ਤਿਉਹਾਰਾਂ ''ਚ LED/LCD ਟੀ. ਵੀ. ਖਰੀਦਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ

Thursday, Oct 01, 2020 - 02:16 PM (IST)

ਤਿਉਹਾਰਾਂ ''ਚ LED/LCD ਟੀ. ਵੀ. ਖਰੀਦਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ

ਨਵੀਂ ਦਿੱਲੀ— ਤਿਉਹਾਰਾਂ 'ਚ ਜੇਕਰ ਤੁਸੀਂ ਟੈਲੀਵਿਜ਼ਨ (ਟੀ. ਵੀ.) ਖਰੀਦਣ ਦੀ ਤਿਆਰੀ 'ਚ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ 1 ਅਕਤੂਬਰ ਤੋਂ ਐੱਲ. ਈ. ਡੀ. ਅਤੇ ਐੱਲ. ਸੀ. ਡੀ. ਟੀ. ਵੀ. ਦੇ ਨਿਰਮਾਣ 'ਚ ਇਸਤੇਮਾਲ ਹੋਣ ਵਾਲੇ 'ਓਪਨ ਸੈੱਲ ਪੈਨਲ' 'ਤੇ 5 ਫੀਸਦੀ ਦੀ ਕਸਟਮ ਡਿਊਟੀ ਪ੍ਰਭਾਵੀ ਹੋ ਗਈ ਹੈ। ਇਸ ਨਾਲ ਤਿਉਹਾਰਾਂ ਤੋਂ ਪਹਿਲਾਂ ਟੈਲੀਵਿਜ਼ਨ ਦੀਆਂ ਕੀਮਤਾਂ 'ਚ ਵਾਧਾ ਹੋਣ ਜਾ ਰਿਹਾ ਹੈ।

ਹੁਣ 32 ਇੰਚ ਜਾਂ ਇਸ ਤੋਂ ਵੱਡਾ ਟੀ. ਵੀ. ਖਰੀਦਣ ਲਈ ਤੁਹਾਨੂੰ ਪਹਿਲਾਂ ਨਾਲ ਵੱਧ ਪੈਸੇ ਖਰਚਣੇ ਹੋਣਗੇ। ਸਰਕਾਰ ਨੇ ਪਿਛਲੇ ਸਾਲ ਟੀ. ਵੀ. ਨਿਰਮਾਤਾਵਾਂ ਨੂੰ 'ਓਪਨ ਸੈੱਲ ਪੈਨਲ' 'ਤੇ ਕਸਟਮ ਡਿਊਟੀ 'ਚ 5 ਫੀਸਦੀ ਦੀ ਰਿਆਇਤ ਇਕ ਸਾਲ ਲਈ ਦਿੱਤੀ ਸੀ, ਜੋ 30 ਸਤੰਬਰ ਨੂੰ ਸਮਾਪਤ ਹੋ ਗਈ ਹੈ।

ਇਹ ਵੀ ਪੜ੍ਹੋ-  ਤਾਲਾਬੰਦੀ 'ਚ ਵੀ ਛਾਏ ਮੁਕੇਸ਼ ਅੰਬਾਨੀ, ਹਰ ਘੰਟੇ ਕਮਾਏ 90 ਕਰੋੜ, ਦੇਖੋ ਦੌਲਤ  ► ਸਰਕਾਰ ਨੇ ਦਿੱਤੀ ਵੱਡੀ ਰਾਹਤ, ਇੱਥੇ ਪੰਜ ਸਾਲ 'ਚ ਕਮਾ ਸਕੋਗੇ 4 ਲੱਖ ਵਿਆਜ

ਨਿਰਮਾਤਾਵਾਂ ਦਾ ਕਹਿਣਾ ਹੈ ਕਿ ਟੀ. ਵੀ. ਨਿਰਮਾਣ ਲਈ ਪੂਰੀ ਤਰ੍ਹਾਂ ਬਣੇ ਪੈਨਲਾਂ ਦੀਆਂ ਕੀਮਤਾਂ 'ਚ ਪਹਿਲਾਂ ਹੀ 50 ਫੀਸਦੀ ਵਾਧਾ ਹੋ ਚੁੱਕਾ ਹੈ। 32 ਇੰਚ ਪੈਨਲ ਤਕਰੀਬਨ 60 ਡਾਲਰ 'ਚ ਪੈ ਰਿਹਾ ਹੈ, ਜੋ ਪਹਿਲਾਂ 34 ਡਾਲਰ ਦਾ ਸੀ। ਅਜਿਹੇ 'ਚ ਕਸਟਮ ਡਿਊਟੀ 'ਚ 5 ਫੀਸਦੀ ਦੀ ਰਿਆਇਤ ਬੰਦ ਹੋਣ ਨਾਲ ਉਨ੍ਹਾਂ ਕੋਲ ਕੀਮਤਾਂ 'ਚ ਵਾਧਾ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। 32 ਇੰਚ ਦੇ ਟੀ. ਵੀ. ਦੀਆਂ ਕੀਮਤਾਂ 'ਚ ਲਗਭਗ 4 ਫੀਸਦੀ ਜਾਂ ਘੱਟ-ਘੱਟ 600 ਰੁਪਏ ਅਤੇ 42 ਇੰਚ ਦੇ ਟੀ. ਵੀ. ਦੀਆਂ ਕੀਮਤਾਂ 'ਚ 1,200 ਤੋਂ 1,500 ਰੁਪਏ ਦਾ ਵਾਧਾ ਹੋ ਸਕਦਾ ਹੈ।


author

Sanjeev

Content Editor

Related News