ਭਾਰੀ ਮੀਂਹ ਤੇ ਤੂਫ਼ਾਨ ਦਰਮਿਆਨ ਦੁਬਈ ਦਾ ਆਸਮਾਨ ਹੋਇਆ 'ਹਰਾ', ਵੇਖੋ ਵੀਡੀਓ

04/19/2024 10:51:15 AM

ਦੁਬਈ- ਹੁਣ ਦੁਬਈ ਦੇ ਆਸਮਾਨ ਦੇ ਹਰੇ ਹੋਣ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਕਈ ਯੂਜ਼ਰਸ ਨੇ ਅਜਿਹੇ ਮੌਸਮ ਨੂੰ ਦੇਖ ਕੇ ਹੈਰਾਨੀ ਜ਼ਾਹਿਰ ਕੀਤੀ ਹੈ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੁਬਈ ’ਚ ਤੇਜ਼ ਤੂਫਾਨ ਆਉਣ ਵਾਲਾ ਹੈ, ਇਹ ਉਸੇ ਦਾ ਸੰਕੇਤ ਹੈ। ਵੀਡੀਓ ਵਿਚ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਆਸਮਾਨ ਦਾ ਰੰਗ ਗਰੇਅ ਤੋਂ ਧੁੰਦਲਾ ਹਰਾ ਹੋ ਗਿਆ। 17 ਅਪ੍ਰੈਲ ਨੂੰ ਪੋਸਟ ਕੀਤੀ ਗਈ 23 ਸੈਕਿੰਟਾਂ ਦੀ ਵੀਡੀਓ ਵਿਚ ਕੈਪਸ਼ਨ ਦਿੱਤੀ ਗਈ ਹੈ-‘ਦੁਬਈ ’ਚ ਆਸਮਾਨ ਹਰਾ ਹੋ ਗਿਆ, ਦੁਬਈ ਵਿਚ ਅੱਜ ਆਏ ਤੂਫ਼ਾਨ ਦੀ ਅਸਲੀ ਫੁਟੇਜ।’

ਇਹ ਵੀ ਪੜ੍ਹੋ: ਦੁਬਈ 'ਚ ਕੌਂਸਲੇਟ ਜਨਰਲ ਨੇ ਮੋਹਲੇਧਾਰ ਮੀਂਹ ਤੋਂ ਪ੍ਰਭਾਵਿਤ ਭਾਰਤੀਆਂ ਲਈ ਜਾਰੀ ਕੀਤਾ 'ਹੈਲਪਲਾਈਨ ਨੰਬਰ'

 

ਇਕ ਰਿਪੋਰਟ ਵਿਚ ਬੱਦਲਾਂ ਵਿਚ ਬਰਫ਼ ਦੀਆਂ ਬੂੰਦਾਂ ਦੇ ਕਾਰਣ ਰੰਗ ਵਿਚ ਬਦਲਾਅ ਨੂੰ ਕਾਰਨ ਦੱਸਿਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 'ਤੂਫਾਨ ਵਾਲੇ ਬੱਦਲਾਂ 'ਚ ਬਰਫ਼ ਦੇ ਕਣ ਹਨ ਜੋ ਆਸਮਾਨ ਨੂੰ ਨੀਲਾ ਕਰ ਰਹੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਵਾਯੂਮੰਡਲ 'ਚ ਫੈਲੀ ਲਾਲ ਰੌਸ਼ਨੀ ਬੱਦਲਾਂ 'ਚ ਨੀਲੇ ਪਾਣੀ ਦੀਆਂ ਬੂੰਦਾਂ 'ਤੇ ਪੈਂਦੀ ਹੈ ਤਾਂ ਉਹ ਹਰੇ ਰੰਗ 'ਚ ਚਮਕਦੀ ਦਿਖਾਈ ਦਿੰਦੀ ਹੈ। ਮੌਸਮ ਵਿਭਾਗ ਦਾ ਸਮਰਥਨ ਕਰਦੇ ਹੋਏ, ਵਿਸਕਾਨਸਿਨ ਯੂਨੀਵਰਸਿਟੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 'ਜਦੋਂ ਨੀਲੀਆਂ ਵਸਤੂਆਂ ਨੂੰ ਲਾਲ ਰੌਸ਼ਨੀ ਨਾਲ ਰੌਸ਼ਨ ਕੀਤਾ ਜਾਂਦਾ ਹੈ ਤਾਂ ਉਹ ਹਰੇ ਰੰਗ ਦੀਆਂ ਦਿਖਾਈ ਦਿੰਦੀਆਂ ਹਨ। ਹਰਾ ਰੰਗ ਮਹੱਤਵਪੂਰਨ ਹੈ, ਪਰ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਤੂਫ਼ਾਨ ਆਉਣ ਵਾਲਾ ਹੈ।

ਇਹ ਵੀ ਪੜ੍ਹੋ: ਅਣਖ ਦੀ ਖ਼ਾਤਰ ਮਾਂ ਨੇ ਰਿਸ਼ਤੇਦਾਰਾਂ ਨਾਲ ਮਿਲ ਮਾਰੀ ਧੀ, ਚੁੱਪ-ਚੁਪੀਤੇ ਦਫ਼ਨਾਈ ਲਾਸ਼, ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News