ਗਲੋਬਲ ਅਸਥਿਰਤਾ ਦਰਮਿਆਨ ਜਹਾਜ਼ੀ ਈਂਧਨ 1.6 ਫੀਸਦੀ ਹੋਇਆ ਮਹਿੰਗਾ

07/01/2023 5:58:11 PM

ਨਵੀਂ ਦਿੱਲੀ (ਭਾਸ਼ਾ) – ਜਹਾਜ਼ੀ ਈਂਧਨ ਜਾਂ ਏ. ਟੀ. ਐੱਫ. ਦੀ ਕੀਮਤ ’ਚ ਸ਼ਨੀਵਾਰ ਨੂੰ 1.65 ਫੀਸਦੀ ਦਾ ਵਾਧਾ ਹੋਇਆ। ਤੇਲ ਦੀਆਂ ਕੀਮਤਾਂ ’ਚ ਨਰਮੀ ਕਾਰਣ ਚਾਰ ਮਹੀਨੇ ਦੀ ਕਟੌਤੀ ਤੋਂ ਬਾਅਦ ਏ. ਟੀ. ਐੱਫ. ਦੀਆਂ ਕੀਮਤਾਂ ’ਚ ਇਹ ਪਹਿਲਾ ਵਾਧਾ ਹੈ। ਸਰਕਾਰੀ ਈਂਧਨ ਪ੍ਰਚੂਨ ਕੰਪਨੀਆਂ ਦੇ ਮੁੱਲ ਨੋਟੀਫਿਕੇਸ਼ਨ ਮੁਤਾਬਕ ਦਿੱਲੀ ’ਚ ਜਹਾਜ਼ੀ ਈਂਧਨ (ਏ. ਟੀ. ਐੱਫ.) ਦੀ ਕੀਮਤ ਪ੍ਰਤੀ ਕਿਲੋਲਿਟਰ 1,476.79 ਰੁਪਏ ਜਾਂ 1.65 ਫੀਸਦੀ ਵਧ ਕੇ 90,779.88 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ।

ਇਸ ਦੀਆਂ ਕੀਮਤਾਂ ਵੱਖ-ਵੱਖ ਸੂਬਿਆਂ ਵਿਚ ਸਥਾਨਕ ਵਿਕਰੀ ਟੈਕਸ ਜਾਂ ਮੁੱਲ ਵਾਧਾ ਟੈਕਸ (ਵੈਟ) ਦੇ ਆਧਾਰ ’ਤੇ ਵੱਖ-ਵੱਖ ਹੁੰਦੀਆਂ ਹਨ। ਤੇਲ ਦੀਆਂ ਗਲੋਬਲ ਕੀਮਤਾਂ ’ਚ ਵਾਧੇ ਕਾਰਣ ਜਹਾਜ਼ੀ ਈਂਧਨ ਮਹਿੰਗਾ ਹੋਇਆ ਹੈ। ਹੋਟਲ ਅਤੇ ਰੈਸਟੋਰੈਂਟ ਵਰਗੇ ਅਦਾਰਿਆਂ ’ਚ ਕਮਰਸ਼ੀਅਲ ਐੱਲ. ਪੀ. ਜੀ. ਦੀ ਕੀਮਤ ’ਚ ਦਿੱਲੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਮੁੰਬਈ, ਕੋਲਕਾਤਾ ਅਤੇ ਚੇਨਈ ’ਚ ਇਸ ’ਚ ਮਾਮੂਲੀ ਵਾਧਾ ਹੋਇਆ ਹੈ।


Harinder Kaur

Content Editor

Related News