ਦੁਨੀਆ ਦੇ ਕਈ ਦੇਸ਼ ਲੈਂਦੇ ਹਨ ਡਿਜੀਟਲ ਸਰਵਿਸ ਟੈਕਸ, ਸਿਰਫ਼ ਭਾਰਤ ਦੇ ਟੈਕਸ ਤੋਂ ਬੌਖਲਾਇਆ ਅਮਰੀਕਾ

Monday, Mar 15, 2021 - 04:54 PM (IST)

ਦੁਨੀਆ ਦੇ ਕਈ ਦੇਸ਼ ਲੈਂਦੇ ਹਨ ਡਿਜੀਟਲ ਸਰਵਿਸ ਟੈਕਸ,  ਸਿਰਫ਼ ਭਾਰਤ ਦੇ ਟੈਕਸ ਤੋਂ ਬੌਖਲਾਇਆ ਅਮਰੀਕਾ

ਨਵੀਂ ਦਿੱਲੀ - ਫਰਾਂਸ, ਇਟਲੀ ਅਤੇ ਬ੍ਰਿਟੇਨ ਸਮੇਤ ਦੁਨੀਆ ਦੇ ਕਈ ਦੇਸ਼ ਵਿਦੇਸ਼ੀ ਡਿਜੀਟਲ ਸਰਵਿਸ ਪ੍ਰੋਵਾਈਡਰਾਂ ਕੋਲੋਂ ਡੀ.ਐਸ.ਟੀ, ਵਸੂਲਦੇ ਹਨ। ਭਾਰਤ ਨੇ ਵੀ ਵਿਦੇਸ਼ੀ ਕੰਪਨੀਆਂ ਤੇ ਡੀਐਸਟੀ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਅਰਬਾਂ ਡਾਲਰਾਂ ਦਾ ਕਾਰੋਬਾਰ ਕਰ ਰਹੀਆਂ ਇਹ ਕੰਪਨੀਆਂ ਸਾਰਾ ਮੁਨਾਫ਼ਾ ਸਾਰਾ ਮੁਨਾਫ਼ਾ ਆਪਣੇ ਦੇਸ਼ ਲੈ ਕੇ ਜਾ ਰਹੀਆਂ ਹਨ। ਹਾਲਾਂਕਿ ਭਾਰਤ ਵਲੋਂ ਡੀ.ਐੱਸ.ਟੀ. ਭਾਵ ਡਿਜੀਟਲ ਸਰਵਿਸ ਟੈਕਸ ਦੀ ਪਹਿਲ ਨਾਲ ਅਮਰੀਕਾ ਬੌਖਲਾ ਗਿਆ ਹੈ। 

ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਪ੍ਰਸ਼ਾਸਨ ਨੇ ਇਸ ਨੂੰ ਆਪਣੇ ਹਿੱਤਾ ਦੇ ਖ਼ਿਲਾਫ਼ ਅਤੇ ਪੱਖਪਾਤਪੂਰਨ ਦੱਸਿਆ ਹੈ। ਹਾਲਾਂਕਿ ਇਸ ਨਾਲ ਨਜਿੱਠਣ ਲਈ ਅਮਰੀਕੀ ਕਾਂਗਰਸ ਨੇ ਡੀ.ਐੱਸ.ਟੀ. 'ਤੇ ਬਹਿਸ ਅਤੇ ਫਿਰ ਇਸ ਨੂੰ ਕਾਨੂੰਨੀ ਰੂਪ ਵਿਚ ਤਬਦੀਲ ਕਰਨ ਲਈ ਜਾਂਛ ਰਿਪੋਰਟ ਤਿਆਰ ਕੀਤੀ ਹੈ ਕਾਂਗਰਸ ਰਿਸਰਚ ਸਰਵਿਸ ਦੀ ਰਿਪੋਰਟ ਯੂ.ਐਸ. ਟ੍ਰੇਡ ਰਿਪਰਜ਼ੈਟੇਟਿਵ-ਯੂ.ਐੱਸ.ਟੀ.ਆਰ. ਨੇ ਦੁਨੀਆ ਦੇ ਕੁਝ ਦੇਸ਼ਾਂ ਵਿਚ ਲਗਾਏ ਗਏ ਡੀ.ਐਸ.ਟੀ. ਦੀ ਜਾਂਚ ਕੀਤੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਤੋਂ ਇਲਾਵਾ ਫਰਾਂਸ, ਇੰਡੋਨੇਸ਼ੀਆ, ਇਟਲੀ, ਸਪੇਨ, ਤੁਰਕੀ ਅਤੇ ਬ੍ਰਿਟੇਨ ਸਮੇਤ ਕਈ ਦੇਸ਼ ਹਨ ਜਿਹੜੇ ਡੀ.ਐੱਸ.ਟੀ.ਲੈਂਦੇ ਹਨ ਜਦੋਂਕਿ ਬ੍ਰਾਜ਼ੀਲ , ਚੇਕ ਗਣਰਾਜ ਅਤੇ ਯੂਰਪੀ ਸੰਘ ਇਸ ਟੈਕਸ ਦੀ ਪਹਿਲ ਕਰਨ ਵਾਲੇ ਹਨ। ਯੂ.ਐਸ.ਟੀ.ਆਰ. ਦੀ ਰਿਪੋਰਟ ਵਿਚ ਡੀ.ਐੱਸ.ਟੀ. ਦੇ ਖ਼ਿਲਾਫ ਤਿੰਨ ਦੋਸ਼ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ : 3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ

ਪਹਿਲਾ - ਇਹ ਵਿਵਸਥਾ ਅਮਰੀਕੀ ਡਿਜੀਟਲ ਕੰਪਨੀਆਂ ਵਿਰੁੱਧ ਭੇਦਭਾਵ ਕਰਦੀ ਹੈ। 
ਦੂਜਾ - ਅੰਤਰਰਾਸ਼ਟਰੀ ਟੈਕਸੇਸ਼ਨ ਦੇ ਸਿਧਾਤਾਂ ਦੇ ਵਿਰੁੱਧ ਹੈ।
ਤੀਜਾ - ਅਮਰੀਕੀ ਵਣਜ ਹਿੱਤਾਂ 'ਤੇ ਬੋਝ ਪਾਉਂਦੀ ਹੈ ਜਾਂ ਬੰਦਿਸ਼ ਲਗਾਉਂਦੀ ਹੈ।

ਅਮਰੀਕੀ ਜਾਂਚ ਅਤੇ ਰਿਸਰਚ(ਖੋਜ) ਰਿਪੋਰਟ ਦੇ ਸਿੱਟੇ ਡਿਜੀਟਲ ਟੈਕਸ ਵਿਵਸਥਾ ਕਾਇਮ ਕਰਨ ਨੂੰ ਲੈ ਕੇ ਚਲ ਰਹੀ ਗੱਲਬਾਤ ਨੂੰ ਦੇਖਦੇ ਹੋਏ ਅਹਿਮੀਅਤ ਰੱਖਦੇ ਹਨ। ਇਹ ਵਾਰਤਾ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ -ਓ.ਈ.ਸੀ.ਡੀ. ਦੇ ਤਹਿਤ 130 ਦੇਸ਼ਾਂ ਦਰਮਿਆਨ ਹੋ ਰਹੀ ਹੈ। ਦਸੰਬਰ 2020 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਸੀ ਪਰ ਕੋਵਿਡ ਆਫ਼ਤ ਕਾਰਨ ਅਜਿਹਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਜਲਦੀ ਹੀ ਸੜਕਾਂ 'ਤੇ ਦਿਖਾਈ ਦੇਣਗੀਆਂ ਨਵੇਂ ਜ਼ਮਾਨੇ ਦੀਆਂ ਰੇਹੜੀਆਂ, ਹੋਣਗੀਆਂ ਇਹ ਵਿਸ਼ੇਸ਼ਤਾਵਾਂ

ਭਾਰਤੀ ਡਿਜੀਟਲ ਬਹੁ-ਰਾਸ਼ਟਰੀ ਕੰਪਨੀਆਂ ਤੇ ਸਿਰਫ਼ 2 ਫ਼ੀਸਦੀ ਡੀ.ਐੱਸ.ਟੀ. ਲੱਗਿਆ

ਭਾਰਤ ਨੇ ਸਿਰਫ਼ 2% ਡੀ.ਐੱਸ.ਟੀ. ਉਨ੍ਹਾਂ ਕੰਪਨੀਆਂ ਤੇ ਲਗਾਇਆ ਹੈ ਜਿਹੜੀਆਂ ਸਿਰਫ਼ ਗੈਰ ਭਾਰਤੀ ਡਿਜੀਟਲ ਬਹੁਰਾਸ਼ਟਰੀ ਕੰਪਨੀਆਂ ਤੇ ਲਾਗੂ ਹੋਵੇਗਾ। ਇਹ ਟੈਕਸ ਉਨ੍ਹਾਂ ਕੰਪਨੀਆਂ ਤੇ ਲਾਗੂ ਹੋਵੇਗਾ, ਜਿਨ੍ਹਾਂ ਦਾ ਸਾਲਾਨਾ ਰੈਵੇਨਿਊ 2 ਕਰੋੜ ਰੁਪਏ ਤੋਂ ਜ਼ਿਆਦਾ ਹੈ। ਦੂਜੇ ਪਾਸੇ ਇੰਡੋਨੇਸ਼ੀਆ ਡਿਜੀਟਲ ਪ੍ਰੋਡਕਟਸ ਅਤੇ ਸੇਵਾਵਾਂ ਤੇ 10 ਫੀਸਦ ਡੀ.ਐੱਸ.ਟੀ. ਵਸੂਲਦਾ ਹੈ। ਇਟਲੀ 3 ਫ਼ੀਸਦ, ਸਪੇਨ 3 ਫ਼ੀਸਦ, ਤੁਰਕੀ 7.5 ਫ਼ੀਸਦ ਅਤੇ ਬ੍ਰਿਟੇਨ 2 ਫ਼ੀਸਦ ਡੀ.ਐੱਸ.ਟੀ. ਵਸੂਲਦਾ ਹੈ।

ਦੂਜੇ ਪਾਸੇ ਭਾਰਤ ਵਿਚ ਦੇਸੀ ਸੋਸ਼ਲ ਮੀਡੀਆ ਐਪਸ ਤੇਜ਼ੀ ਨਾਲ ਕਦਮ ਵਧਾ ਰਹੀਆਂ ਹਨ। ਟਵਿੱਟਰ ਦੇ ਜਵਾਬ ਵਿਚ ਕਰੂ, ਵਾਟਸਐਪ ਦੇ ਜਵਾਬ ਵਿਚ ਸੰਦੇਸ਼ ਅਤੇ ਸੰਵਾਦ, ਗੂਗਲ ਮੈਪ ਦੇ ਜਵਾਬ ਵਿਚ ਮੈਪ ਮਾਈ ਇੰਡੀਆ ਮੂਵ ਅਤੇ ਗੂਗਲ ਸਰਚ ਇੰਜਣ ਦੇ ਜਵਾਬ ਵਿਚ ਕਯੂਮਾਮੂ ਨੇ ਹੁਣੇ ਜਿਹੇ ਤੇਜ਼ੀ ਨਾਲ  ਵਾਧਾ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ਆਧਾਰ ਨਾਲ ਬੈਂਕ ਖਾਤੇ ਨੂੰ ਲਿੰਕ ਕਰਨ 'ਤੇ ਮਿਲੇਗੀ ਸਬਸਿਡੀ, ਜਾਣੋ ਕਿਵੇਂ ਮਿਲੇਗਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News