PUNJAB : ਚਾਈਨਾ ਡੋਰ ਨੇ ਜੈਕਟ ਤੇ ਕਮੀਜ਼ ਫਾੜ੍ਹ ਕੀਤਾ ਲਹੂ-ਲੁਹਾਨ, ਸੜਕ ''ਤੇ ਹੀ ਡਿੱਗਿਆ ਨੌਜਵਾਨ
Thursday, Jan 22, 2026 - 10:20 AM (IST)
ਖੰਨਾ (ਵੈੱਬ ਡੈਸਕ, ਵਿਪਨ) : ਖੰਨਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਚਾਈਨਾ ਡੋਰ ਦਾ ਖ਼ੌਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਅਸਮਾਨ ਤੋਂ ਉੱਡ ਰਹੀ ਤੇਜ਼ਧਾਰ ਹਥਿਆਰ ਵਾਲੀ ਚਾਈਨਾ ਡੋਰ ਲੋਕਾਂ ਦੀ ਜਾਨ 'ਤੇ ਭਾਰੀ ਪੈ ਰਹੀ ਹੈ। ਅਜਿਹਾ ਹੀ ਦਰਦਨਾਕ ਹਾਦਸਾ ਖੰਨਾ ਦੇ ਫੋਕਲ ਪੁਆਇੰਟ ਇਲਾਕੇ 'ਚ ਸਾਹਮਣੇ ਆਇਆ, ਜਿੱਥੇ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਇਕ ਗਰੀਬ ਪਰਿਵਾਰ ਦਾ ਕਮਾਊ ਮੈਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਰਵੀਕਾਂਤ (40) ਮੰਡੀ ਗੋਬਿੰਦਗੜ੍ਹ ਤੋਂ ਆਪਣਾ ਕੰਮ ਕਰਕੇ ਖੰਨਾ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਖੰਨਾ ਦੇ ਫੋਕਲ ਪੁਆਇੰਟ ਸਥਿਤ ਪੁਲ ਨੇੜੇ ਪੁੱਜਿਆ ਤਾਂ ਅਚਾਨਕ ਤੇਜ਼ਧਾਰ ਚਾਈਨਾ ਡੋਰ ਉਸ ਦੇ ਗਲੇ ਅਤੇ ਮੋਢੇ 'ਚ ਉਲਝ ਗਈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲਾਂ ਨੂੰ ਵੱਡੀ ਚਿਤਾਵਨੀ, ਇਸ ਤਾਰੀਖ਼ ਤੱਕ ਮਿਲਿਆ ਆਖ਼ਰੀ ਮੌਕਾ
ਪਲਕ ਝਪਕਦੇ ਹੀ ਡੋਰ ਨੇ ਉਸ ਦੀ ਜੈਕਟ ਅਤੇ ਕਮੀਜ਼ ਨੂੰ ਫਾੜ ਦਿੱਤਾ ਅਤੇ ਬਾਂਹ ਨੂੰ ਪੂਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਰਵੀਕਾਂਤ ਮੌਕੇ 'ਤੇ ਲਹੂ-ਲੁਹਾਨ ਹੋ ਕੇ ਬੇਸੁੱਧ ਹਾਲਤ 'ਚ ਡਿੱਗ ਪਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਵੀਕਾਂਤ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਹੈ। ਮਜਬੂਰੀ 'ਚ ਪਰਿਵਾਰ ਨੇ ਨਿੱਜੀ ਹਸਪਤਾਲ 'ਚ ਮਹਿੰਗੀ ਪਲਾਸਟਿਕ ਸਰਜਰੀ ਕਰਵਾਈ। ਇਸ ਕਾਰਨ ਉਨ੍ਹਾਂ ਦੇ ਪਰਿਵਾਰ 'ਤੇ ਆਰਥਿਕ ਬੋਝ ਪੈ ਗਿਆ ਅਤੇ ਇਲਾਜ ਦਾ ਖ਼ਰਚਾ ਚੁੱਕਣਾ ਉਨ੍ਹਾਂ ਲਈ ਔਖਾ ਹੋ ਗਿਆ। ਰਵੀਕਾਂਤ ਦੀ ਸੱਦ ਮਨਜੀਤ ਕੌਰ ਨੇ ਭਾਵੁਕ ਹੋ ਕੇ ਦੱਸਿਆ ਕਿ ਜੇਕਰ ਹਾਦਸੇ 'ਚ ਕੁੱਝ ਹੋਰ ਗੰਭੀਰ ਹੋ ਜਾਂਦਾ ਤਾਂ ਪੂਰਾ ਪਰਿਵਾਰ ਬੇਸਹਾਰਾ ਹੋ ਜਾਂਦਾ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਸਿਰਪ 'ਤੇ ਲੱਗਾ ਬੈਨ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਏ ਸਖ਼ਤ ਹੁਕਮ
ਉਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਕਾਰਨ ਹਰ ਸਾਲ ਕਈ ਲੋਕ ਜ਼ਖਮੀ ਹੋ ਰਹੇ ਹਨ ਅਤੇ ਕਈ ਪਰਿਵਾਰਾਂ ਦੀਆਂ ਖ਼ੁਸ਼ੀਆਂ ਉੱਜੜ ਜਾਂਦੀਆਂ ਹਨ ਅਤੇ ਇਸ 'ਤੇ ਪੂਰੀ ਤਰ੍ਹਾਂ ਰੋਕ ਲਾਉਣੀ ਚਾਹੀਦੀ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਬੇਹੱਦ ਖ਼ਤਰਨਾਕ ਹੈ ਅਤੇ ਇਸ ਨਾਲ ਰਾਹ ਚੱਲਦੇ ਲੋਕਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਅਤੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਰੋਕ ਲੱਗੇ ਅਤੇ ਇਸ ਦੇ ਇਸਤੇਮਾਲ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ 'ਚ ਕਿਸੇ ਹੋਰ ਪਰਿਵਾਰ ਨੂੰ ਇਸ ਮੌਤ ਦੀ ਡੋਰ ਦਾ ਦਰਦ ਨਾ ਝੱਲਣਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
