piaggio ਨੇ ਵੇਸਪਾ ਦੇ 75 ਸਾਲ ਪੂਰੇ ਹੋਣ ਮੌਕੇ ਪੇਸ਼ ਕੀਤਾ 'ਵੈਸਪਾ 75', ਜਾਣੋ ਕੀਮਤ ਤੇ ਬੁਕਿੰਗ ਬਾਰੇ

Thursday, Aug 19, 2021 - 05:36 PM (IST)

ਮੁੰਬਈ (ਭਾਸ਼ਾ) - ਆਪਣੇ ਪ੍ਰੀਮੀਅਮ ਵੇਸਪਾ ਸਕੂਟਰ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਟੋ ਕੰਪਨੀ ਪਿਯਾਜੀਓ ਨੇ ਘਰੇਲੂ ਦੋਪਹੀਆ ਵਾਹਨ ਬਾਜ਼ਾਰ ਵਿੱਚ ਆਈਕਾਨਿਕ ਬ੍ਰਾਂਡ ਦਾ ਵਿਸ਼ੇਸ਼ ਸੰਸਕਰਣ ਪੇਸ਼ ਕੀਤਾ ਹੈ। ਪਿਯਾਜੀਓ ਇੰਡੀਆ ਨੇ ਕਿਹਾ ਕਿ ਵਿਸ਼ੇਸ਼ 'ਵੈਸਪਾ 75' ਸਕੂਟਰ 125 ਸੀ.ਸੀ. ਅਤੇ 150 ਸੀ.ਸੀ. ਇੰਜਨ ਵਿਕਲਪਾਂ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਦੇਸ਼ ਦੇ ਸਾਰੇ ਵੇਸਪਾ ਡੀਲਰਸ਼ਿਪਾਂ ਵਿੱਚ ਉਪਲਬਧ ਹੋਵੇਗਾ।

ਕੰਪਨੀ ਨੇ ਕਿਹਾ ਕਿ ਸਕੂਟਰ ਭਾਰਤ ਦੇ ਸਾਰੇ ਡੀਲਰਸ਼ਿਪਾਂ 'ਤੇ ਅਤੇ ਕੰਪਨੀ ਦੀ ਈ-ਕਾਮਰਸ ਵੈਬਸਾਈਟ ਰਾਹੀਂ 5000 ਰੁਪਏ ਦੀ ਸ਼ੁਰੂਆਤੀ ਰਕਮ ਨਾਲ ਬੁੱਕ ਕੀਤਾ ਜਾ ਸਕਦਾ ਹੈ। ਪਿਯਾਜੀਓ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡਿਏਗੋ ਗ੍ਰੈਫੀ ਨੇ ਕਿਹਾ, “ਅਸੀਂ ਵੇਸਪਾ -75 ਨਾਲ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ ਅਤੇ ਭਾਰਤ ਵਿੱਚ ਵੇਸਪਾ ਦੀ ਯਾਤਰਾ ਦਾ ਇਹ ਪੜਾਅ ਉਸ ਸਮੇਂ ਆਇਆ ਹੈ ਜਦੋਂ ਭਾਰਤ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ। ਕੰਪਨੀ ਦਾ ਮਹਾਰਾਸ਼ਟਰ ਦੇ ਬਾਰਾਮਤੀ ਵਿਖੇ ਅਤਿ ਆਧੁਨਿਕ ਨਿਰਮਾਣ ਪਲਾਂਟ ਹੈ।

ਜਾਣੋ ਕਿੰਨੀ ਹੈ ਕੀਮਤ 

ਵੇਸਪਾ 75 ਸਕੂਟਰ 125 ਸੀ.ਸੀ. ਦੀ ਕੀਮਤ ਪੁਣੇ ਐਕਸ-ਸ਼ੋਅਰੂਮ 1.26 ਲੱਖ ਰੁਪਏ ਹੈ, ਜਦੋਂ ਕਿ 150 ਸੀ.ਸੀ. ਦੀ ਕੀਮਤ 1.39 ਲੱਖ ਰੁਪਏ ਹੈ। 150 ਸੀਸੀ ਸਕੂਟਰ ਨੂੰ ਹਾਈ ਲੂਮਨ ਐਲਈਡੀ ਹੈੱਡਲਾਈਟ, ਫਰੰਟ ਡਿਸਕ ਬ੍ਰੇਕ, ਐਂਟੀ ਲਾਕ ਬ੍ਰੇਕਿੰਗ ਸਿਸਟਮ (ਏਬੀਐਸ) ਲੱਗੇ ਹਨ। 125cc ਸਕੂਟਰ ਵਿੱਚ ਇੱਕ ਕਾਂਮਬੀ ਬ੍ਰੇਕਿੰਗ ਸਿਸਟਮ (CBS) ਲੱਗਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 

 


Harinder Kaur

Content Editor

Related News