SBI ਨੇ ਫਿਕਸਡ ਡਿਪਾਜ਼ਿਟ ’ਤੇ ਮਿਲਣ ਵਾਲੀਆਂ ਵਿਆਜ ਦਰਾਂ ’ਚ ਕੀਤਾ ਵਾਧਾ

Thursday, May 16, 2024 - 06:26 PM (IST)

ਨਵੀਂ ਦਿੱਲੀ (ਭਾਸ਼ਾ) - ਫਿਕਸਡ ਡਿਪਾਜ਼ਿਟ (ਐੱਫ. ਡੀ.) ’ਚ ਪੈਸਾ ਲਾਉਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਐੱਫ. ਡੀ. ’ਤੇ ਮਿਲਣ ਵਾਲੀਆਂ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਰਿਟੇਲ ਡਿਪਾਜ਼ਿਟ (2 ਕਰੋੜ ਰੁਪਏ ਤੱਕ) ਅਤੇ ਬਲਕ ਡਿਪਾਜ਼ਿਟ (2 ਕਰੋੜ ਰੁਪਏ ਤੋਂ ਵੱਧ) ਦੇ ਤਹਿਤ ਇਕ ਨਿਸ਼ਚਿਤ ਸਮੇਂ ਦੀ ਮਿਆਦ ਲਈ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ’ਚ ਵਾਧਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਦੂਜੇ ਪਾਸੇ ਐੱਫ. ਡੀ. ’ਤੇ ਮਿਲਣ ਵਾਲੀਆਂ ਵਿਆਜ ਦੀਆਂ ਵਧੀਆਂ ਦਰਾਂ 15 ਮਈ ਭਾਵ ਬੁੱਧਵਾਰ ਤੋਂ ਲਾਗੂ ਹੋ ਗਈਆਂ ਹਨ। ਐੱਸ. ਬੀ. ਆਈ. ਨੇ 46 ਦਿਨਾਂ ਤੋਂ 179 ਦਿਨਾਂ ਦਰਮਿਆਨ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰਾਂ ’ਚ 75 ਆਧਾਰ ਅੰਕਾਂ (ਬੀ. ਪੀ. ਐੱਸ.) ਦਾ ਵਾਧਾ ਕੀਤਾ ਹੈ। ਹੁਣ ਇਹ ਦਰਾਂ 4.75 ਫ਼ੀਸਦੀ ਤੋਂ ਵਧ ਕੇ 5.50 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ। ਸੀਨੀਅਰ ਨਾਗਰਿਕਾਂ ਨੂੰ ਉਕਤ ਮਿਆਦ ਦੌਰਾਨ ਐੱਫ. ਡੀ. ’ਤੇ ਮਿਲਣ ਵਾਲੀਆਂ ਵਿਆਜ ਦਰਾਂ 5.25 ਤੋਂ ਵਧਾ ਕੇ 6 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News