MP ਸਾਹਨੀ ਵੱਲੋਂ ਪੰਜਾਬ ਹੜ੍ਹ ਰਾਹਤ ਅਤੇ ਕਿਸਾਨਾਂ ਲਈ 5 ਕਰੋੜ ਰੁਪਏ ਦੇਣ ਦਾ ਐਲਾਨ

Friday, Sep 05, 2025 - 01:22 PM (IST)

MP ਸਾਹਨੀ ਵੱਲੋਂ ਪੰਜਾਬ ਹੜ੍ਹ ਰਾਹਤ ਅਤੇ ਕਿਸਾਨਾਂ ਲਈ 5 ਕਰੋੜ ਰੁਪਏ ਦੇਣ ਦਾ ਐਲਾਨ

ਚੰਡੀਗੜ੍ਹ (ਅੰਕੁਰ)- ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਐੱਮ. ਪੀ. ਫੰਡ ਅਤੇ ਨਿੱਜੀ ਸੇਵਾ ਮਿਲਾ ਕੇ ਪੰਜਾਬ ਹੜ੍ਹ ਰਾਹਤ ਲਈ ਕੁੱਲ 5 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਡਾ. ਸਾਹਨੀ ਨੇ ਐਲਾਨ ਕੀਤਾ ਕਿ ਉਹ ਹੜ੍ਹ ਬਚਾਅ ਕਾਰਜਾਂ ਲਈ ਉੱਨਤ ਕਿਸ਼ਤੀਆਂ ਤੇ ਨਦੀਆਂ ਦੀ ਸਫਾਈ ਲਈ ਆਧੁਨਿਕ ਮਸ਼ੀਨਰੀ ਦੀ ਖਰੀਦ ਵਾਸਤੇ ਸਟੇਟ ਡਿਜਾਸਟਰ ਰਿਲੀਫ ਫੋਰਸ ਨੂੰ ਵਿੱਤੀ ਸਹਾਇਤਾ ਦੇ ਰਹੇ ਹਨ। ਉਨ੍ਹਾਂ ਨੇ ਕਮਜ਼ੋਰ ਖੇਤਰਾਂ ਦੀ ਭਵਿੱਖ ਦੀਆਂ ਆਫ਼ਤਾਂ ਤੋਂ ਰੱਖਿਆ ਲਈ ਮਜ਼ਬੂਤ ​​ਹੜ੍ਹ ਸੁਰੱਖਿਆ ਬੰਨ੍ਹ ਬਣਾਉਣ ਲਈ ਫੰਡ ਦੇਣ ਦਾ ਵੀ ਵਾਅਦਾ ਕੀਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ ਆਗੂ ਨੇ ਦਿੱਤਾ ਅਸਤੀਫ਼ਾ, ਕਿਹਾ- 'ਹੜ੍ਹਾਂ 'ਚ ਕੇਂਦਰ ਸਰਕਾਰ...'

ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਐੱਨ. ਜੀ. ਓ., ਸਨ ਫਾਊਂਡੇਸ਼ਨ, ਜ਼ਮੀਨੀ ਪੱਧਰ ’ਤੇ ਰਾਹਤ ਕਾਰਜਾਂ ’ਚ ਸਰਗਰਮੀ ਨਾਲ ਸ਼ਾਮਲ ਹੈ। ਹੁਣ ਤੱਕ 1 ਕਰੋੜ ਤੋਂ ਵੱਧ ਦੇ ਖਰਚੇ ਨਾਲ ਫਾਊਂਡੇਸ਼ਨ ਨੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਮੈਡੀਕਲ ਕਿੱਟਾਂ, ਸਫਾਈ ਸਪਲਾਈ ਅਤੇ ਪਸ਼ੂਆਂ ਲਈ ਚਾਰਾ ਵੰਡਿਆ ਤੇ ਮੋਟਰਬੋਟਾਂ ਅਤੇ ਐਂਬੂਲੈਂਸਾਂ ਪ੍ਰਦਾਨ ਕੀਤੀਆਂ ਹਨ। ਉਹ ਕਣਕ ਦੀ ਬਿਜਾਈ ਲਈ ਛੋਟੇ ਕਿਸਾਨਾਂ ਨੂੰ ਖਾਦ, ਬੀਜ, ਕੀਟਨਾਸ਼ਕ ਆਦਿ ਵਰਗੇ ਖੇਤੀਬਾੜੀ ਸਾਧਨ ਪ੍ਰਦਾਨ ਕਰਨਗੇ। ਡਾ. ਸਾਹਨੀ ਨੇ ਕੇਂਦਰ ਤੋਂ 10,000 ਕਰੋੜ ਦੇ ਹੜ੍ਹ ਰਾਹਤ ਪੈਕੇਜ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਪ੍ਰਸਤਾਵ ਰੱਖਿਆ ਕਿ ਹਰੇਕ ਕਿਸਾਨ ਨੂੰ ਫਸਲ ਦੇ ਨੁਕਸਾਨ ਦੀ ਪੂਰਤੀ ਲਈ ਪ੍ਰਤੀ ਏਕੜ 50,000 ਦਾ ਮੁਆਵਜ਼ਾ ਦਿੱਤਾ ਜਾਵੇ ਤੇ ਰੋਜ਼ਾਨਾ ਦਿਹਾੜੀ ਕਰਨ ਵਾਲਿਆਂ ਅਤੇ ਪਸ਼ੂਆਂ ਦੇ ਮਾਲਕਾਂ ਨੂੰ ਵੀ ਢੁਕਵਾਂ ਮੁਆਵਜ਼ਾ ਮਿਲੇ। ਇਨ੍ਹਾਂ ਤੋਂ ਇਲਾਵਾ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਫੰਡਾਂ ਦੀ ਲੋੜ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News