ਪਹਿਲਾਂ ਹੀ ਰੱਖੋ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ Power Cut

Wednesday, Jan 21, 2026 - 08:55 PM (IST)

ਪਹਿਲਾਂ ਹੀ ਰੱਖੋ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ Power Cut

ਨੂਰਪੁਰਬੇਦੀ (ਸੰਜੀਵ ਭੰਡਾਰੀ) : ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ ਇੰਜ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ 22 ਜਨਵਰੀ, ਵੀਰਵਾਰ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ 11 ਕੇ.ਵੀ. ਮੁਕਾਰੀ ਕੰਡੀ ਮਿਕਸ ਫੀਡਰ ਦਾ ਪਰਮਿਟ ਹੋਣ ਕਾਰਨ ਲਸਾੜੀ, ਸਿੰਘਪੁਰ, ਮਵਾ, ਮੁਕਾਰੀ, ਗੋਬਿੰਦਪੁਰ ਬੇਲਾ, ਭੈਣੀ, ਮੋਠਾਪੁਰ ਤੇ ਅਮਰਪੁਰ ਬੇਲਾ ਆਦਿ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਸਪਲਾਈ ਅਤੇ ਕੁਝ ਘਰਾਂ ਜਿਹੜੇ ਮੁਕਾਰੀ ਫੀਡਰ ਅਧੀਨ ਚੱਲਦੇ ਹਨ ਦੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰ ਕੇ ਖਪਤਕਾਰ ਲੋੜ ਪੈਣ ’ਤੇ ਆਪਣਾ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।

ਜਾਡਲਾ (ਜਸਵਿੰਦਰ ਔਜਲਾ) : 220 ਸਬ ਸਟੇਸ਼ਨ ਜਾਡਲਾ ਤੋਂ ਚੱਲ ਰਹੇ 11 ਕੇ. ਵੀ. ਜਾਡਲਾ ਸਿਟੀ ਫੀਡਰ (ਕੈਟਾਗਰੀ ਨੰਬਰ ਇਕ) ਤੋਂ ਜ਼ਰੂਰੀ ਮਰੰਮਤ ਕਰਨ ਲਈ 22 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਕਾਰਨ ਇਸ ਫੀਡਰ ਤੋਂ ਚਲਦੇ ਪਿੰਡ ਜਾਡਲਾ ਅਤੇ ਲਗੜੋਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਜੈਤੋ (ਲਵਿਸ਼ ਜਿੰਦਲ) : ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ, ਜੈਤੋ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 220 ਕੇਵੀਏ ਸਬ ਸਟੇਸ਼ਨ ਬਾਜਾਖਾਨਾ ਵਿਖੇ ਬਸ ਆਈਸੋਲੇਟਰ ਨੂੰ ਉਖਾੜਨ ਲਈ ਕੱਲ ਮਿਤੀ 22-01-2026 ਦਿਨ ਵੀਰਵਾਰ ਨੂੰ ਸਮਾ ਦੁਪਿਹਰ 12 ਵਜੇ ਤੋ ਦੁਪਿਹਰ 2 ਵਜੇ ਤੱਕ ਸਪਲਾਈ ਬੰਦ ਰਹੇਗੀ। ਜਿਸ ਵਿੱਚ 66 ਕੇਵੀਏ ਸਬ ਸਟੇਸ਼ਨ ਜੈਤੋ ਤੋ ਚੱਲਦੇ ਪਿੰਡ ਚੰਦਭਾਨ, ਗੁੰਮਟੀ ਖੁਰਦ,ਕੋਟਕਪੂਰਾ ਰੋਡ,ਮੁਕਤਸਰ ਰੋਡ,ਜੈਤੋ ਸ਼ਹਿਰੀ, ਬਠਿੰਡਾ ਰੋਡ,ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪਰੂਨ ਸਿੰਘ ਆਦਿ ਪਿੰਡਾ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ। ਇਸੇ ਤਰ੍ਹਾ 66 ਕੇਵੀ ਸਬ ਸਟੇਸ਼ਨ ਚੈਨਾ ਤੋ ਚੱਲਦੇ ਪਿੰਡ ਚੈਨਾ, ਰਾਮੇਆਣਾ,ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਬਰਕੰਦੀ, ਆਦਿ ਪਿੰਡਾ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ।

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਿਟੀ ਵੈਸਟ ਡਵੀਜ਼ਨ ਦੇ ਅਧੀਨ ਪੈਂਦੇ ਛਾਉਣੀ ਮੁਹੱਲਾ ਸਥਿਤ ਬਿਜਲੀ ਘਰ ਵਿਚ ਤਾਇਨਾਤ ਐੱਸਡੀਓ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦ ਦੱਸਿਆ ਕਿ ਬਿਜਲੀ ਵਿਵਸਥਾ ਨੂੰ ਦਰੁਸਤ ਬਣਾਈ ਰੱਖਣ ਦੇ ਲਈ ਵਿਭਾਗੀ ਕਰਮਚਾਰੀਆਂ ਦੀ ਟੀਮ ਵਲੋਂ 22 ਜਨਵਰੀ ਨੂੰ ਲਾਈਨਾਂ ਦੀ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਇਲਾਕੇ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਕਾਰਨ ਸਵੇਰ 10 ਤੋਂ ਸ਼ਾਮ 6 ਵਜੇ ਤੱਕ 11ਕੇਵੀ ਚਾਂਦਨੀ ਚੌਕ, 11 ਕੇਵੀ ਹੁਸੈਨਪੁਰਾ, 11 ਕੇਵੀ ਮੰਨਾਂ ਸਿੰਘ ਨਗਰ, 11 ਕੇ.ਵੀ ਪ੍ਰੀਤਮ ਸਿੰਘ ਨਗਰ ਫੀਡਰਾਂ ਦੀ ਸਪਲਾਈ ਬੰਦ ਰੱਖੀ ਜਾਵੇਗੀ।

ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਸ੍ਰੀ ਚਮਕੌਰ ਸਾਹਿਬ ਦੇ 132 ਕੇ.ਵੀ. ਗਰਿੱਡ ਵਿਚ ਨਵੇਂ 11 ਕੇ.ਵੀ. ਬ੍ਰੇਕਰ ਦੀ ਉਸਾਰੀ ਅਤੇ ਮੁਰੰਮਤ ਕਾਰਨ 22 ਜਨਵਰੀ ਦਿਨ ਵੀਰਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਅਨੁਸਾਰ ਬੱਸ ਬਾਰ ਨੰਬਰ ਇੱਕ ਤੋਂ ਚੱਲਦੇ ਫੀਡਰ ਅਨਾਜ ਮੰਡੀ, ਸ਼ਹਿਰੀ ਪੈਟਰਨ, ਨਵੋਦਿਆ, ਬੱਸੀ ਹਵਾਰਾ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਪਿੰਡ ਸੱਲੋ ਮਾਜਰਾ, ਮੁੰਡੀਆਂ, ਡੇਹਰ, ਸਟੇਡੀਅਮ ਕਾਲੋਨੀ, ਬੇਲਾ ਮੋਰਿੰਡਾ ਰੋਡ, ਭੱਕੂ ਮਾਜਰਾ, ਦੁੱਗਰੀ, ਕੋਟਲੀ, ਮਾਜਰੀ, ਲੁਠੇੜੀ, ਰਾਮਗੜ੍ਹ, ਭੂਰੜੇ, ਸੈਦਪੁਰ, ਪਿੱਪਲ ਮਾਜਰਾ, ਚੂਹੜ ਮਾਜਰਾ, ਕਾਲੇ ਮਾਜਰਾ, ਹਵਾਰਾ ਕਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਕੋਟ ਫਤੂਹੀ (ਬਹਾਦਰ ਖਾਨ) : ਉੱਪ-ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ.ਵੀ. ਸਬ-ਸਟੇਸ਼ਨ ਭਾਮ ਤੋਂ ਚੱਲਦੇ 11 ਕੇ.ਵੀ. ਸਰਹਾਲਾ ਕਲਾਂ ਯੂ.ਪੀ.ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਪਿੰਡ ਰਸੂਲਪੁਰ, ਸਰਹਾਲਾ ਕਲਾਂ, ਸਰਹਾਲਾ ਖੁਰਦ, ਮੁੱਗੋ ਪੱਟੀ, ਮਾਹਲਾਂ ਬਲਟੋਹੀਆਂ, ਗੂੰਦੀਆਂ, ਲਕਸੀਂਹਾ, ਅਲਾਵਲਪੁਰ, ਭਾਣਾ ਅਤੇ ਮਾਹਿਲਪੁਰ ਅਧੀਨ ਚੱਲਦੇ ਪਿੰਡ ਕੁੱਕੜਾਂ, ਗੋਪਾਲੀਆਂ, ਜਾਂਗਣੀਵਾਲ ਬੜਾ, ਜਾਂਗਣੀਵਾਲ ਛੋਟਾ, ਅਟਵਾਲਾਂ, ਬਾਗਾਂ ਅਤੇ ਮੱਖਣਗੜ੍ਹ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ 22 ਜਨਵਰੀ ਨੂੰ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ.ਡੀ.ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News