TV ਸ਼ੋਅ 'ਕੌਣ ਬਣੇਗਾ ਕਰੋੜਪਤੀ 17 ' 'ਚ 50 ਲੱਖ ਰੁਪਏ ਜਿੱਤਿਆ ਜਲੰਧਰ ਦਾ ਨੌਜਵਾਨ, ਅਮਿਤਾਭ ਵੀ ਹੋਏ ਪ੍ਰਭਾਵਿਤ

Friday, Sep 19, 2025 - 05:40 PM (IST)

TV ਸ਼ੋਅ 'ਕੌਣ ਬਣੇਗਾ ਕਰੋੜਪਤੀ 17 ' 'ਚ 50 ਲੱਖ ਰੁਪਏ ਜਿੱਤਿਆ ਜਲੰਧਰ ਦਾ ਨੌਜਵਾਨ, ਅਮਿਤਾਭ ਵੀ ਹੋਏ ਪ੍ਰਭਾਵਿਤ

ਜਲੰਧਰ- 18 ਸਤੰਬਰ ਨੂੰ ਸੋਨੀ ਟੀ. ਵੀ. ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ 17' ਦੀ ਸ਼ੁਰੂਆਤ ਰੋਲਓਵਰ ਪ੍ਰਤੀਯੋਗੀ ਜਲੰਧਰ ਦੇ ਲਾਂਬੜਾ ਦੇ ਰਹਿਣ ਵਾਲੇ ਛਿੰਦਰਪਾਲ ਨਾਲ ਸ਼ੁਰੂਆਤ ਹੋਈ। ਉਸ ਨੇ ਬਹੁਤ ਹੀ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਅਤੇ 50 ਲੱਖ ਰੁਪਏ ਜਿੱਤੇ। ਲਾਂਬੜਾ ਦੇ ਪਿੰਡ ਹੁਸੈਨਪੁਰ ਦੇ ਰਹਿਣ ਵਾਲੇ ਛਿੰਦਰਪਾਲ ਪੇਸ਼ੇ ਤੋਂ ਇਕ ਕਾਪੇਂਟਰ ਹੈ, ਜਿਸ ਦੀ ਜ਼ਿੰਦਗੀ ਚੁਣੌਤੀਆਂ ਨਾਲ ਭਰੀ ਰਹੀ ਹੈ। ਉਸ ਨੇ ਸਖ਼ਤ ਮਿਹਨਤ ਅਤੇ ਗਿਆਨ ਦੁਆਰਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। 

ਉਸ ਨੇ 1 ਕਰੋੜ ਦੇ ਸਵਾਲ 'ਤੇ ਖੇਡ ਛੱਡ ਦਿੱਤੀ ਅਤੇ 50 ਲੱਖ ਲੈ ਕੇ ਘਰ ਵਾਪਸ ਆ ਗਿਆ। ਸ਼ਿੰਦਰ ਪਾਲ ਦੇ ਕੁਝ ਸੁਫ਼ਨੇ ਸਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਇੱਛਾ ਨੇ ਉਸ ਨੂੰ 'ਕੌਣ ਬਣੇਗਾ ਕਰੋੜਪਤੀ' ਦੇ ਮੰਚ 'ਤੇ ਲੈ ਆਈ। ਅਮਿਤਾਭ ਬੱਚਨ ਵੀ ਉਸ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ, "ਤੁਹਾਡੀ ਜੋ ਸੋਚ ਹੈ, ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ।'' 

ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ! 10 ਪੰਚਾਇਤਾਂ ਦੇ ਵੱਡੇ ਫ਼ੈਸਲੇ

PunjabKesari

ਕੌਣ ਬਣੇਗਾ ਕਰੋੜਪਤੀ ਵਿਚ ਛਿੰਦਰਪਾਲ ਨਾ ਸਿਰਫ਼ ਹੌਟ ਸੀਟ 'ਤੇ ਪਹੁੰਚਿਆ ਸਗੋਂ ਉਸ ਨੇ 50 ਲੱਖ ਦੇ ਸਵਾਲ ਦਾ ਸਹੀ ਜਵਾਬ ਦੇ ਕੇ ਰਕਮ ਵੀ ਜਿੱਤ ਲਈ। ਅਮਿਤਾਬ ਬਚਨ ਨੇ ਉਸ ਨੂੰ 1 ਕਰੋੜ ਰੁਪਏ ਦਾ ਸਵਾਲ ਵੀ ਪੁੱਛਿਆ ਪਰ ਉਹ ਸਹੀ ਜਵਾਬ ਨਹੀਂ ਦੇ ਸਕਿਆ ਤੇ ਉਸ ਨੇ ਗੇਮ ਵਿਚਾਲੇ ਹੀ ਛੱਡ ਕੇ 50 ਲੱਖ ਰੁਪਏ ਦੀ ਰਕਮ ਜਿੱਤ ਗਈ। ਇਸ ਨਾਲ ਪਿੰਡ ਹੂਸੈਨਪੁਰ ਵਿੱਚ ਖ਼ਪਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਅਮਿਤਾਭ ਬੱਚਨ ਨੇ ਐਪੀਸੋਡ ਦੀ ਸ਼ੁਰੂਆਤ ਕਰਦੇ ਹੋਏ ਛਿੰਦਰਪਾਲ ਨੂੰ 11ਵਾਂ ਸਵਾਲ 7.50 ਲੱਖ ਲਈ ਪੁੱਛਿਆ। 

ਸਵਾਲ : 2025 ਵਿੱਚ ਨਰਿੰਦਰ ਮੋਦੀ ਦੀ ਜਾਪਾਨ ਯਾਤਰਾ ਦੌਰਾਨ ਭਾਰਤੀ ਭਿਕਸ਼ੂ ਬੋਧੀਧਰਮ ਦੇ ਇਤਿਹਾਸ ਨਾਲ ਸਬੰਧਤ ਇਨ੍ਹਾਂ ਵਿੱਚੋਂ ਕਿਹੜੀਆਂ ਚੀਜ਼ਾਂ ਭੇਟ ਕੀਤੀਆਂ ਗਈਆਂ ਸਨ? ਛਿੰਦਰ ਪਾਲ ਨੇ ਸਹੀ ਜਵਾਬ ਦਿੱਤਾ। 
ਇਸ ਦੇ ਬਾਅਦ ਉਸ ਨੇ 12.50 ਹਜ਼ਾਰ ਰੁਪਏ ਲਈ ਵੀ ਬਿਨਾਂ ਕਿਸੇ ਲਾਈਫ ਲਾਈਨ ਦੀ ਵਰਤੋਂ ਕਰਦੇ ਹੋਏ ਸਹੀ ਜਵਾਬ ਦਿੱਤਾ।

PunjabKesari

ਇਹ ਵੀ ਪੜ੍ਹੋ: Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ ਹੈਰਾਨੀਜਨਕ ਕਾਰਾ, ਸਹੇਲੀ ਨਾਲ...

ਛਿੰਦਰ ਪਾਲ ਨੇ ਜਿੱਤਿਆ ਲੋਕਾਂ ਦਾ ਦਿਲ 
'ਕੌਣ ਬਣੇਗਾ ਕਰੋੜਪਤੀ 17' ਦੇ ਐਪੀਸੋਡ ਵਿਚ ਜਦੋਂ ਅਮਿਤਾਭ ਬੱਚਨ ਨੇ 25 ਲੱਖ ਦੀ ਇਨਾਮੀ ਰਾਸ਼ੀ ਲਈ ਸਵਾਲ ਪੁੱਛਿਆ,ਤਾਂ ਛਿੰਦਰ ਪਾਲ ਨੂੰ ਦੋ ਲਾਈਫ ਲਾਈਨਾਂ ਦੀ ਵਰਤੋਂ ਕਰਨੀ ਪਈ। ਖ਼ੁਸ਼ਕਿਸਮਤੀ ਨਾਲ ਉਨ੍ਹਾਂ ਨੇ ਉਸ ਨੂੰ ਸਹੀ ਜਵਾਬ ਦੇਣ ਵਿੱਚ ਮਦਦ ਕੀਤੀ। ਫਿਰ 50 ਲੱਖ ਦੇ ਸਵਾਲ ਲਈ ਛਿੰਦਰਪਾਲ ਨੇ ਬਿਨਾਂ ਕਿਸੇ ਲਾਈਫ ਲਾਈਨ ਦੀ ਵਰਤੋਂ ਕੀਤੇ 50 ਲੱਖ ਜਿੱਤੇ। ਇਸ ਦੌਰਾਨ ਅਮਿਤਾਭ ਬਚਨ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲਗਾਤਾਰ ਦੋ ਛੁੱਟੀਆਂ ਦਾ ਐਲਾਨ, ਇਹ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ

ਅਮਿਤਾਭ ਬੱਚਨ ਨੇ ਛਿੰਦਰਪਾਲ ਤੋਂ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਲਈ ਪੁੱਛਿਆ ਸੀ ਇਹ ਸਵਾਲ
ਸਵਾਲ- ਭਾਰਤ ਦੇ ਮਹਾਨ ਤ੍ਰਿਕੋਣਮਿਤੀ ਸਰਵੇਖਣ ਦੇ ਮੁਖੀ ਬਣਨ ਤੋਂ ਪਹਿਲਾਂ ਜਾਰਜ ਐਵਰੈਸਟ ਨੇ 1814 ਤੋਂ 1816 ਤੱਕ ਇਨ੍ਹਾਂ ਵਿੱਚੋਂ ਕਿਹੜੇ ਟਾਪੂਆਂ ਦਾ ਸਰਵੇਖਣ ਕੀਤਾ ਸੀ?
ਚਾਰ ਵਿਕਲਪ ਸਨ 
ਏ) ਜੇਜੂ
ਬੀ) ਜਮੈਕਾ
ਸੀ) ਜਰਸੀ 
ਡੀ) ਜਾਵਾ।

ਛਿੰਦਰਪਾਲ ਇਸ ਸਵਾਲ ਦੇ ਜਵਾਬ ਬਾਰੇ ਬਹੁਤ ਦੇਰ ਤੱਕ ਸੋਚਦਾ ਰਿਹਾ ਪਰ ਉਸ ਨੂੰ ਪਤਾ ਨਹੀਂ ਲੱਗ ਸਕਿਆ। ਅਮਿਤਾਭ ਉਸ ਨੂੰ ਸਲਾਹ ਦਿੰਦੇ ਰਹੇ ਕਿ ਜੇਕਰ ਉਹ ਚਾਹੁੰਦਾ ਹੈ ਤਾਂ ਖੇਡ ਛੱਡ ਸਕਦਾ ਹੈ। ਬਹੁਤ ਸੋਚ-ਵਿਚਾਰ ਤੋਂ ਬਾਅਦ ਛਿੰਦਰ ਨੇ ਫਿਰ ਖੇਡ ਛੱਡ ਦਿੱਤੀ ਪਰ ਜਾਣ ਤੋਂ ਪਹਿਲਾਂ, ਉਸ ਨੂੰ ਇਕ ਜਵਾਬ ਚੁਣਨਾ ਪਿਆ। ਇਸ ਲਈ ਛਿੰਦਰ ਨੇ ਵਿਕਲਪ B ਚੁਣਿਆ) ਪਰ ਇਹ ਗਲਤ ਸੀ। ਸਹੀ ਜਵਾਬ ਵਿਕਲਪ  D) ਜਾਵਾ ਸੀ। ਇਸ ਤਰ੍ਹਾਂ ਛਿੰਦਰ ਪਾਲ 1 ਕਰੋੜ ਰੁਪਏ ਜਿੱਤਣ ਤੋਂ ਖੁੰਝ ਗਿਆ ਅਤੇ 50 ਲੱਖ ਰੁਪਏ ਵੀ ਜਿੱਤ ਗਿਆ। 

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ ਧੜੇਬੰਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News