ਹਾਈ ਸਪੀਡ ਰੇਲ ਗੱਡੀਆਂ ਲਈ ਨਵੀਂਆਂ ਰੇਲ ਪਟੜੀਆਂ ਤਿਆਰ, ਕੰਪਨੀ ਨੂੰ ਭਾਰਤੀ ਰੇਲਵੇ ਨੇ ਦਿੱਤੀ ਮਨਜ਼ੂਰੀ

Tuesday, Oct 20, 2020 - 05:56 PM (IST)

ਹਾਈ ਸਪੀਡ ਰੇਲ ਗੱਡੀਆਂ ਲਈ ਨਵੀਂਆਂ ਰੇਲ ਪਟੜੀਆਂ ਤਿਆਰ, ਕੰਪਨੀ ਨੂੰ ਭਾਰਤੀ ਰੇਲਵੇ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ) — ਭਾਰਤੀ ਰੇਲਵੇ ਨੇ ਜਿੰਦਲ ਸਟੀਲ ਅਤੇ ਪਾਵਰ ਲਿ. (ਜੇ.ਐਸ.ਪੀ.ਐਲ.) ਵਲੋਂ ਵਿਕਸਿਤ ਰੇਲਵੇ ਪਟੜੀਆਂ ਦੀ ਨਵੀਂ ਸ਼੍ਰੇਣੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਹਾਈ ਸਪੀਡ ਅਤੇ ਹਾਈ-ਐਕਸਲ ਲੋਡ ਐਪਲੀਕੇਸ਼ਨਾਂ ਲਈ ਰੇਲ ਪਟੜੀਆਂ ਦਾ ਨਵਾਂ ਗਰੇਡ ਵਿਕਸਿਤ ਕੀਤਾ ਹੈ। ਜੇ.ਐਸ.ਪੀ.ਐਲ. ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਹ 60ਈ1 ਅਤੇ 11175 ਹੀਟ ਟ੍ਰੀਟੇਡ (ਐਚ.ਟੀ.) ਰੇਲ ਟਰੈਕਾਂ ਦਾ ਸਫਲਤਾਪੂਰਵਕ ਵਿਕਾਸ ਕਰਨ ਵਾਲਾ ਪਹਿਲਾ ਅਤੇ ਇਕਲੌਤਾ ਭਾਰਤੀ ਨਿਰਮਾਤਾ ਹੈ। ਇਹ ਰੇਲ ਟਰੈਕ ਉੱਚ ਰਫਤਾਰ ਅਤੇ ਉੱਚ-ਐਕਸਲ ਲੋਡ ਐਪਲੀਕੇਸ਼ਨਾਂ ਲਈ ਢੁਕਵਾਂ ਹੈ। 

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4 ਫ਼ੀਸਦੀ ਤੋਂ ਘੱਟ ਵਿਆਜ ਦਰ ’ਤੇ ਘਰੇਲੂ ਕਰਜ਼, 8 ਲੱਖ ਤੱਕ ਦੇ ਵਾਊਚਰ ਦੇ ਰਹੀ ਇਹ ਕੰਪਨੀ

ਰੇਲਵੇ ਬੋਰਡ ਦੇ ਅਧੀਨ ਕੰਮ ਕਰਨ ਵਾਲੇ ਰਿਸਰਚ ਡਿਜ਼ਾਇਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰ.ਡੀ.ਐਸ.ਓ.) ਨੇ ਜੇ.ਐਸ.ਪੀ.ਐਲ. ਦੁਆਰਾ ਵਿਕਸਤ ਕੀਤੇ ਰੇਲ ਪੱਟੜੀਆਂ ਦੀ ਨਵੀਂ ਸ਼੍ਰੇਣੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਭਾਰਤੀ ਰੇਲਵੇ ਆਪਣੇ ਟਰੈਕ ਪ੍ਰਣਾਲੀ ਨੂੰ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਚੇ ਐਕਸਲ ਲੋਡ ਸਹਿਣ ਕਰ ਸਕਣ ਦੇ ਹਿਸਾਬ ਨਾਲ ਤਿਆਰ ਕਰ ਰਿਹਾ ਹੈ। ਰੇਲਵੇ ਨੂੰ ਸਾਲਾਨਾ 18 ਲੱਖ ਟਨ 60ਈ 1175 ਰੇਲ ਦੀ ਜ਼ਰੂਰਤ ਹੋਏਗੀ। ਜੇ.ਐਸ.ਪੀ.ਐਲ. ਦੇ ਮੈਨੇਜਿੰਗ ਡਾਇਰੈਕਟਰ ਵੀ.ਆਰ. ਸ਼ਰਮਾ ਨੇ ਕਿਹਾ, ‘ਪਹਿਲਾਂ ਸਾਰੇ ਵਿਸ਼ੇਸ਼ ਕਿਸਮ ਦੇ ਰੇਲ ਪਟੜੀਆਂ ਦਾ ਦੇਸ਼ ਵਿਚ ਆਯਾਤ ਕੀਤਾ ਜਾਂਦਾ ਸੀ। ਅਸੀਂ ਰੇਲਵੇ ਅਤੇ ਮੈਟਰੋ ਰੇਲ ਕਾਰਪੋਰੇਸ਼ਨ ਦੀਆਂ ਵਿਸ਼ੇਸ਼ ਰੇਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਇਸ ਨਾਲ ਦੇਸ਼ ਸਥਾਨਕ ਪੱਧਰ ’ਤੇ ਵੱਖ-ਵੱਖ ਐਪਲੀਕੇਸ਼ਨਾਂ ਦੀ ਰੇਲਵੇ ਵਿਚ ਸਵੈ-ਨਿਰਭਰ ਬਣਨ ਦੇ ਯੋਗ ਹੋ ਜਾਵੇਗਾ। ਸ਼ਰਮਾ ਨੇ ਕਿਹਾ ਕਿ ਇਨ੍ਹਾਂ ਰੇਲ ਪਟੜੀਆਂ ਦਾ ਇਸਤੇਮਾਲ ਸਮਰਪਤ ਹੌਲਾਜ ਕਾਰੀਡੋਰ, ਬੁਲੇਟ ਟ੍ਰੇਨ ਸਮੇਤ ਉੱਚ ਐਕਸਲ ਲੋਡ ਐਪਲੀਕੇਸ਼ਨਾਂ ਵਿਚ ਵਰਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ ਨੂੰ ਦਿੱਲੀ ਅਤੇ ਮੁੰਬਈ ’ਚ 5ਜੀ ਸ਼ੁਰੂ ਕਰਨ ਲਈ 18,700 ਕਰੋੜ ਰੁਪਏ ਦੀ ਹੋਵੇਗੀ ਲੋੜ


author

Harinder Kaur

Content Editor

Related News