ਜਾਣੋ ਕਿਵੇਂ 5 ਲੱਖ ''ਚ ਲੈ ਸਕਦੇ ਹੋ 80 ਲੱਖ ਦੀ ਮਰਸੀਡੀਜ਼

01/01/2018 4:07:37 PM

ਨਵੀਂ ਦਿੱਲੀ— ਦਿੱਲੀ ਦੀ ਆਬਕਾਰੀ ਵਿਭਾਗ 450 ਅਜਿਹੀਆਂ ਗੱਡੀਆਂ ਦੀ ਨੀਲਾਮੀ ਕਰ ਰਿਹਾ ਹੈ ਜੋ ਅਵੈਦ ਸ਼ਰਾਬ ਦੇ ਨਾਲ ਫੜੀਆਂ ਗਈਆਂ ਹਨ। ਇਨ੍ਹਾਂ 'ਚੋ 2 ਸਾਲ ਪੁਰਾਣੀ ਇਕ ਮਰਸੀਡੀਜ਼ ਕਾਰ ਵੀ ਸ਼ਾਮਿਲ ਹੈ, ਜਿਸਦੀ ਆਨਲਾਈਨ ਨਿਲਾਮੀ ਹੋਣ ਜਾ ਰਹੀ ਹੈ। ਇਹ ਮਰਸੀਡੀਜ਼ ਬੇਂਜ ( ਈ-350), ਜਿਸਦੀ ਐਕਸ ਸ਼ੋਰੂਮ ਕੀਮਤ 80 ਲੱਖ ਰੁਪਏ ਹੈ। ਨੀਲਾਮੀ ਆਨਲਾਈਨ ਕੀਤੀ ਜਾਵੇਗੀ ਅਤੇ ਬੋਲੀ 5 ਲੱਖ ਤੋਂ ਸ਼ੁਰੂ ਹੋਵੇਗੀ। ਨੀਲਾਮੀ 'ਚ ਮਰਸੀਡੀਜ਼ ਦੇ ਇਲਾਵਾ ਟੋਇਟਾ ਕੋਰੋਲਾ, ਹੌਂਡਾ ਸੀ ਆਰ ਵੀ, ਹੌਂਡਾ ਸਿਟੀ ਅਤੇ ਇਨੋਵਾ ਵਰਗੀਆਂ ਹੋਰ ਗੱਡੀਆਂ ਵੀ ਸ਼ਾਮਿਲ ਹਨ।
ਇਸ ਤਰ੍ਹਾਂ ਲੈ ਸਕਦੇ ਹੋ ਆਨਲਾਈਨ ਨੀਲਾਮੀ ਦਾ ਹਿੱਸਾ
ਆਨਲਾਈਨ ਨੀਲਾਮੀ ਪ੍ਰਕਿਰਿਆ 'ਚ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਇਸਦੇ ਲਈ ਉਸਨੂੰ ਈ-ਕਮਰਸ ਵੈੱਬਸਾਈਟ ਮੇਟਲ ਸਕ੍ਰੈਪ ਟ੍ਰੇਡ ਕਾਰਪੋਰੇਸ਼ਨ ਲਿਮਿਟੇਡ ( ਐੱਮ.ਐੱਸ.ਟੀ.ਸੀ) 'ਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਐੱਮ.ਐੱਸ.ਟੀ.ਸੀ.ਭਾਰਤ ਸਰਕਾਰ ਦੇ ਸਟੀਲ ਮਿਨੀਸਟਰੀ ਦਾ ਉਪਕ੍ਰਮ ਹੈ, ਜੋ ਆਨਲਾਈਨ ਨੀਲਾਮੀ ਦੀ ਪ੍ਰਕਿਰਿਆ ਆਯੋਜਿਤ ਕਰਦਾ ਹੈ। ਰਜਿਸਟ੍ਰੇਸ਼ਨ ਦੇ ਬਾਅਦ ਐੱਮ.ਐੱਸ.ਟੀ.ਸੀ. ਦਫਤਰ ਜਾ ਕੇ ਜ਼ਰੂਰੀ ਦਸਤਾਵੇਜ ਅਤੇ 10 ਹਜ਼ਾਰ ਰੁਪਏ ਅਤੇ ਜੀ.ਐੱਸ.ਟੀ ਜਮ੍ਹਾਂ ਕਰਨਾ ਹੋਵੇਗਾ। ਇਸਦੇ ਬਾਅਦ ਹੀ ਤੁਸੀਂ ਨੀਲਾਮੀ 'ਚ ਹਿੱਸਾ ਲੈ ਸਕੋਗੇ। ਦੱਸ ਦਈਏ ਕਿ ਆਬਕਾਰੀ ਨਿਯਮ ਦੇ ਅਨੁਸਾਰ, ਦਿੱਲੀ 'ਚ ਦੂਸਰੇ ਰਾਜ ਤੋਂ ਗੱਡੀਆਂ 'ਚ ਸਿਰਫ ਇਕ ਬੋਤਲ ਸ਼ਾਰਾਬ ਲਿਆਉਣ ਦੀ ਅਨੁਮਤੀ ਹੈ। ਉੱਥੇ, ਦਿੱਲੀ ਦੇ ਅੰਦਰ 9 ਲੀਟਰ ਜਾਂ 13 ਬੋਤਲਾਂ ਤੋਂ ਜ਼ਿਆਦਾ ਸ਼ਰਾਬ ਨਹੀਂ ਲੈਜਾ ਸਕਦੇ।


Related News