ਹੋਲੀ ''ਤੇ Train ''ਚ ਸਫ਼ਰ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਲਾਂ, 2 ਮਹੀਨੇ ਪਹਿਲਾਂ ਹੀ...

Saturday, Jan 17, 2026 - 12:52 PM (IST)

ਹੋਲੀ ''ਤੇ Train ''ਚ ਸਫ਼ਰ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਲਾਂ, 2 ਮਹੀਨੇ ਪਹਿਲਾਂ ਹੀ...

ਚੰਡੀਗੜ੍ਹ (ਲਲਨ) : ਹੋਲੀ ਦੇ ਤਿਉਹਾਰ ਨੂੰ ਹਾਲੇ ਕਰੀਬ ਦੋ ਮਹੀਨੇ ਦਾ ਸਮਾਂ ਬਾਕੀ ਹੈ ਪਰ ਚੰਡੀਗੜ੍ਹ ਅਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੀਆਂ ਲਗਭਗ ਸਾਰੀਆਂ ਰੇਲਗੱਡੀਆਂ ਪਹਿਲਾਂ ਹੀ ਫੁਲ ਹੋ ਚੁੱਕੀਆਂ ਹਨ। ਇਸ ਨਾਲ ਹੋਲੀ ’ਤੇ ਘਰ ਜਾਣ ਦੀ ਤਿਆਰੀ ਕਰ ਰਹੇ ਹਜ਼ਾਰਾਂ ਯਾਤਰੀਆਂ ਦੀ ਚਿੰਤਾ ਵੱਧ ਗਈ ਹੈ। ਹੋਲੀ ਦਾ ਤਿਉਹਾਰ 4 ਮਾਰਚ ਨੂੰ ਮਨਾਇਆ ਜਾਵੇਗਾ, ਜਦੋਂ ਕਿ ਹੋਲਿਕਾ ਦਹਿਨ 3 ਮਾਰਚ ਨੂੰ ਹੋਵੇਗਾ। ਹੁਣ ਲੋਕਾਂ ਨੂੰ ਤਤਕਾਲ ਟਿਕਟਾਂ ਤੇ ਸਪੈਸ਼ਲ ਰੇਲਗੱਡੀਆਂ ’ਤੇ ਨਿਰਭਰ ਕਰਨਾ ਪਵੇਗਾ। ਹਾਲਾਂਕਿ ਹੋਲੀ ਦਾ ਤਿਉਹਾਰ ਆਉਣ ’ਚ ਅਜੇ ਦੋ ਮਹੀਨਿਆਂ ਦਾ ਸਮਾਂ ਹੈ ਪਰ ਰੇਲਵੇ ਵੱਲੋਂ ਟਿਕਟਾਂ ਦੀ ਬੁਕਿੰਗ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਬੁਕਿੰਗ ਸ਼ੁਰੂ ਹੋਏ ਹਾਲੇ 12 ਦਿਨ ਹੀ ਹੋਏ ਹਨ ਪਰ ਵੈੱਬਸਾਈਟ ’ਤੇ ਸਾਰੀਆਂ ਰੇਲਗੱਡੀਆਂ ’ਚ ਵੇਟਿੰਗ ਟਿਕਟ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ : ਰਾਣਾ ਬਲਾਚੌਰੀਆ ਕਤਲ ਮਾਮਲੇ ਦਾ ਮੁੱਖ ਸ਼ੂਟਰ ਐਨਕਾਊਂਟਰ 'ਚ ਢੇਰ (ਵੀਡੀਓ)
ਉੱਤਰ ਪ੍ਰਦੇਸ਼–ਬਿਹਾਰ ਰੂਟ ’ਤੇ ਭਾਰੀ ਦਬਾਅ
ਚੰਡੀਗੜ੍ਹ ਤੇ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਸਾਰੀਆਂ ਰੇਲਗੱਡੀਆਂ ’ਚ 2 ਮਾਰਚ ਤੱਕ ਟਿਕਟ ਉਪਲੱਬਧ ਨਹੀਂ ਹੈ। ਵੇਟਿੰਗ ਨੰਬਰ ਵੀ 80 ਦੇ ਕਰੀਬ ਪਹੁੰਚ ਗਿਆ ਹੈ। ਕਈ ਰੇਲਗੱਡੀਆਂ ’ਚ ਵੇਟਿੰਗ ਨੰਬਰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਯਾਤਰੀ ਹੁਣ ਤਤਕਾਲ ਟਿਕਟਾਂ ਅਤੇ ਸਪੈਸ਼ਲ ਰੇਲਗੱਡੀਆਂ ਦੇ ਐਲਾਨ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਐਨਕਾਊਂਟਰ! ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
ਸਪੈਸ਼ਲ ਰੇਲਗੱਡੀਆਂ ਦਾ ਐਲਾਨ ਜਲਦ
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਲੀ ਸਪੈਸ਼ਲ ਰੇਲਗੱਡੀਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਵਿਭਾਗ ਵੱਲੋਂ ਹਾਲੇ ਰੂਟੀਨ ਰੇਲਗੱਡੀਆਂ ’ਚ ਵੇਟਿੰਗ ਟਿਕਟਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਪੈਸ਼ਲ ਰੇਲਗੱਡੀ ਤੇ ਉਪਨਾਮ ਰੇਲਗੱਡੀਆਂ ਦਾ ਐਲਾਨ ਕੀਤਾ ਜਾਵੇਗਾ, ਤਾਂ ਜੋ ਯਾਤਰੀ ਆਸਾਨੀ ਨਾਲ ਆਪਣੀ ਮੰਜ਼ਿਲ ’ਤੇ ਪਹੁੰਚ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News