ਨਰਾਤਿਆਂ ਦਾ ਤਿਉਹਾਰ ਸ਼ੁਰੂ ਹੁੰਦੇ ਹੀ ਵਧੇ ਕਣਕ ਦੇ ਭਾਅ
Thursday, Sep 29, 2022 - 04:36 PM (IST)
ਨਵੀਂ ਦਿੱਲੀ- ਨਰਾਤਿਆਂ ਦੇ ਤਿਉਹਾਰ ਦੀ ਸ਼ੁਰੂਆਤ ਦੇ ਨਾਲ ਹੀ ਉੱਤਰ ਭਾਰਤ ਬਾਜ਼ਾਰ 'ਚ ਕਣਕ ਦੀਆਂ ਕੀਮਤਾਂ ਫਿਰ ਤੋਂ ਵਧਣ ਲੱਗੀਆਂ ਹਨ ਕਿਉਂਕਿ ਆਟਾ ਉਤਪਾਦਕਾਂ ਨੇ ਆਪਣੇ ਘਟਦੇ ਭੰਡਾਰ ਨੂੰ ਫਿਰ ਤੋਂ ਭਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਆਟਾ (ਕਣਕ ਦਾ ਆਟਾ) ਅਤੇ ਮੈਦਾ, ਸੂਜੀ ਵਰਗੇ ਵਰਗੇ ਕਣਕ ਦੇ ਹੋਰ ਉਤਪਾਦਾਂ ਦੀ ਮੰਗ ਤਿਉਹਾਰੀ ਮਹੀਨੇ 'ਚ ਵਧ ਜਾਂਦੀ ਹੈ ਕਿਉਂਕਿ ਇਸ ਦੀ ਬਹੁਤ ਜ਼ਿਆਦਾ ਵਰਤੋਂ ਸਾਰੇ ਘਰਾਂ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਕੀਤੀ ਜਾਂਦੀ ਹੈ।
ਵਪਾਰ ਅਤੇ ਬਾਜ਼ਾਰ ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਥੋਕ ਬਾਜ਼ਾਰਾਂ 'ਚ 1 ਸਤੰਬਰ ਤੋਂ ਕਣਕ ਦੀ ਕੀਮਤ ਕਰੀਬ 40 ਰੁਪਏ ਪ੍ਰਤੀ ਕਵਿੰਟਲ ਵਧੀ ਹੈ ਜਿਸ 'ਚ 24 ਤੋਂ 26 ਸਤੰਬਰ ਦੇ ਵਿਚਾਲੇ ਲਗਭਗ 75 ਫੀਸਦੀ ਵਧੀ ਹੈ। ਦਿੱਲੀ ਦੇ ਲਾਰੇਂਸ ਰੋਡ ਬਾਜ਼ਾਰ 'ਚ 26 ਸਤੰਬਰ ਨੂੰ ਕਣਕ ਦੀ ਕੀਮਤ 2520-2540 ਰੁਪਏ ਪ੍ਰਤੀ ਕਵਿੰਟਲ ਦੇ ਆਲੇ-ਦੁਆਲੇ ਸੀ ਜਦਕਿ 1 ਸਤੰਬਰ ਨੂੰ 2480-2500 ਰੁਪਏ ਪ੍ਰਤੀ ਕਵਿੰਟਲ ਦੇ ਆਲੇ-ਦੁਆਲੇ ਸੀ। ਇਸ ਤਰ੍ਹਾਂ ਮੱਧ ਪ੍ਰਦੇਸ਼ ਦੇ ਮੁੱਖ ਬਾਜ਼ਾਰ ਜਿਵੇਂ ਇੰਦੌਰ, ਮੰਦਸੌਰ, ਡਬਰਾ, ਗਵਾਲੀਅਰ ਅਤੇ ਸਿਵਨੀ ਜ਼ਿਲ੍ਹਿਆਂ 'ਚ ਕੁਝ ਮਹੀਨੇ ਤੱਕ ਸਥਿਰ ਰਹਿਣ 'ਤੇ ਕਣਕ ਦੀਆਂ ਕੀਮਤਾਂ ਫਿਰ ਤੋਂ ਵਧਣ ਲੱਗੀਆਂ ਹਨ। ਵਪਾਰੀਆਂ ਨੇ ਕਿਹਾ ਕਿ ਯੂਪੀ 'ਚ ਵੀ ਪਿਛਲੇ ਕੁਝ ਦਿਨਾਂ ਤੋਂ ਕਣਕ ਦੀਆਂ ਕੀਮਤਾਂ ਫਿਰ ਤੋਂ ਵਧਣ ਲੱਗੀਆਂ ਹਨ।
ਖ਼ਾਸ ਕਰਕੇ 22 ਸਤੰਬਰ ਤੋਂ ਬਾਅਦ ਤੋਂ ਕੀਮਤਾਂ 20-30 ਰੁਪਏ ਪ੍ਰਤੀ ਕਵਿੰਟਲ ਵਧੀਆਂ ਹਨ। ਵਪਾਰੀਆਂ ਮੁਤਾਬਕ ਕਣਕ ਦੀਆਂ ਕੀਮਤਾਂ 'ਚ ਵਾਧੇ ਦਾ ਇਕ ਵੱਡਾ ਕਾਰਨ ਸੂਬਿਆਂ ਵਲੋਂ ਸੰਚਾਲਤ ਭੰਡਾਰ ਖੁੱਲ੍ਹੇ ਬਾਜ਼ਾਰ 'ਚ ਵਿਕਰੀ ਨਹੀਂ ਹੋਣਾ ਹੈ, ਜੋ ਪਿਛਲੇ ਸਾਲਾਂ ਤੱਕ ਕੀਮਤਾਂ ਕੰਟਰੋਲ ਕਰਦੀਆਂ ਸਨ। ਉਦਯੋਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਜ਼ਿਆਦਾ ਆਟਾ ਮਿਲ ਮਾਲਕ ਅਤੇ ਇਥੇ ਤੱਕ ਦੀ ਮੈਦਾ ਅਤੇ ਸੂਜੀ ਨਿਰਮਾਤਾ ਆਪਣੀ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਪੂਰੀ ਤਰ੍ਹਾਂ ਨਾਲ ਨਿੱਜੀ ਵਪਾਰੀਆਂ 'ਤੇ ਉਪਲੱਬਧ ਕਣਕ 'ਤੇ ਨਿਰਭਰ ਹਨ, ਜੋ ਬਾਜ਼ਾਰ ਨੂੰ ਵੀ ਸਮਰਥਨ ਦੇ ਰਿਹਾ ਹੈ ਕਿਉਂਕਿ ਨਰਾਤਿਆਂ ਦੌਰਾਨ ਕਣਕ ਦੀ ਮੰਗ ਵਧ ਜਾਂਦੀ ਹੈ।