ਕਾਕਾ-ਕੋਲਾ ਦੀ ਥਾਂ ਲਵੇਗਾ ਪੈਪਸਿਕੋ, ‘ਸਬਵੇ’ ਨੇ ਕੀਤਾ 10 ਸਾਲ ਦਾ ਸਮਝੌਤਾ

Thursday, Mar 21, 2024 - 12:19 PM (IST)

ਕਾਕਾ-ਕੋਲਾ ਦੀ ਥਾਂ ਲਵੇਗਾ ਪੈਪਸਿਕੋ, ‘ਸਬਵੇ’ ਨੇ ਕੀਤਾ 10 ਸਾਲ ਦਾ ਸਮਝੌਤਾ

ਜਲੰਧਰ (ਇੰਟ.) - ਅਮਰੀਕਾ ਦੀ ਸਭ ਤੋਂ ਵੱਡੀ ਫਾਸਟ ਫੂਡ ਲੜੀ ‘ਸਬਵੇ’ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਤੋਂ ਕੋਕਾ-ਕੋਲਾ ਨੂੰ ਪੈਪਸਿਕੋ ਨਾਲ ਰਿਪਲੇਸ ਕਰ ਦੇਵੇਗੀ। ਕੰਪਨੀ ਨੇ ਐਲਨਾ ਕੀਤਾ ਹੈ ਕਿ ਸੈਂਡਵਿਚ ਰੇਸਤਰਾਂ ਲੜੀ ਨੇ 1 ਜਨਵਰੀ 2025 ਤੋਂ ਆਪਣੀਆਂ ਅਮਰੀਕੀ ਥਾਵਾਂ ’ਚ ਪੀਣ ਵਾਲੇ ਪਦਾਰਥਾਂ ਦ ਸਪਲਾਈ ਲਈ ਪੈਪਸਿਕੋ ਨਾਲ 10 ਸਾਲ ਦਾ ਸਮਝੌਤਾ ਕੀਤਾ ਹੈ। ਨਵਾਂ ਸਮਝੌਤਾ ਸਬਵੇ ਨੂੰ ਪੈਪਸੀ, ਪੈਪਸੀ ਜ਼ੀਰੋ ਸ਼ੁਗਰ, ਮਾਊਂਟੇਨ ਡਿਊ, ਸਟਾਰਰੀ, ਟ੍ਰਾਪਿਕਾਨਾ, ਲਿਪਟਨ, ਐਕਵਾਫਿਨਾ ਅਤੇ ਗੇਟੋਰੇਡ ਫਲੇਵਰ ਦੇ ਵੱਡੇ ਚੋਣ ਬਿਆਨ ਸਮੇਤ ਵੱਖ–ਵੱਖ ਤਰ੍ਹਾਂ ਦੇ ਪੈਪਸਿਕੇ ਪੀਣ ਵਾਲੇ ਪਦਾਰਥ ਪੇਸ਼ ਕਰਨ ਦੀ ਇਜਾਜ਼ਤ ਦੇਵੇਗਾ। ਸਬਵੇ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਨਵਾਂ ਸਮਝੌਤਾ ਵਧੀਆ ਭੋਜਨ ਅਤੇ ਬਿਹਤਰ ਮਹਿਮਾਨ ਨਵਾਜ਼ੀ ਤਜਰਬਾ ਪ੍ਰਦਾਨ ਕਰਨ ਲਈ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਜਿਸ ’ਚ ਇਹ ਯਕੀਨੀ ਕਰਨਾ ਸ਼ਾਮਲ ਹੈ ਕਿ ਬ੍ਰਾਂਡ ਦੇ ਪੀਣ ਦੇ ਪਦਾਰਥ ਦੀ ਲੋਕਾਂ ਦੀ ਗਿਣਤੀ ਅਨੁਸਾਰ ਮਹਿਮਾਨ ਨਵਾਜ਼ੀ ਪਹਿਲਾਂ ਦੇ ਅਨੁਸਾਰ ਹੋਵੇ। ਕੰਪਨੀ ਨੇ ਕਿਹਾ ਕਿ ਇਸ ਤਬਦੀਲੀ ਨੂੰ ਉਸ ਦੇ ਸਾਰੇ ਅਮਰਕੀ ਸਥਾਨਾਂ ਤੱਕ ਪਹੁੰਚਣ ’ਚ ਕਈ ਮਹੀਨੇ ਲੱਗਣਗੇ। ਨਵੇਂ ਪੀਣ ਵਾਲੇ ਪੇਸ਼ਕਸ਼ਾਂ ਦੇ ਇਲਾਵਾ ਪੈਪਸਿਕੋ ਦੀ ਸਹਾਇਕ ਕੰਪਨੀ ਫ੍ਰਿਟੋ-ਲੇ ਕੇ ਦੇ ਨਾਲ ਸਬਵੇ ਦੀ ਸਾਂਝੇਦਾਰੀ ਨੂੰ ਵੀ 2030 ਤੱਕ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ :   Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਦੇਸ਼ ’ਚ 5ਜੀ ਗਾਹਕ 4ਜੀ ਦੀ ਤੁਲਨਾ ’ਚ 3.6 ਗੁਣਾ ਵੱਧ ਡਾਟਾ ਦੀ ਵਰਤੋਂ ਕਰਦੇ ਹਨ

ਭਾਰਤ ’ਚ 5ਜੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਮੋਬਾਇਲ ਗਾਹਕ 4ਜੀ ਖਪਤਕਾਰਾਂ ਦੀ ਤੁਲਨਾ ’ਚ ਮੋਬਾਇਲ ਡਾਟਾ ਦੀ ਵਰਤੋਂ 3.6 ਗੁਣਾ ਵੱਧ ਕਰ ਰਹੇ ਹਨ। ਦੂਰ ਸੰਚਾਰ ਯੰਤਰ ਬਣਾਉਣ ਵਾਲੀ ਕੰਪਨੀ ਨੋਕੀਆ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਦੇਸ਼ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਅਕਤੂਬਰ 2022 ’ਚ ਹੋਈ ਸੀ। ਨੋਕੀਆ ਦੀ ਬੁੱਧਵਾਰ ਨੂੰ ਜਾਰੀ ‘ਮੋਬਾਇਲ ਬ੍ਰਾਡਬੈਂਡ ਇੰਡੈਕਸ’ ਰਿਪੋਰਟ ’ਚ ਕਿਹਾ ਗਿਆ ਹੈ ਕਿ 2023 ’ਚ ਕੁਲ ਡਾਟਾ ਟ੍ਰੈਫਿਕ ’ਚ 5ਜੀ ਦਾ ਯੋਗਦਾਨ 15 ਫੀਸਦੀ ਰਿਹਾ ਹੈ। ਰਿਪੋਰਟ ਕਹਿੰਦੀ ਹੈ ਕਿ 2023 ’ਚ ਵਰਤੋਂਕਾਰਾਂ ਨੇ 17.4 ਐਕਸਾਬਾਇਟ ਪ੍ਰਤੀ ਮਹੀਨੇ ਦੀ ਖਪਤ ਕੀਤੀ। ਪਿਛਲੇ ਪੰਜ ਸਾਲ ਦੀ ਤੁਲਨਾ ’ਚ ਡਾਟਾ ਵਰਤੋਂ ਦਾ ਸਾਲਾਨਾ ਵਾਧਾ 26 ਫੀਸਦੀ ਰਿਹਾ ਹੈ। ਇਕ ਐਕਸਬਾਇਟ ਇਕ ਅਰਬ ਗੀਗਾਬਾਈਟ (ਜੀ.ਬੀ.) ਦੇ ਬਰਾਬਰ ਹੁੰਦਾ ਹੈ।

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਇਹ ਵੀ ਪੜ੍ਹੋ :    Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News