ਇਸ ਸਾਲ ਪਿਆਜ਼ ਮਿਲੇਗਾ ਸਸਤਾ, ਇਨ੍ਹਾਂ ਫਲਾਂ ਦੀ ਮਿਠਾਸ ਹੋਵੇਗੀ ਮਹਿੰਗੀ

01/27/2020 5:55:43 PM

ਨਵੀਂ ਦਿੱਲੀ — ਇਸ ਸਾਲ ਦੇਸ਼ ਵਿਚ ਅੰਬ, ਕੇਲਾ, ਅੰਗੂਰ ਅਤੇ ਪਪੀਤੇ ਵਰਗੇ ਫਲਾਂ ਦੇ ਉਤਪਾਦਨ 'ਚ ਕਮੀ ਆਉਣ ਦੀ ਸੰਭਾਵਨਾ ਹੈ ਜਿਸ ਕਾਰਨ ਇਨ੍ਹਾਂ ਫਲਾਂ ਦੀ ਮਿਠਾਸ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਸਕਦੀ ਹੈ। ਦੂਜੇ ਪਾਸੇ ਪਿਆਜ਼ ਲਈ ਪਿਛਲੇ ਕਈ ਮਹੀਨਿਆਂ ਤੋਂ ਤਰਸ ਰਹੇ ਲੋਕਾਂ ਨੂੰ ਪਿਆਜ਼ ਦਾ ਉਤਾਪਦਨ ਵਧਣ ਕਾਰਨ ਰਾਹਤ ਮਿਲਣ ਦੀ ਉਮੀਦ ਹੈ। ਸੋਮਵਾਰ ਨੂੰ ਸਾਲ 2019-20 ਵਿਚ ਬਾਗਬਾਨੀ ਫਸਲਾਂ ਦੇ ਉਤਪਾਦਨ ਲਈ ਆਪਣੀ ਪਹਿਲੀ ਭਵਿੱਖਬਾਣੀ ਕਰਦਿਆਂ, ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਇਸ ਵਾਰ ਅੰਬ ਦੇ ਨਾਲ-ਨਾਲ ਕੇਲਾ, ਅੰਗੂਰ, ਨਿੰਬੂ, ਖੱਟੇ ਫਲ, ਪਪੀਤਾ ਅਤੇ ਅਨਾਰ ਦੇ ਉਤਪਾਦਨ 'ਚ ਸਾਲ 2018-19 ਦੇ ਮੁਕਾਬਲੇ 2.27 ਦੀ ਕਮੀ ਆਉਣ ਦੀ ਸੰਭਾਵਨਾ ਹੈ।

ਇਸੇ ਤਰ੍ਹਾਂ ਸਬਜ਼ੀਆਂ ਦੇ ਉਤਪਾਦਨ ਵਿਚ ਸਾਲ 2018-19 ਦੇ ਮੁਕਾਬਲੇ ਇਸ ਸਾਲ 2.64 ਪ੍ਰਤੀਸ਼ਤ ਦੀ ਕਮੀ ਆਉਣ ਦੀ ਉਮੀਦ ਹੈ। ਸਬਜ਼ੀਆਂ ਖਾਸ ਕਰਕੇ ਆਲੂ, ਪਿਆਜ਼ ਅਤੇ ਟਮਾਟਰ ਦੀ ਉਪਜ ਵਿਚ ਵਾਧਾ ਹੋਣ ਦੀ ਉਮੀਦ ਹੈ। ਪਿਆਜ਼ ਦਾ ਉਤਪਾਦਨ 7.17 ਪ੍ਰਤੀਸ਼ਤ ਵਧ ਕੇ 2 ਕਰੋੜ 45 ਲੱਖ ਟਨ ਹੋਣ ਦੀ ਉਮੀਦ ਹੈ। ਸਾਲ 2018-19 ਵਿਚ 2 ਕਰੋੜ 28 ਲੱਖ ਟਨ ਤੋਂ ਜ਼ਿਆਦਾ ਪਿਆਜ਼ ਦਾ ਉਤਪਾਦਨ ਹੋਇਆ ਸੀ। ਆਲੂ ਦੀ ਝਾੜ 3.49 ਫੀਸਦੀ ਵਧ ਕੇ 5.19 ਕਰੋੜ ਟਨ ਹੋਣ ਦੀ ਉਮੀਦ ਹੈ। ਸਾਲ 2018-19 ਵਿਚ ਇਸ ਦਾ ਉਤਪਾਦਨ 5 ਕਰੋੜ ਟਨ ਤੋਂ ਜ਼ਿਆਦਾ ਹੋਇਆ ਸੀ। ਟਮਾਟਰ ਦਾ ਉਤਪਾਦਨ 1.68 ਪ੍ਰਤੀਸ਼ਤ ਵਧ ਕੇ ਇਕ ਕਰੋੜ 93 ਲੱਖ ਟਨ ਹੋਣ ਦੀ ਉਮੀਦ ਹੈ। ਸਾਲ 2018-19 ਵਿਚ ਇਸ ਦਾ ਉਤਪਾਦਨ ਲਗਭਗ 1 ਕਰੋੜ 90 ਲੱਖ ਟਨ ਹੋਇਆ ਸੀ। ਬਾਗਬਾਨੀ ਫਸਲਾਂ ਦੇ ਕੁੱਲ ਉਤਪਾਦਨ ਵਿਚ ਸਾਲ 2018- 19 ਦੇ ਮੁਕਾਬਲੇ ਸਾਲ 2019-20 ਵਿਚ 0.84 ਫੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।


Related News