ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 2 ਫੀਸਦੀ ਘਟੀ

Wednesday, Nov 01, 2017 - 02:46 PM (IST)

ਨਵੀਂ ਦਿੱਲੀ—ਅਕਤੂਬਰ ਮਹੀਨੇ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਵਿਕਰੀ 2 ਫੀਸਦੀ ਘੱਟ ਕੇ 51,149 ਯੂਨਿਟ ਰਹੀ ਹੈ। ਪਿਛਲੇ ਸਾਲ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਵਿਕਰੀ 52,008 ਯੂਨਿਟ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 18,059 ਯੂਨਿਟ ਤੋਂ ਵਧ ਕੇ 19,279 ਯੂਨਿਟ ਰਹੀ ਸੀ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਪੈਸੇਂਜਰ ਵਾਹਨਾਂ ਦੀ ਵਿਕਰੀ 24,737 ਯੂਨਿਟ ਤੋਂ ਘੱਟ ਕੇ 23413 ਯੂਨਿਟ ਰਹੀ ਹੈ। 
ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 17,588 ਯੂਨਿਟ ਤੋਂ ਵਧ ਕੇ 18,531 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਮੀਡੀਅਮ ਅਤੇ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 471 ਯੂਨਿਟ ਤੋਂ ਵਧ ਕੇ 748 ਯੂਨਿਟ ਰਹੀ ਹੈ। 
ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦੀ ਵਿਕਰੀ ਵੀ ਘਟੀ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਕੁੱਲ ਟਰੈਕਟਰਾਂ ਦੀ ਵਿਕਰੀ 45,177 ਯੂਨਿਟ ਤੋਂ ਘੱਟ ਕੇ 40,262 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਘਰੇਲੂ ਬਾਜ਼ਾਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦੀ ਵਿਕਰੀ 43,826 ਯੂਨਿਟ ਤੋਂ ਘੱਟ ਤੇ 39,226 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਕਤਬੂਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦਾ ਐਕਸਪੋਰਟ 1351 ਯੂਨਿਟ ਤੋਂ ਘੱਟ ਕੇ 1036 ਯੂਨਿਟ ਰਿਹਾ ਹੈ।


Related News