MP ਵਿਕਰਮਜੀਤ ਸਾਹਨੀ ਵੱਲੋਂ ''ਮਿਸ਼ਨ ਚੜ੍ਹਦੀਕਲਾ'' ਲਈ 1 ਕਰੋੜ ਦੇਣ ਦਾ ਐਲਾਨ

Wednesday, Sep 17, 2025 - 06:24 PM (IST)

MP ਵਿਕਰਮਜੀਤ ਸਾਹਨੀ ਵੱਲੋਂ ''ਮਿਸ਼ਨ ਚੜ੍ਹਦੀਕਲਾ'' ਲਈ 1 ਕਰੋੜ ਦੇਣ ਦਾ ਐਲਾਨ

ਚੰਡੀਗੜ੍ਹ : ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ, ਰਾਜ ਸਭਾ, ਪੰਜਾਬ ਨੇ ਅੱਜ ਪੰਜਾਬ ਦੇ ਹੜ੍ਹ ਰਾਹਤ ਅਤੇ ਮੁੜ ਵਸੇਬੇ ਲਈ ਮਿਸ਼ਨ ਚੜ੍ਹਦੀਕਲਾ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਡਾ. ਸਾਹਨੀ ਅਗਲੇ ਤਿੰਨ ਮਹੀਨਿਆਂ ਲਈ ਗਾਰ ਕੱਢਣ ਦੇ ਕਾਰਜਾਂ ਲਈ 50 ਟਰੈਕਟਰ ਅਤੇ 10 ਜੇ.ਸੀ.ਬੀ. ਮਸ਼ੀਨਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਿਮਾਰੀਆਂ ਦੇ ਪ੍ਰਕੋਪ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਪੰਚਾਇਤਾਂ ਨੂੰ 200 ਫੌਗਿੰਗ ਮਸ਼ੀਨਾਂ ਵੀ ਪ੍ਰਦਾਨ ਕਰ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੌਰੇ ਤੋਂ ਬਾਅਦ ਰਾਹੁਲ ਗਾਂਧੀ ਨੇ ਕੀਤੀ ਵੀਡੀਓ ਕਾਲ, ਦਿੱਤਾ ਵੱਡਾ ਤੋਹਫਾ

ਡਾ. ਸਾਹਨੀ ਨੇ ਅਜਨਾਲਾ ਵਿਚ ਇਕ ਸਮਰਪਿਤ ਮੈਗਾ ਵੇਅਰਹਾਊਸ ਵੀ ਸਥਾਪਤ ਕੀਤਾ ਹੈ, ਜਿੱਥੋਂ ਪ੍ਰਭਾਵਿਤ ਪਰਿਵਾਰਾਂ ਨੂੰ ਹਜ਼ਾਰਾਂ ਰਾਹਤ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਜਿਸ ਵਿਚ ਬਿਸਤਰੇ, ਗੱਦੇ, ਰਸੋਈ ਸੈੱਟ, ਕੰਬਲ, ਫਰਨੀਚਰ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਘਰੇਲੂ ਚੀਜ਼ਾਂ ਸ਼ਾਮਲ ਹਨ।


author

Gurminder Singh

Content Editor

Related News