ਸਤੰਬਰ ''ਚ ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ 20 ਫੀਸਦੀ ਘਟੀ: ਫਾਡਾ

Friday, Oct 18, 2019 - 04:09 PM (IST)

ਸਤੰਬਰ ''ਚ ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ 20 ਫੀਸਦੀ ਘਟੀ: ਫਾਡਾ

ਨਵੀਂ ਦਿੱਲੀ—ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਸਤੰਬਰ ਮਹੀਨੇ 'ਚ ਪਿਛਲੇ ਸਾਲ ਦੀ ਸਮਾਨ ਸਮੇਂ ਦੇ ਮੁਕਾਬਲੇ 20.1 ਫੀਸਦੀ ਘੱਟ ਕੇ 1,57,972 ਇਕਾਈ ਰਹਿ ਗਈ। ਵਾਹਨ ਡੀਲਰਾਂ ਦੇ ਸੰਗਠਨ ਫੇਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਡਾ ਨੇ ਕਿਹਾ ਕਿ ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਤਿਉਹਾਰੀ ਮੌਸਮ ਸ਼ੁਰੂ ਹੋਣ 'ਤੇ ਕੰਪਨੀਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਆਈ ਹੋਵੇ। ਇਕ ਸਾਲ ਪਹਿਲਾਂ ਸਤੰਬਰ 2018 'ਚ ਵਾਹਨਾਂ ਦੀ ਵਿਕਰੀ 1,97,653 ਇਕਾਈ ਰਹੀ ਸੀ। ਸਮੀਖਿਆਧੀਨ ਸਮੇਂ 'ਚ ਦੋ-ਪਹੀਆ ਵਾਹਨਾਂ ਦੀ ਵਿਕਰੀ 12.1 ਫੀਸਦੀ ਘੱਟ ਕੇ 10,98,271 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸ ਸਮੇਂ 'ਚ 12,48,998 ਇਕਾਈ ਸੀ। ਇਸ ਤਰ੍ਹਾਂ ਵਪਾਰਕ ਵਾਹਨਾਂ ਦੀ ਵਿਕਰੀ 18.5 ਫੀਸਦੀ ਘੱਟ ਕੇ 63,518 ਇਕਾਈ ਰਹਿ ਗਈ, ਜੋ ਸਤੰਬਰ 2018 'ਚ 77,780 ਵਾਹਨ ਸੀ। ਹਾਲਾਂਕਿ ਇਸ ਦੌਰਾਨ ਤਿੰਨ ਪਹੀਆ ਵਾਹਨਾਂ ਦੀ ਵਿਕਰੀ 1.8 ਫੀਸਦੀ ਵਧ ਕੇ 55,553 ਇਕਾਈ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ 54,560 ਇਕਾਈ ਰਹੀ ਸੀ। ਸਮੀਖਿਆਧੀਨ ਮਹੀਨੇ ਵੱੱਖ-ਵੱਖ ਸ਼੍ਰੇਣੀਆਂ 'ਚ ਵਾਹਨਾਂ ਦੀ ਕੁੱਲ ਵਿਕਰੀ 12.9 ਫੀਸਦੀ ਘੱਟ ਕੇ 13,75,314 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ 15,79,191 ਇਕਾਈ ਰਹੀ। ਫਾਡਾ ਦੇ ਪ੍ਰਧਾਨ ਆਸ਼ੀਸ਼ ਹਰਸ਼ਰਾਜ ਕਾਲੇ ਨੇ ਮਹੀਨੇ ਦੇ ਦੌਰਾਨ ਖੁਦਰਾ ਵਿਕਰੀ ਦਬਾਅ 'ਚ ਰਹੀ। ਵਿਕਰੀ ਦੀ ਗਿਰਾਵਟ ਦਾ ਖਦਸ਼ਾ ਪਹਿਲਾਂ ਤੋਂ ਹੀ ਸੀ।


author

Aarti dhillon

Content Editor

Related News