ਬਾਜ਼ਾਰ 'ਚ ਵਾਧਾ, ਸੈਂਸੈਕਸ 85 ਅੰਕ ਚੜ੍ਹਿਆ ਅਤੇ ਨਿਫਟੀ 11688 'ਤੇ ਬੰਦ

07/17/2019 3:54:30 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 84.60 ਅੰਕ ਭਾਵ 0.22 ਫੀਸਦੀ ਦੇ ਵਾਧੇ ਨਾਲ 39,215.64 ਦੇ ਪੱਧਰ 'ਤੇ ਅਤੇ ਨਿਫਟੀ 24.90 ਅੰਕ ਭਾਵ 0.21 ਫੀਸਦੀ ਦੇ ਵਾਧੇ ਨਾਲ 11,687.50 ਦੇ ਪੱਧਰ 'ਤੇ ਬੰਦ ਹੋਇਆ ਹੈ। 
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਦੇ ਵਾਧੇ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.69 ਫੀਸਦੀ ਵਧ ਕੇ 15465 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.27 ਫੀਸਦੀ ਦੇ ਵਾਧੇ ਨਾਲ 13726 ਦੇ ਪਾਰ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰ ਚੜ੍ਹੇ 
ਬੈਂਕਿੰਗ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਦੇ ਬਲ 'ਤੇ ਬੈਂਕ ਨਿਫਟੀ 130 ਫੀਸਦੀ ਦੇ ਵਾਧੇ ਨਾਲ 30576 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਰਿਐਲਟੀ ਅਤੇ ਮੀਡੀਆ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.70 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 0.99 ਫੀਸਦੀ, ਮੈਟਲ ਇੰਡੈਕਸ 0.69 ਫੀਸਦੀ ਅਤੇ ਰਿਐਲਟੀ ਇੰਡੈਕਸ 1.93 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ। 
ਟਾਪ ਗੇਨਰਸ
ਯੂ.ਪੀ.ਐੱਲ., ਟੈੱਕ ਮਹਿੰਦਰਾ, ਕੋਟਕ ਮਹਿੰਦਰਾ, ਐੱਸ.ਬੀ.ਆਈ., ਐੱਚ.ਸੀ.ਐੱਲ. ਟੈੱਕ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ
ਟਾਪ ਲੂਜ਼ਰਸ
ਯੈੱਸ ਬੈਂਕ, ਆਇਸ਼ਰ ਮੋਟਰਸ, ਗੇਲ, ਓ.ਐੱਨ.ਜੀ.ਸੀ., ਟਾਟਾ ਮੋਟਰਸ, ਐੱਨ.ਟੀ.ਪੀ.ਸੀ., ਭਾਰਤੀ ਏਅਰਟੈੱਲ


Aarti dhillon

Content Editor

Related News