IDBI ਬੈਂਕ ਨੂੰ ਨਿੱਜੀ ਸ਼੍ਰੇਣੀ ''ਚ ਪਾਉਣਾ ਜਨਤਕ ਹਿੱਤ ਖਿਲਾਫ

03/20/2019 10:54:59 PM

ਚੇਨਈ -ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.) ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਆਈ. ਡੀ. ਬੀ. ਆਈ. ਬੈਂਕ ਨੂੰ ਨਿੱਜੀ ਇਕਾਈ ਦੀ ਸ਼੍ਰੇਣੀ 'ਚ ਰੱਖਣ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ। ਆਰ. ਬੀ. ਆਈ. ਨੂੰ ਲਿਖੇ ਇਕ ਪੱਤਰ 'ਚ ਏ. ਆਈ. ਬੀ. ਈ. ਏ. ਦੇ ਜਨਰਲ ਸੈਕਟਰੀ ਸੀ. ਐੱਚ. ਵੇਂਕਟਚਲਮ ਨੇ ਆਰ. ਬੀ. ਆਈ. ਦੇ ਫੈਸਲੇ 'ਤੇ ਯੂਨੀਅਨ ਦੇ ਵਿਰੋਧ ਬਾਰੇ ਜਾਣੂ ਕਰਵਾਇਆ। ਵੇਂਕਟਚਲਮ ਨੇ ਕਿਹਾ ਕਿ ਆਈ. ਡੀ. ਬੀ. ਆਈ. ਅਤੇ ਆਈ. ਡੀ. ਬੀ. ਆਈ. ਬੈਂਕ ਨੂੰ ਜਨਤਕ ਖੇਤਰ ਤਹਿਤ ਬੈਂਕ ਬਣਾਇਆ ਗਿਆ ਸੀ। ਕਾਰਪੋਰੇਟਸ ਦੇ ਬਹੁਤ ਜ਼ਿਆਦਾ ਫਸੇ ਕਰਜ਼ੇ ਦੀ ਵਜ੍ਹਾ ਨਾਲ ਬੈਂਕ ਨੂੰ ਵਸੂਲੀ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਤੀਜੇ ਵਜੋਂ ਇਸ ਦੇ ਵਿੱਤੀ ਪ੍ਰਦਰਸ਼ਨ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਅਨੁਸਾਰ ਇਹ ਤ੍ਰਾਸਦੀ ਹੈ ਕਿ ਆਰ. ਬੀ. ਆਈ. ਉਧਾਰ ਲੈਣ ਵਾਲੇ ਨਿੱਜੀ ਖੇਤਰ ਦੇ ਕਾਰਪੋਰੇਟ ਖਿਲਾਫ ਕਾਰਵਾਈ ਦੀ ਬਜਾਏ ਸੂਚਨਾ ਦਾ ਅਧਿਕਾਰ (ਆਰ. ਟੀ. ਆਈ. ), ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਅਤੇ ਹੋਰਾਂ ਤੋਂ ਬਚਾ ਕੇ ਆਈ. ਡੀ. ਬੀ. ਆਈ. ਬੈਂਕ ਨੂੰ ਫਿਰ ਤੋਂ ਵਰਗੀਕ੍ਰਿਤ ਕਰ ਰਿਹਾ ਹੈ। ਆਰ. ਬੀ. ਆਈ. ਨੇ ਹਾਲ ਹੀ 'ਚ ਆਈ. ਡੀ. ਬੀ. ਆਈ. ਨੂੰ ਨਿੱਜੀ ਖੇਤਰ ਦੇ ਬੈਂਕ ਦੇ ਰੂਪ 'ਚ ਵਰਗੀਕ੍ਰਿਤ ਕੀਤਾ ਹੈ।


Karan Kumar

Content Editor

Related News