ਕਾਰੋਬਾਰ ਦੇ ਸਬੰਧ ’ਚ 34 ਲੱਖ ਤੋਂ ਜ਼ਿਆਦਾ ਦੀ ਮਾਰੀ ਆਨਲਾਈਨ ਠੱਗੀ

Friday, Sep 12, 2025 - 04:50 PM (IST)

ਕਾਰੋਬਾਰ ਦੇ ਸਬੰਧ ’ਚ 34 ਲੱਖ ਤੋਂ ਜ਼ਿਆਦਾ ਦੀ ਮਾਰੀ ਆਨਲਾਈਨ ਠੱਗੀ

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਵਿਖੇ ਕਾਰੋਬਾਰ ਦੇ ਸਬੰਧ ’ਚ ਇਕ ਵਿਅਕਤੀ ਨਾਲ ਆਨਲਾਈਨ 34 ਲੱਖ 51 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਸਾਈਬਰ ਕ੍ਰਾਈਮ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਰਾਜ ਕੁਮਾਰ ਪੁੱਤਰ ਚਮਨ ਲਾਲ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਸੌਰਵ ਕੁਮਾਰ ਪੁੱਤਰ ਰਵਿੰਦਰਾ ਪ੍ਰਸਾਦ ਵਾਸੀ ਬਿਹਾਰ ਅਤੇ ਸੁਲਤਾਨ ਅਲੀ ਪੁੱਤਰ ਇਜਲਾਰ ਅਲੀ ਵਾਸੀ ਵੈਸਟ ਬੰਗਾਲ ਨੇ ਕਾਰੋਬਾਰ ਦੇ ਸਬੰਧ 'ਚ 34 ਲੱਖ 51 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News