ਅੱਜ ਪੈਟਰੋਲ-ਡੀਜ਼ਲ ਦੀ ਕੀਮਤ ''ਚ ਕੋਈ ਬਦਲਾਅ ਨਹੀਂ, ਜਾਣੋ ਆਪਣੇ ਸ਼ਹਿਰ ਦੇ ਭਾਅ

07/10/2019 10:12:02 AM

ਨਵੀਂ ਦਿੱਲੀ—ਇਸ ਹਫਤੇ ਦੇ ਤੀਜੇ ਦਿਨ ਭਾਵ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਬਜਟ ਪੇਸ਼ ਹੋਣ ਦੇ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ ਪੈਟਰੋਲ 6 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ। 8 ਅਤੇ 9 ਜੁਲਾਈ ਨੂੰ ਲਗਾਤਾਰ ਡੀਜ਼ਲ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਸੀ। ਮੰਗਲਵਾਰ ਨੂੰ ਡੀਜ਼ਲ 10 ਪੈਸੇ ਪ੍ਰਤੀ ਲੀਟਰ ਅਤੇ ਸੋਮਵਾਰ ਨੂੰ ਵੀ ਇਹ 10 ਪੈਸੇ ਮਹਿੰਗਾ ਹੋਇਆ ਸੀ। 
ਪੰਜ ਜੁਲਾਈ ਨੂੰ ਪੇਸ਼ ਹੋਏ ਬਜਟ 'ਚ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਸੀ ਜਿਸ ਦੇ ਬਾਅਦ 7 ਜੁਲਾਈ ਨੂੰ ਪੈਟਰੋਲ 2.45 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.36 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਸੀ। 
ਬੁੱਧਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 72.90 ਰੁਪਏ ਅਤੇ ਡੀਜ਼ਲ ਦੀ ਕੀਮਤ 66.49 ਰੁਪਏ ਹੈ। ਮੁੰਬਈ 'ਚ ਇਕ ਲੀਟਰ ਪੈਟਰੋਲ 78.52 ਰੁਪਏ ਅਤੇ ਡੀਜ਼ਲ 69.69 ਰੁਪਏ, ਕੋਲਕਾਤਾ 'ਚ ਇਕ ਲੀਟਰ ਪੈਟਰੋਲ 75.12 ਰੁਪਏ ਅਤੇ ਡੀਜ਼ਲ 68.48 ਰੁਪਏ, ਚੇਨਈ 'ਚ ਇਕ ਲੀਟਰ ਪੈਟਰੋਲ 75.70 ਰੁਪਏ ਅਤੇ ਡੀਜ਼ਲ 70.23 ਰੁਪਏ, ਨੋਇਡਾ 'ਚ ਇਕ ਲੀਟਰ ਪੈਟਰੋਲ 72.23 ਰੁਪਏ ਅਤੇ ਡੀਜ਼ਲ 65.55 ਰੁਪਏ ਅਤੇ ਗੁਰੂਗ੍ਰਾਮ 'ਚ ਇਕ ਲੀਟਰ ਪੈਟਰੋਲ 72.75 ਰੁਪਏ ਅਤੇ ਡੀਜ਼ਲ 65.64 ਰੁਪਏ ਪ੍ਰਤੀ ਲੀਟਰ ਹੈ।


Aarti dhillon

Content Editor

Related News