ ਨੂੰ ਹੁਨਰ ਵਾਲੇ ਲੋਕਾਂ ਦੀ ਲੋੜ ਹੈ, ਇਸ ਲਈ ਉਹ ਬਹੁਤ ਸਾਰੀਆਂ ਨੌਕਰੀਆਂ ਵਿਚ ਲੋਕਾਂ ਨੂੰ ਆਊਟਸੋਰਸ ਕਰਦੇ ਹਨ। ਮਾਰਚ 2023 ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਵਿਚ 28,000 ਕਰਮਚਾਰੀ, 24,000 ਵਰਕਫੋਰਸ ਓ. ਐੱਨ. ਜੀ. ਸੀ. ਵਿਚ ਰਹੇ। ਕੁੱਲ ਨੌਕਰੀਆਂ ਵਿਚ ਅਧਿਕਾਰੀਆਂ ਜਾਂ ਪ੍ਰਬੰਧਕਾਂ ਦੀ ਹਿੱਸੇਦਾਰੀ ਇੰਡੀਅਨ ਆਇਲ ਵਿਚ 58 ਫੀਸਦੀ ਅਤੇ ਓ. ਐੱਨ. ਜੀ. ਸੀ. ਵਿਚ 60 ਫੀਸਦੀ ਸੀ।


author

Harinder Kaur

Content Editor

Related News