ਫਿਊਲ ਪਾਈਪ ’ਚ ਗੜਬੜੀ, ਮਾਰੂਤੀ ਸੁਜ਼ੂਕੀ ਨੇ ਵਾਪਸ ਮੰਗਵਾਈਆਂ 40 ਹਜ਼ਾਰ ਤੋਂ ਜ਼ਿਆਦਾ WagonR ਕਾਰਾਂ

Friday, Aug 23, 2019 - 03:06 PM (IST)

ਫਿਊਲ ਪਾਈਪ ’ਚ ਗੜਬੜੀ, ਮਾਰੂਤੀ ਸੁਜ਼ੂਕੀ ਨੇ ਵਾਪਸ ਮੰਗਵਾਈਆਂ 40 ਹਜ਼ਾਰ ਤੋਂ ਜ਼ਿਆਦਾ WagonR ਕਾਰਾਂ

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਕ ਲੀਟਰ ਇੰਜਣ ਵਾਲੇ 40,618 ਵੈਗਨਆਰ ਵਾਹਨ ਵਾਪਸ ਮੰਗਵਾ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਫਿਊਲ ਪਾਈਪ ਦੀ ਸਮੱਸਿਆ ਨੂੰ ਠੀਕ ਕਰਨ ਲਈ ਕੀਤਾ ਜਾ ਰਿਹਾ ਹੈ। 

ਕਿਉਂ ਵਾਪਸ ਮੰਗਵਾਈਆਂ ਕਾਰਾਂ
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ 15 ਨਵੰਬਰ 2018 ਤੋਂ 12 ਅਗਸਤ 2019 ਦਿ ਵਿਚਕਾਰ ਬਣੀਆਂ ਵੈਗਨਆਰ ਕਾਰਾਂ ਵਾਪਸ ਮੰਗਵਾਉਣ ਦਾ ਫੈਸਲਾ ਆਪਣੀ ਮਰਜ਼ੀ ਨਾਲ ਕੀਤਾ ਹੈ। ਉਸ ਨੇ ਕਿਹਾ ਕਿ ਇਨ੍ਹਾਂ 40,618 ਵਾਹਨਾਂ ਦੇ ਫਿਊਲ ਪਾਈਪ ਦੀ ਜਾਂਚ ਕਰੇਗੀ। ਪਾਈਪ ’ਚ ਸਮੱਸਿਆ ਦਾ ਖਦਸ਼ਾ ਹੈ। ਕੰਪਨੀ ਨੇ ਕਿਹਾ ਕਿ ਜਿਨ੍ਹਾਂ ਵਾਹਨਾਂ ’ਚ ਸਮੱਸਿਆ ਪਾਈ ਜਾਵੇਗੀ ਉਨ੍ਹਾਂ ਨੂੰ ਫ੍ਰੀ ’ਚ ਠੀਕ ਕੀਤਾ ਜਾਵੇਗਾ। 

ਤਿਉਹਾਰੀ ਸੀਜ਼ਨ ’ਚ ਵਿਰੀ ਵਧਣ ਦੀ ਉਮੀਦ
ਮਾਰੂਤੀ ਸੁਜ਼ੂਕੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ। ਫਿਲਹਾਲ, ਆਟੋ ਸੈਕਟਰ ਮੰਦੀ ਨਾਲ ਜੂਝ ਰਿਹਾ ਹੈ ਪਰ ਤਿਉਹਾਰੀ ਸੀਜ਼ਨ ’ਚ ਹਾਲਾਤ ਸੁਧਰਣ ਦੀ ਉਮੀਦ ਜਤਾਈ ਹੈ। ਮਾਰੂਤੀ ਦੀ ਵਿਕਰੀ ਜੁਲਾਈ ’ਚ 33.5 ਫੀਸਦੀ ਘੱਟ ਗਈ। ਪੂਰੇ ਆਟੋ ਸੈਕਟਰ ’ਚ ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ ’ਚ 19 ਫੀਸਦੀ ਘੱਟ ਗਈ। ਇਹ 19 ਸਾਲਾਂ ’ਚ ਸਭ ਤੋਂ ਵੱਡੀ ਗਿਰਾਵਟ ਹੈ। 


Related News