ਜੈੱਟ ਏਅਰਵੇਜ਼ ਦੀ ਉਡਾਣਾਂ ਦੇ ਕਿਰਾਏ ’ਤੇ ਤਿਉਹਾਰੀ ਛੋਟ
Sunday, Dec 23, 2018 - 11:14 PM (IST)
ਮੁੰਬਈ-ਨਿੱਜੀ ਖੇਤਰ ਦੀ ਪ੍ਰਮੁੱਖ ਏਅਰਲਾਈਨ ਜੈੱਟ ਏਅਰਵੇਜ਼ ਨੇ ਐਤਵਾਰ ਨੂੰ ਸੀਮਤ ਸਮੇਂ ਲਈ ਆਪਣੀਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਕਿਰਾਏ ’ਚ 30 ਫ਼ੀਸਦੀ ਤੱਕ ਦੀ ਛੋਟ ਦਾ ਐਲਾਨ ਕੀਤਾ। ਕੰਪਨੀ ਨੇ ਤਿਉਹਾਰੀ ਸੀਜ਼ਨ ’ਤੇ ਇਸ ਵਿਸ਼ੇਸ਼ ਛੋਟ ਦੀ ਪੇਸ਼ਕਸ਼ ਕੀਤੀ ਹੈ। ਜੈੱਟ ਏਅਰਵੇਜ਼ ਨੇ ਨੋਟ ਜਾਰੀ ਕਰ ਕੇ ਕਿਹਾ ਹੈ ਕਿ ਮੰਗਲਵਾਰ ਦੀ ਅੱਧੀ ਰਾਤ ਤੱਕ ਕ੍ਰਿਸਮਸ ਆਫਰ ਦੇ ਤਹਿਤ ਸਾਰੇ ਬੁਕਿੰਗ ਮਾਧਿਅਮਾਂ ਤੋਂ ਛੋਟ ਵਾਲੀਆਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਇਹ ਵਿਸ਼ੇਸ਼ ਛੋਟ ਇਕ ਪਾਸੇ ਤੇ ਦੋਵਾਂ ਪਾਸਿਆਂ ਦੀਆਂ ਯਾਤਰਾਵਾਂ ਅਤੇ ਬਿਜ਼ਨੈੱਸ ਤੇ ਇਕਾਨਮੀ ਦੋਵਾਂ ਸ਼੍ਰੇਣੀਆਂ ’ਤੇ ਲਾਗੂ ਹੋਵੇਗੀ। ਕੌਮਾਂਤਰੀ ਉਡਾਣਾਂ ਲਈ ਇਹ ਛੋਟ 7 ਜਨਵਰੀ ਤੋਂ ਲਾਗੂ ਹੋਵੇਗੀ। ਉਥੇ ਹੀ ਘਰੇਲੂ ਯਾਤਰੀਆਂ ਲਈ ਇਹ ਛੋਟ ਸ਼੍ਰੇਣੀ ਦੇ ਆਧਾਰ ’ਤੇ 1 ਅਤੇ 8 ਜਨਵਰੀ ਤੋਂ ਲਾਗੂ ਹੋਵੇਗੀ।