ਕ੍ਰੈਡਿਟ ਕਾਰਡ ਤੋਂ ਗ਼ੈਰ-ਕਾਨੂੰਨੀ ਲੈਣ-ਦੇਣ ਰੋਕਣ ਦੇ ਬਹਾਨੇ 1.27 ਲੱਖ ਰੁਪਏ ਦੀ ਠੱਗੀ

Saturday, Sep 13, 2025 - 01:54 PM (IST)

ਕ੍ਰੈਡਿਟ ਕਾਰਡ ਤੋਂ ਗ਼ੈਰ-ਕਾਨੂੰਨੀ ਲੈਣ-ਦੇਣ ਰੋਕਣ ਦੇ ਬਹਾਨੇ 1.27 ਲੱਖ ਰੁਪਏ ਦੀ ਠੱਗੀ

ਚੰਡੀਗੜ੍ਹ (ਪ੍ਰੀਕਸ਼ਿਤ) : ਸਾਈਬਰ ਠੱਗਾਂ ਨੇ ਇਕ ਵਾਰ ਫਿਰ ਕ੍ਰੈਡਿਟ ਕਾਰਡ ਰਾਹੀਂ ਕਰੀਬ 1.27 ਲੱਖ ਰੁਪਏ ਦੀ ਠੱਗੀ ਮਾਰੀ। ਸੈਕਟਰ-56 ਨਿਵਾਸੀ ਧਰਮਪਾਲ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਇੰਡਸਇੰਡ ਬੈਂਕ ਤੋਂ ਨਵਾਂ ਕ੍ਰੈਡਿਟ ਕਾਰਡ ਮਿਲਿਆ ਸੀ। ਇਕ ਦਿਨ ਬਾਅਦ 6 ਜੂਨ ਨੂੰ ਉਨ੍ਹਾਂ ਨੂੰ ਇਕ ਹੋਰ ਕਾਰਡ ਮਿਲਿਆ। ਉਹ ਦੋ ਕਾਰਡ ਦੇਖ ਕੇ ਹੈਰਾਨ ਸਨ। 7 ਜੂਨ ਨੂੰ ਦੋ ਵੱਖ-ਵੱਖ ਨੰਬਰਾਂ ਤੋਂ ਫੋਨ ਆਇਆ। ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਇੰਡਸਇੰਡ ਬੈਂਕ ਦਾ ਕਰਮਚਾਰੀ ਹੈ ਤੇ ਉਨ੍ਹਾਂ ਦੇ ਕਾਰਡ ਤੋਂ ਕੌਮਾਂਤਰੀ ਲੈਣ-ਦੇਣ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਕੋਈ ਲੈਣ-ਦੇਣ ਨਹੀਂ ਹੋਇਆ ਤਾਂ ਮੁਲਜ਼ਮ ਨੇ ਇਕ ਲਿੰਕ ਭੇਜਿਆ ਤੇ ਲੈਣ-ਦੇਣ ਰੋਕਣ ਲਈ ਉਸ ’ਤੇ ਕਲਿੱਕ ਕਰਨ ਲਈ ਕਿਹਾ। ਮੁਲਜ਼ਮ ਦੇ ਜਾਲ ’ਚ ਫਸ ਕੇ ਪੀੜਤ ਨੇ ਲਿੰਕ ’ਤੇ ਕਲਿੱਕ ਕੀਤਾ। ਇਸ ਤੋਂ ਬਾਅਦ ਮੋਬਾਇਲ ਫੋਨ ਹੈਕ ਹੋ ਗਿਆ। ਠੱਗ ਨੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਪ੍ਰਾਪਤ ਕੀਤੀ ਤੇ ਤਿੰਨਾਂ ਕਾਰਡਾਂ ਤੋਂ ਵੱਖ-ਵੱਖ ਲੈਣ-ਦੇਣ ’ਚ ਕਰੀਬ ਇਕ ਲੱਖ 27 ਹਜ਼ਾਰ 737 ਰੁਪਏ ਕੱਢਵਾ ਲਏ। ਰਕਮ ਕੱਟੀ ਜਾਂਦੀ ਦੇਖ ਕੇ ਪੀੜਤ ਨੇ ਤੁਰੰਤ ਸਾਈਬਰ ਪੁਲਸ ਸਟੇਸ਼ਨ ’ਚ ਸ਼ਿਕਾਇਤ ਕੀਤੀ। ਮੁੱਢਲੀ ਜਾਂਚ ’ਚ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News