ਏਸ਼ੀਆ ''ਚ ਸਭ ਤੋਂ ਅਮੀਰ ਮੁਕੇਸ਼ ਅੰਬਾਨੀ, 2019 ''ਚ 1.2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧੀ ਸੰਪਤੀ
Tuesday, Dec 24, 2019 - 02:31 PM (IST)

ਬਿਜ਼ਨੈੱਸ ਡੈਸਕ—ਭਾਰਤ ਹੀ ਨਹੀਂ ਸਗੋਂ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੀ ਸੰਪਤੀ 'ਚ ਇਸ ਸਾਲ 23 ਦਸੰਬਰ ਤੱਕ 17 ਅਰਬ ਡਾਲਰ (1.21 ਲੱਖ ਕਰੋੜ ਰੁਪਏ) ਦਾ ਵਾਧਾ ਹੋਇਆ। ਇਸ ਦੇ ਚੱਲਦੇ ਉਨ੍ਹਾਂ ਦੇ ਨੈੱਟਵਰਥ 61 ਅਰਬ ਡਾਲਰ (4.34 ਲੱਖ ਕਰੋੜ ਰੁਪਏ) ਹੋ ਗਈ ਹੈ। ਇਹ ਜਾਣਕਾਰੀ ਬਲੂਮਬਰਗ ਬਿਲੀਅਨੇਰਸ ਇੰਡੈਕਸ 'ਚ ਸਾਹਮਣੇ ਆਈ ਹੈ। ਮੁਕੇਸ਼ ਅੰਬਾਨੀ ਦੇ ਮੁਕਾਬਲੇ 'ਚ ਅਲੀਬਾਬਾ ਦੇ ਫਾਊਂਡਰ ਜੈਕ ਮਾ ਦੀ ਸੰਪਤੀ 11.3 ਅਰਬ ਡਾਲਰ ਵਧੀ (80,483 ਕਰੋੜ ਰੁਪਏ), ਜਦੋਂ ਜੈਫ ਬੇਜੋਸ ਨੂੰ 13.2 ਅਰਬ ਡਾਲਰ (94 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੋਇਆ।
ਰਿਲਾਇੰਸ ਦੇ ਸ਼ੇਅਰਸ 'ਚ ਆਇਆ 40 ਫੀਸਦੀ ਦਾ ਉਛਾਲ
ਬਲੂਮਬਰਗ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਸੰਪਤੀ 'ਚ ਇਸ ਵਾਧੇ ਦੇ ਪਿੱਛੇ ਮੁੱਖ ਕਾਰਨ ਰਿਹਾ ਉਨ੍ਹਾਂ ਦੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 'ਚ 40 ਫੀਸਦੀ ਦਾ ਉਛਾਲ। ਇਹ ਉਛਾਲ ਇਸ ਸਮੇਂ 'ਚ ਦੇਸ਼ ਦੇ ਬੈਂਚਮਾਰਕ ਐੱਸ ਐਂਡ ਪੀ ਬੀ.ਐੱਸ.ਈ. ਸੈਂਸੈਕਸ ਇੰਡੈਕਸ ਦੇ ਮੁਨਾਫੇ ਦੇ ਦੁੱਗਣੇ ਤੋਂ ਵੀ ਜ਼ਿਆਦਾ ਹੈ। ਇੰਵੈਟਰਸ ਰਿਲਾਇੰਸ 'ਤੇ ਪੈਸਾ ਲਗਾ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਟੈਲੀਕਿਊਨਿਕੇਸ਼ਨਸ ਅਤੇ ਰਿਟੇਲ ਜਲਦ ਹੀ ਮੋਟਾ ਪੈਸਾ ਬਰਸਾਉਣਗੇ। ਦੇਸ਼ 'ਚ ਐਮਾਜ਼ੋਨ ਦੀ ਤਰਜ਼ 'ਤੇ ਲੋਕਲ ਈ-ਕਾਮਰਸ ਖੜ੍ਹਾ ਕਰਨ ਦੇ ਟੀਚੇ ਦੇ ਤਹਿਤ ਅੰਬਾਨੀ ਨੇ ਜਿਓ 'ਤੇ ਹੁਣ ਤੱਕ ਤਕਰੀਬਨ 50 ਅਰਬ ਡਾਲਰ ਖਰਚ ਕੀਤੇ ਹਨ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਤਿੰਨ ਸਾਲ 'ਚ ਜਿਓ ਇਸ ਖੇਤਰ 'ਚ ਨੰਬਰ 1 ਹੋ ਗਿਆ ਹੈ।
ਨਵੇਂ ਕਾਰੋਬਾਰਾਂ ਤੋਂ ਵੱਡੀਆਂ ਉਮੀਦਾਂ
ਮੁਕੇਸ਼ ਅੰਬਾਨੀ ਨੇ ਅਗਸਤ 'ਚ ਕਿਹਾ ਸੀ ਕਿ ਆਇਲ ਅਤੇ ਗੈਸ ਵਰਗੇ ਰਸਮੀ ਵਪਾਰਾਂ ਤੋਂ ਟੈਲੀਕਮਿਊਨਿਕੇਸ਼ਨਸ ਅਤੇ ਰਿਟੇਲ ਵਰਗੇ ਨਵੇਂ ਕਾਰੋਬਾਰਾਂ ਤੋਂ ਕੁਝ ਸਾਲਾਂ 'ਚ ਰਿਲਾਇੰਸ ਦੀ 50 ਫੀਸਦੀ ਕਮਾਈ ਹੋਵੇਗੀ। ਫਿਲਹਾਲ ਇਹ 32 ਫੀਸਦੀ ਹੈ। 2021 ਤੱਕ ਆਪਣੇ ਗਰੁੱਪ ਨੂੰ ਕਰਜ਼ ਮੁਕਤ ਬਣਾਉਣ ਲਈ ਅੰਬਾਨੀ ਦੇ ਟੀਚੇ ਨੇ ਰਿਲਾਇੰਸ ਦੇ ਸਟਾਕ ਨੂੰ ਰਿਕਾਰਡ ਉੱਚਾਈ 'ਤੇ ਪਹੁੰਚਾ ਦਿੱਤਾ। ਰਿਲਾਇੰਸ ਦੇ ਸ਼ੇਅਰਸ ਦੀ ਕੀਮਤ 2016 ਦੇ ਅੰਤ ਤੋਂ ਹੁਣ ਤੱਕ ਲਗਭਗ ਤਿੰਨ ਗੁਣਾ ਹੋ ਗਈ ਹੈ। ਕੰਪਨੀ ਦੀਆਂ ਯੋਜਨਾਵਾਂ 'ਚ ਰਿਲਾਇੰਸ ਦੇ ਆਇਲ-ਟੂ-ਕੈਮੀਕਲ ਬਿਜ਼ਨੈੱਲ 'ਚ ਸਾਊਦੀ ਅਰੇਬੀਆਈ ਆਇਲ ਕੰਪਨੀ ਨੂੰ ਹਿੱਸੇਦਾਰੀ ਦੇਣਾ, ਟੈਲੀਕਮਿਊਨਿਕੇਸ਼ਨਸ ਅਤੇ ਰਿਟੇਲ ਯੂਨਿਟ ਨੂੰ ਪੰਜ ਸਾਲ ਦੇ ਅੰਦਰ ਲਿਸਟ ਕਰਵਾਉਣਾ, ਟਾਵਰ ਐਸੇਟ ਦੀ ਸੇਲ ਸ਼ਾਮਲ ਹੈ।
ਰਿਲਾਇੰਸ ਇੰਡਸਟਰੀਜ਼ 'ਤੇ ਹੈ 1.54 ਲੱਖ ਕਰੋੜ ਰੁਪਏ ਦਾ ਕਰਜ਼
ਰਿਲਾਇੰਸ ਜਿਓ ਦੇ ਦੇਸ਼ ਭਰ 'ਚ 35 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਜਿਓ ਨੇ ਸਤੰਬਰ ਤਿਮਾਹੀ 'ਚ 9.96 ਅਰਬ ਰੁਪਏ ਦੀ ਨੈੱਟ ਇਨਕਮ ਕੀਤੀ ਸੀ। ਇਸ ਦੇ ਬਾਵਜੂਦ ਕੰਪਨੀ 'ਤੇ ਵਧਦਾ ਕਰਜ਼ ਇਨਵੈਸਟਰਸ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ। ਪਿਛਲੇ ਪੰਜ ਸਾਲ 'ਚ ਰਿਲਾਇੰਸ ਇੰਡਸਟਰੀਜ਼ ਨੇ 76 ਅਰਬ ਡਾਲਰ ਖਰਚ ਕੀਤੇ ਹਨ। ਕੰਪਨੀ 'ਤੇ ਮਾਰਚ 31 ਤੱਕ 1.54 ਲੱਖ ਕਰੋੜ ਰੁਪਏ ਦਾ ਕਰਜ਼ ਹੈ।