ਕੰਪਨੀ ''ਚ ਪੈਸੇ ਲਾਓ, ਵੱਡਾ ਮੁਨਾਫਾ ਪਾਓ ਦੇ ਸੁਫ਼ਨੇ ਦਿਖਾ ਕੇ 20 ਲੱਖ ਤੋਂ ਵੱਧ ਦੀ ਠੱਗੀ
Thursday, Sep 18, 2025 - 06:26 PM (IST)

ਸਮਰਾਲਾ (ਵਰਮਾ/ਸੱਚਦੇਵਾ) : ਜਨਰੇਸ਼ਨ ਆਫ ਫਾਰਮਿੰਗ ਕੰਪਨੀ 'ਚ ਪੈਸੇ ਲਾਓ ਅਤੇ ਵੱਡਾ ਮੁਨਾਫਾ ਕਮਾਓ ਦੇ ਸੁਫਨੇ ਦਿਖਾ ਅੱਠ ਵਿਅਕਤੀਆਂ ਨੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਸਮਰਾਲਾ ਪੁਲਸ ਵੱਲੋਂ ਜੋਗਿੰਦਰ ਕੁਮਾਰ ਵਾਸੀ ਬਾਬਾ ਨੰਦ ਸਿੰਘ ਨਗਰ ਫੁੱਲਾਂਵਾਲ (ਲੁਧਿਆਣਾ) ਦੀ ਸ਼ਿਕਾਇਤ 'ਤੇ ਅੱਠ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸਮਰਾਲਾ ਪੁਲਸ ਵੱਲੋਂ ਅੱਠ ਵਿੱਚੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਵਾਸੀ ਪਿੰਡ ਖੀਰਨੀਆਂ ਪਰਵਿੰਦਰ ਸਿੰਘ ਵਾਸੀ (ਬੈਣਾ ਬੁਲੰਦ) ਅਮਲੋਹ, ਐੱਮਡੀ ਬਿਕਰਮਜੀਤ ਸਿੰਘ ਵਾਸੀ ਪਿੰਡ ਗਹਿਲੇਵਾਲ, ਐੱਮਡੀ ਜਸਪ੍ਰੀਤ ਸਿੰਘ ਵਾਸੀ ਜਲਣਪੁਰ, ਐੱਮਡੀ ਸਤਵਿੰਦਰ ਸਿੰਘ ਵਾਸੀ ਅਮਲੋਹ ,ਅਕਾਊਂਟੈਂਟ ਜਤਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ,ਅਮਿਤ ਖੁੱਲਰ ਵਾਸੀ ਪਿੰਡ ਨਵਾਂ ਪੂਰਬਾ ਫਰੀਦਕੋਟ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਗਹਿਲੇਵਾਲ ਵਜੋਂ ਹੋਈ ਹੈ।
ਸ਼ਿਕਾਇਤਕਰਤਾ ਜੋਗਿੰਦਰ ਕੁਮਾਰ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਈ. ਸੀ. ਆਈ . ਸੀ ਆਈ ਬੈਂਕ ਵੱਲੋਂ ਹਾਊਸਿੰਗ ਲੋਨ ਦਾ ਕੰਮ ਕਰਦਾ ਹੈ ਤੇ ਉਸਨੂੰ ਉਸਦਾ ਜਾਣਕਾਰ ਅਵਤਾਰ ਸਿੰਘ ਵਾਸੀ ਪਿੰਡ ਖੀਰਨੀਆਂ ਮਿਲਿਆ ਸੀ ਜਿਸਨੇ ਦੱਸਿਆ ਸੀ ਕਿ ਆਪਣੇ ਸਾਥੀਆਂ ਨਾਲ ਉਹ ਮਿਲ ਕੇ ਸਮਰਾਲਾ ਵਿਖੇ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਸਮਰਾਲਾ ਚਲਾਈ ਹੋਈ ਹੈ, ਜਿਸ ਕੰਪਨੀ ਵਿਚ ਓਰਗੈਨਿਕ ਚੀਜ਼ਾਂ ਸਬੰਧੀ ਜਾਣਕਾਰੀ ਦਿੰਦੇ ਹਾਂ ਤੇ ਓਰਗੈਨਿਕ ਚੀਜ਼ਾਂ ਦੀ ਪੈਦਾਵਾਰ ਕਰਕੇ ਵੇਚਦੇ ਹਾਂ ਜਿਸ ਨਾਲ ਬਹੁਤ ਜ਼ਿਆਦਾ ਮੁਨਾਫਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਇਆਂਵੇਸਟ ਬਤੌਰ ਕੰਮ ਕਰਦਾ ਹੈ ਜੇਕਰ ਤੁਸੀਂ ਵੀ ਸਾਡੀ ਕੰਪਨੀ ਵਿਚ ਪੈਸਾ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਮੁਨਾਫਾ ਮਿਲੇਗਾ ਤੇ ਇਸ ਸਬੰਧੀ ਅਵਤਾਰ ਸਿੰਘ ਨੂੰ ਹਾਂ ਕਰ ਦਿੱਤੀ ਗਈ। ਫਿਰ ਕੁਝ ਸਮੇਂ ਬਾਅਦ ਪੀੜਤ ਜੋਗਿੰਦਰ ਸਿੰਘ ਸਮਰਾਲਾ ਅਵਤਾਰ ਸਿੰਘ ਕੋਲ ਆਇਆ ਜੋ ਪਿੰਡ ਗਹਿਲੇਵਾਲ ਵਿਖੇ ਇਕ ਫਾਰਮ ਵਿਚ ਲੈ ਗਿਆ ਜਿੱਥੇ ਉਸ ਦੀ ਮੁਲਾਕਾਤ ਐੱਮਡੀ ਪਰਵਿੰਦਰ ਸਿੰਘ ਵਾਸੀ (ਬੈਣਾ ਬੁਲੰਦ) ਅਮਲੋਹ, ਐੱਮਡੀ ਬਿਕਰਮਜੀਤ ਸਿੰਘ ਵਾਸੀ ਪਿੰਡ ਗਹਿਲੇਵਾਲ, ਐੱਮਡੀ ਜਸਪ੍ਰੀਤ ਸਿੰਘ ਵਾਸੀ ਜਲਣਪੁਰ, ਐੱਮਡੀ ਸਤਵਿੰਦਰ ਸਿੰਘ ਵਾਸੀ ਅਮਲੋਹ ,ਅਕਾਊਂਟੈਂਟ ਜਤਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ, ਅਮਿਤ ਖੁੱਲਰ ਵਾਸੀ ਪਿੰਡ ਨਵਾਂ ਪੂਰਬਾ ਫਰੀਦਕੋਟ ਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਗਹਿਲੇਵਾਲ ਨਾਲ ਮਿਲਾਇਆ।
ਜਿਨ੍ਹਾਂ ਨੇ ਆਪਣੀ ਕੰਪਨੀ ਜਨਰੇਸ਼ਨ ਆਫ ਫਾਰਮਿੰਗ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਜਿੰਨੀ ਵੱਡੀ ਰਕਮ ਤੁਸੀਂ ਲਗਾਓਗੇ ਉਨੀ ਵੱਡੀ ਕਮਾਈ ਤੁਹਾਨੂੰ ਹੋਵੇਗੀ ਤਾਂ ਇਸ ਸਬੰਧੀ ਆਪਣੇ ਜੀਜੇ ਮਨੋਜ ਕੁਮਾਰ ਵਾਸੀ ਹਨੁਮਾਨਪੁਰੀ ਜ਼ਿਲਾ ਮੇਰਠ ਨਾਲ ਗੱਲ ਕੀਤੀ ਤੇ ਇਸ ਕੰਪਨੀ ਵਿਚ ਪੈਸੇ ਲਗਾਉਣ ਸੰਬੰਧੀ ਕਿਹਾ ਸੀ। ਇਸ ਕੰਪਨੀ ਵਿਚ ਮੇਰੇ ਨਾਲ ਜੀਜੇ ਨੇ ਮਿਲ ਕੇ ਬੈਂਕ ਖਾਤੇ ਵਿਚ 26 ਮਾਰਚ 2025 ਨੂੰ 23 ਲੱਖ 75 ਹਜ਼ਾਰ ਰੁਪਏ ਰੰਧਾਵਾ ਫਾਰਮ ਦੇ ਅਕਾਊਂਟ ਵਿਚ ਟਰਾਂਸਫਰ ਕੀਤੇ ਤੇ 26 ਮਾਰਚ ਨੂੰ ਹੀ ਰਵਿੰਦਰ ਸਿੰਘ ਦੇ ਬੈਂਕ ਖਾਤੇ ਵਿਚ 2 ਲੱਖ ਰੁਪਏ ਪਾਏ ਗਏ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਹੌਲੀ ਹੌਲੀ ਪੈਸੇ ਆਉਣਗੇ ਪਰ ਸਾਨੂੰ ਸਿਰਫ 3 ਲੱਖ ਰੁਪਏ ਹੀ ਵਾਪਸ ਆਏ ਤੇ ਬਾਕੀ ਦੇ ਪੈਸੇ ਨਹੀਂ ਮਿਲੇ। ਪੀੜਤ ਨੇ ਦੱਸਿਆ ਕਿ ਉਕਤ ਵਿਅਕਤੀਆ ਵੱਲੋਂ ਕੁੱਲ 25 ਲੱਖ 75 ਹਜ਼ਾਰ ਠੱਗੀ ਮਾਰੀ ਗਈ ਹੈ।