RBI ਦੇ ਆਦੇਸ਼ ਨਾਲ ਸਾਲਾਨਾ ਸੰਚਾਲਨ ਲਾਭ ’ਤੇ ਹੋਵੇਗਾ 300-500 ਕਰੋੜ ਰੁਪਏ ਦਾ ਅਸਰ : Paytm

02/01/2024 5:12:05 PM

ਨਵੀਂ ਦਿੱਲੀ (ਭਾਸ਼ਾ)– ਪੇਅ. ਟੀ. ਐੱਮ. ਪੇਮੈਂਟਸ ਬੈਂਕ ਦੀਆਂ ਕਰੀਬ ਸਾਰੀਆਂ ਸੇਵਾਵਾਂ 29 ਫਰਵਰੀ ਤੋਂ ਬਾਅਦ ਬੰਦ ਕਰਨ ਦੇ ਆਰ. ਬੀ. ਆਈ. ਦੇ ਹੁਕਮ ਨਾਲ ਕੰਪਨੀ ਦੇ ਸਾਲਾਨਾ ਸੰਚਾਲਨ ਲਾਭ ’ਤੇ 300-500 ਕਰੋੜ ਰੁਪਏ ਦਾ ਅਸਰ ਪੈਣ ਦਾ ਖਦਸ਼ਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮਟਿਡ ਨੂੰ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਸਾਧਨ, ਵਾਲੇਟ ਅਤੇ ਫਾਸਟੈਗ ’ਚ 29 ਫਰਵਰੀ 2024 ਤੋਂ ਬਾਅਦ ਜਮ੍ਹਾ ਜਾਂ ਟੌਪ-ਅਪ ਸਵੀਕਾਰ ਨਾ ਕਰਨ ਦਾ ਬੁੱਧਵਾਰ ਨੂੰ ਹੁਕਮ ਦਿੱਤਾ ਸੀ। 

ਇਹ ਵੀ ਪੜ੍ਹੋ - Budget 2024: ਬਜਟ 'ਚ ਰੱਖਿਆ ਗਿਆ 'ਸਿਹਤ' ਦਾ ਖ਼ਾਸ ਧਿਆਨ, ਸੀਤਾਰਮਨ ਨੇ ਕਰ ਦਿੱਤੇ ਵੱਡੇ ਐਲਾਨ

ਦੱਸ ਦੇਈਏ ਕਿ ਇਹ ਕਦਮ ਵਿਆਪਕ ਪ੍ਰਣਾਲੀ ਆਡਿਟ ਰਿਪੋਰਟ ਅਤੇ ਬਾਹਰੀ ਆਡੀਟਰ ਦੀ ਪਾਲਣਾ ਤਸਦੀਕ ਰਿਪੋਰਟ ਤੋਂ ਬਾਅਦ ਉਠਾਇਆ ਗਿਆ ਹੈ। ਇਹ ਰਿਪੋਰਟਾਂ ਭੁਗਤਾਨ ਬੈਂਕ ’ਤੇ ਨਿਯਮਾਂ ਅਤੇ ਸਮੱਗਰੀ ਦੀ ਨਿਗਰਾਨੀ ਦੀ ਲਗਾਤਾਰ ਗੈਰ-ਪਾਲਣਾ ਸੰਬੰਧੀ ਚਿੰਤਾਵਾਂ ਨੂੰ ਉਜਾਗਰ ਕਰਦੀਆਂ ਹਨ। ਪੇਅ. ਟੀ. ਐੱਮ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਇਸ ਕਦਮ ਨਾਲ ਕੰਪਨੀ ਦੀ ਸਾਲਾਨਾ ਟੈਕਸ ਤੋਂ ਪਹਿਲਾਂ ਆਮਦਨ ’ਤੇ 300-500 ਕਰੋੜ ਰੁਪਏ ਦਾ ਅਸਰ ਪੈਣ ਦਾ ਖਦਸ਼ਾ ਹੈ। ਹਾਲਾਂਕਿ ਕੰਪਨੀ ਨੂੰ ਉਮੀਦ ਹੈ ਕਿ ਉਹ ਆਪਣੇ ਮੁਨਾਫੇ ਵਿਚ ਸੁਧਾਰ ਦੇ ਰਾਹ ’ਤੇ ਅੱਗੇ ਵਧਦੀ ਰਹੇਗੀ। 

ਇਹ ਵੀ ਪੜ੍ਹੋ - Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ 'ਚ ਕੀਤੇ ਇਹ ਸਾਰੇ ਅਹਿਮ ਐਲਾਨ

ਪੇਅ. ਟੀ. ਐੱਮ. ਨੇ ਕਿਹਾ ਕਿ ਓ. ਸੀ. ਐੱਲ. ਇਕ ਭੁਗਤਾਨ ਕੰਪਨੀ ਵਜੋਂ ਵੱਖ-ਵੱਖ ਭੁਗਤਾਨ ਉਤਪਾਦਾਂ ’ਤੇ ਵੱਖ-ਵੱਖ ਬੈਂਕਾਂ (ਸਿਰਫ ਪੇਅ. ਟੀ. ਐੱਮ. ਪੇਮੈਂਟਸ ਬੈਂਕ ਨਹੀਂ) ਦੇ ਨਾਲ ਕੰਮ ਕਰਦੀ ਹੈ। ਪਾਬੰਦੀ ਨਾਲ ਓ. ਸੀ. ਐੱਲ. ਨੇ ਹੋਰ ਬੈਂਕਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਅਸੀਂ ਯੋਜਨਾਵਾਂ ’ਚ ਤੇਜ਼ੀ ਲਿਆਵਾਂਗੇ ਅਤੇ ਪੂਰੀ ਤਰ੍ਹਾਂ ਹੋਰ ਬੈਂਕ ਸਾਂਝੇਦਾਰਾਂ ਵੱਲ ਵਧਾਂਗੇ। ਭਵਿੱਖ ਵਿਚ ਓ. ਸੀ. ਐੱਲ. ਸਿਰਫ਼ ਹੋਰ ਬੈਂਕਾਂ ਨਾਲ ਕੰਮ ਕਰੇਗਾ, ਪੀ. ਪੀ. ਬੀ. ਐੱਲ. ਨਾਲ ਨਹੀਂ।

ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨਾਂ ਤੇ ਗ਼ਰੀਬ ਲੋਕਾਂ ਨੂੰ ਲੈ ਕੇ ਕੀਤੇ ਇਹ ਐਲਾਨ

ਪੇਅ. ਟੀ. ਐੱਮ. ਪੇਮੈਂਟਸ ਬੈਂਕ ਨਵੇਂ ਫਾਸਟੈਗ ਨਹੀਂ ਕਰੇਗਾ ਜਾਰੀ
ਆਰ. ਬੀ. ਆਈ. ਨੇ ਆਦੇਸ਼ ਵਿਚ ਕਿਹਾ ਕਿ ਪੇਅ. ਟੀ. ਐੱਮ. ਦਾ ਸੰਚਾਲਨ ਕਰਨ ਵਾਲੀ ਕੰਪਨੀ 97 ਕਮਿਊਨੀਕੇਸ਼ਨਸ ਲਿਮਟਿਡ ਅਤੇ ਪੇਅ. ਟੀ. ਐੱਮ. ਪੇਮੈਂਟਸ ਸਰਵਿਸਿਜ਼ ਨੇ ‘ਨੋਡਲ ਖਾਤਿਆਂ’ ਨੂੰ 29 ਫਰਵਰੀ ਤੋਂ ਪਹਿਲਾਂ ਛੇਤੀ ਤੋਂ ਛੇਤੀ ਸਮਾਪਤ ਕੀਤਾ ਜਾਣਾ ਚਾਹੀਦਾ ਹੈ। ਵਨ97 ਕਮਿਊਨੀਕੇਸ਼ਨਸ ਕੋਲ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮਟਿਡ ਵਿਚ 49 ਫ਼ੀਸਦੀ ਹਿੱਸੇਦਾਰੀ ਹੈ ਪਰ ਉਹ ਇਸ ਨੂੰ ਆਪਣੀ ਸਹਿਯੋਗੀ ਵਜੋਂ ਵਰਗੀਕ੍ਰਿਤ ਕਰਦਾ ਹੈ, ਨਾ ਕਿ ਸਹਾਇਕ ਕੰਪਨੀ ਵਜੋਂ।

ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਬੋਲ੍ਹੇ, ਕਿਹਾ-ਦੇਸ਼ 'ਚ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ

ਆਰ. ਬੀ. ਆਈ. ਨੇ ਕਿਹਾ ਕਿ ਪਹਿਲਾਂ ਕੀਤੇ ਜਾ ਚੁੱਕੇ ਲੈਣ-ਦੇਣ ਅਤੇ ਨੋਡਲ ਖਾਤਿਆਂ ਦਾ ਨਿਪਟਾਰਾ 15 ਮਾਰਚ 2024 ਤੱਕ ਪੂਰਾ ਕੀਤਾ ਜਾਏ ਅਤੇ ਉਸ ਤੋਂ ਬਾਅਦ ਕਿਸੇ ਹੋਰ ਲੈਣ-ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਐੱਨ. ਐੱਚ. ਏ. ਆਈ. ਦੀ ਇਕਾਈ ਆਈ. ਐੱਚ. ਐੱਮ. ਸੀ. ਐੱਲ. ਨੇ ਪੇਅ. ਟੀ. ਐੱਮ. ਪੇਮੈਂਟਸ ਬੈਂਕ ਨੂੰ ਨਵੇਂ ਫਾਸਟੈਗ ਜਾਰੀ ਕਰਨ ਤੋਂ ਰੋਕ ਦਿੱਤਾ। ਉਸ ਨੇ ਦੇਖਿਆ ਕਿ ਪੀ. ਪੀ. ਬੀ. ਐੱਲ. ਸੇਵਾ ਪੱਧਰ ਸਮਝੌਤੇ ’ਚ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਹੀ ਹੈ।

ਇਹ ਵੀ ਪੜ੍ਹੋ - Budget 2024: ਮੁੜ ਘੱਟ ਹੋਇਆ ਵਿੱਤ ਮੰਤਰੀ ਸੀਤਾਰਮਨ ਦੇ ਭਾਸ਼ਣ ਦਾ ਸਮਾਂ, ਸਿਰਫ਼ 60 ਮਿੰਟ 'ਚ ਪੂਰਾ ਕੀਤਾ ਬਜਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News