NCC ਨੂੰ ਨਵੰਬਰ ’ਚ 553 ਕਰੋੜ ਰੁਪਏ ਦੀਆਂ ਯੋਜਨਾਵਾਂ ਦੇ ਮਿਲੇ ਠੇਕੇ

Friday, Dec 01, 2023 - 06:28 PM (IST)

ਨਵੀਂ ਦਿੱਲੀ (ਭਾਸ਼ਾ) – ਨਿਰਮਾਣ ਕੰਪਨੀ ਐੱਨ. ਸੀ. ਸੀ. ਲਿਮਟਿਡ ਨੂੰ ਨਵੰਬਰ ਵਿਚ 553.48 ਕਰੋੜ ਰੁਪਏ ਦੀਆਂ ਦੋ ਨਵੀਆਂ ਯੋਜਨਾਵਾਂ ਦੇ ਠੇਕੇ ਮਿਲੇ ਹਨ। ਐੱਨ. ਸੀ. ਸੀ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਕੁੱਲ 553.48 ਕਰੋੜ ਰੁਪਏ ’ਚ ਜੀ. ਐੱਸ. ਟੀ. ਸ਼ਾਮਲ ਨਹੀਂ ਹੈ। ਇਹ ਠੇਕੇ ‘ਇਕ ਨਿੱਜੀ ਏਜੰਸੀ ਤੋਂ ਮਿਲੇ ਹਨ’’ ਅਤੇ ਇਸ ’ਚ ਕੋਈ ਇੰਟਰਨਲ ਠੇਕਾ ਸ਼ਾਮਲ ਨਹੀਂ ਹੈ। ਨਿਰਮਾਣ ਖੇਤਰ ਵਿਚ ਮੁਹਾਰਤ ਰੱਖਣ ਵਾਲੀ ਕੰਪਨੀ ਨੇ ‘ਨਾਗਾਰਜੁਨ ਕੰਸਟ੍ਰਕਸ਼ਨ ਕੰਪਨੀ’ ਦੇ ਨਾਂ ਨਾਲ ਸ਼ੁਰੂਆਤ ਕੀਤੀ ਸੀ। ਕੰਪਨੀ ਦੀ ਰਾਜਮਾਰਗ, ਰੀਅਲ ਅਸਟੇਟ ਅਤੇ ਹੋਰ ਕਾਰੋਬਾਰਾਂ ’ਚ ਮੌਜੂਦਗੀ ਹੈ।

ਇਹ ਵੀ ਪੜ੍ਹੋ :    ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!

ਇਹ ਵੀ ਪੜ੍ਹੋ :    Amazon ਇੰਡੀਆ ਨੂੰ ਝਟਕਾ, ਉਪਭੋਗਤਾ ਅਦਾਲਤ ਨੇ ਰਿਫੰਡ ਤੇ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

ਇਹ ਵੀ ਪੜ੍ਹੋ :   1 ਦਸੰਬਰ ਤੋਂ ਬਦਲ ਰਹੇ ਸਿਮ ਕਾਰਡ ਖ਼ਰੀਦਣ ਤੇ ਵੇਚਣ ਦੇ ਨਿਯਮ, ਉਲੰਘਣਾ ਹੋਣ 'ਤੇ ਹੋ ਸਕਦੀ ਹੈ ਜੇਲ੍ਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News