ਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਰਹੈ ਬੀਮਾ ਬਾਜ਼ਾਰ

Saturday, Sep 03, 2022 - 04:55 PM (IST)

ਬਿਜਨੈੱਸ ਡੈਸਕ : ਭਾਰਤ ਆਉਣ ਵਾਲੇ 10 ਸਾਲਾਂ ਵਿਚ ਦੁਨੀਆ ਦਾ ਸਭ ਤੋਂ ਵੱਡਾ ਬੀਮਾ ਬਾਜ਼ਾਰ ਬਣ ਜਾਵੇਗਾ।ਇਸ ਦਾ ਅੰਦਾਜ਼ਾ ਇਕ ਰਿਪੋਰਟ 'ਚ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ ਇਸ ਵਾਧੇ ਨੂੰ ਰੈਗੂਲੇਟਰੀ ਪਹਿਲਕਦਮੀਆਂ ਅਤੇ ਤੇਜ਼ ਆਰਥਿਕ ਵਿਕਾਸ ਦਾ ਸਮਰਥਨ ਮਿਲੇਗਾ। ਸਵਿਟਜ਼ਰਲੈਂਡ ਸਥਿਤ ਇੱਕ ਪ੍ਰਮੁੱਖ ਪੁਨਰ-ਬੀਮਾ ਕੰਪਨੀ ਸਵਿਸ ਰੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਕੁੱਲ ਬੀਮਾ ਪ੍ਰੀਮੀਅਮ ਅਗਲੇ ਦਹਾਕੇ ਵਿੱਚ ਮੌਜੂਦਾ ਕੀਮਤਾਂ 'ਤੇ ਸਥਾਨਕ ਮੁਦਰਾ ਵਿੱਚ 14 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧੇਗਾ। ਭਾਰਤ 2032 ਤੱਕ ਕੁੱਲ ਪ੍ਰੀਮੀਅਮ ਦੀ ਮਾਤਰਾ ਦੇ ਮਾਮਲੇ ਵਿੱਚ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਬੀਮਾ ਬਾਜ਼ਾਰ ਬਣ ਜਾਵੇਗਾ। ਮੈਜੂਦਾ ਸਾਲ 2021 ਵਿੱਚ ਭਾਰਤ ਦਾ10ਵੇਂ ਸਥਾਨ 'ਤੇ ਹੈ।

 ਰਿਪੋਰਟ ਵਿੱਚ ਭਾਰਤੀ ਜੀਵਨ ਬੀਮਾ ਉਦਯੋਗ ਬਾਰੇ  ਕਿਹਾ ਗਿਆ ਹੈ ਕਿ ਭਾਰਤ ਇਸ ਇਸ ਸਾਲ 6.6 ਫ਼ੀਸਦੀ ਅਤੇ 2023 ਵਿੱਚ 7.1 ਫ਼ੀਸਦੀ ਦੀ ਅਸਧਾਰਨ ਦਰ ਨਾਲ ਵਿਕਾਸ ਕਰੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਅਨੁਮਾਨਿਤ ਵਿਕਾਸ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਵਿੱਚ ਜੀਵਨ ਬੀਮਾ ਪ੍ਰੀਮੀਅਮ 2022 ਵਿੱਚ ਪਹਿਲੀ ਵਾਰ $100 ਬਿਲੀਅਨ ਨੂੰ ਪਾਰ ਕਰਨ ਲਈ ਤਿਆਰ ਹੈ। ਜਨਰਲ ਇੰਸ਼ੋਰੈਂਸ ਮਾਰਕੀਟ ਦੇ ਬਾਰੇ ਵਿੱਚ ਰਿਪੋਰਟ ਨੇ ਕਿਹਾ ਗਿਆ ਹੈ ਕਿ ਇਹ ਸਾਲ 2020 ਵਿੱਚ ਮਾਮੂਲੀ ਗਿਰਾਵਟ ਤੋਂ ਬਾਅਦ 2021 ਵਿੱਚ 5.8 ਫ਼ੀਸਦੀ ਦੇ ਵਾਧੇ 'ਤੇ ਵਾਪਸ ਆਇਆ ਹੈ।ਰਿਪੋਰਟ ਮੁਤਾਬਕ ਇਸ ਸਾਲ ਮਹਿੰਗਾਈ ਵਧਣ ਕਾਰਨ ਵਿਕਾਸ ਦਰ ਘੱਟ ਕੇ 4.5 ਫ਼ੀਸਦੀ ਰਹਿ ਜਾਵੇਗੀ ਜਦਕਿਸੈਕਟਰ 2023 ਅਤੇ 2032 ਦੇ ਵਿਚਕਾਰ ਅੱਠ ਫ਼ੀਸਦੀ ਸਾਲਾਨਾ ਦਰ ਨਾਲ ਵਿਕਾਸ ਹੋਣ ਦੀ ਉਮੀਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਿੰਗਾਈ ਕਾਰਨ ਗਲੋਬਲ ਅਰਥਵਿਵਸਥਾ ਮੰਦੀ ਦੀ ਕਗਾਰ 'ਤੇ ਹੈ। ਸਵਿਸ ਰੀ ਨੂੰ ਉਮੀਦ ਹੈ ਕਿ ਭਾਰਤ ਇਸ ਸਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਜਾਵੇਗਾ।

ਭਾਰਤ ਆਉਣ ਵਾਲੇ 10 ਸਾਲਾਂ ਵਿਚ ਦੁਨੀਆ ਦਾ ਸਭ ਤੋਂ ਵੱਡਾ ਬੀਮਾ ਬਾਜ਼ਾਰ ਬਣ ਜਾਵੇਗਾ।ਇਸ ਦਾ ਅੰਦਾਜ਼ਾ ਇਕ ਰਿਪੋਰਟ 'ਚ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ ਇਸ ਵਾਧੇ ਨੂੰ ਰੈਗੂਲੇਟਰੀ ਪਹਿਲਕਦਮੀਆਂ ਅਤੇ ਤੇਜ਼ ਆਰਥਿਕ ਵਿਕਾਸ ਦਾ ਸਮਰਥਨ ਮਿਲੇਗਾ। ਸਵਿਟਜ਼ਰਲੈਂਡ ਸਥਿਤ ਇੱਕ ਪ੍ਰਮੁੱਖ ਪੁਨਰ-ਬੀਮਾ ਕੰਪਨੀ ਸਵਿਸ ਰੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਕੁੱਲ ਬੀਮਾ ਪ੍ਰੀਮੀਅਮ ਅਗਲੇ ਦਹਾਕੇ ਵਿੱਚ ਮੌਜੂਦਾ ਕੀਮਤਾਂ 'ਤੇ ਸਥਾਨਕ ਮੁਦਰਾ ਵਿੱਚ 14 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧੇਗਾ। ਭਾਰਤ 2032 ਤੱਕ ਕੁੱਲ ਪ੍ਰੀਮੀਅਮ ਦੀ ਮਾਤਰਾ ਦੇ ਮਾਮਲੇ ਵਿੱਚ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਬੀਮਾ ਬਾਜ਼ਾਰ ਬਣ ਜਾਵੇਗਾ। ਮੈਜੂਦਾ ਸਾਲ 2021 ਵਿੱਚ ਭਾਰਤ ਦਾ10ਵੇਂ ਸਥਾਨ 'ਤੇ ਹੈ।

 ਰਿਪੋਰਟ ਵਿੱਚ ਭਾਰਤੀ ਜੀਵਨ ਬੀਮਾ ਉਦਯੋਗ ਬਾਰੇ  ਕਿਹਾ ਗਿਆ ਹੈ ਕਿ ਭਾਰਤ ਇਸ ਇਸ ਸਾਲ 6.6 ਫ਼ੀਸਦੀ ਅਤੇ 2023 ਵਿੱਚ 7.1 ਫ਼ੀਸਦੀ ਦੀ ਅਸਧਾਰਨ ਦਰ ਨਾਲ ਵਿਕਾਸ ਕਰੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਅਨੁਮਾਨਿਤ ਵਿਕਾਸ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਵਿੱਚ ਜੀਵਨ ਬੀਮਾ ਪ੍ਰੀਮੀਅਮ 2022 ਵਿੱਚ ਪਹਿਲੀ ਵਾਰ $100 ਬਿਲੀਅਨ ਨੂੰ ਪਾਰ ਕਰਨ ਲਈ ਤਿਆਰ ਹੈ। ਜਨਰਲ ਇੰਸ਼ੋਰੈਂਸ ਮਾਰਕੀਟ ਦੇ ਬਾਰੇ ਵਿੱਚ ਰਿਪੋਰਟ ਨੇ ਕਿਹਾ ਗਿਆ ਹੈ ਕਿ ਇਹ ਸਾਲ 2020 ਵਿੱਚ ਮਾਮੂਲੀ ਗਿਰਾਵਟ ਤੋਂ ਬਾਅਦ 2021 ਵਿੱਚ 5.8 ਫ਼ੀਸਦੀ ਦੇ ਵਾਧੇ 'ਤੇ ਵਾਪਸ ਆਇਆ ਹੈ।
ਰਿਪੋਰਟ ਮੁਤਾਬਕ ਇਸ ਸਾਲ ਮਹਿੰਗਾਈ ਵਧਣ ਕਾਰਨ ਵਿਕਾਸ ਦਰ ਘੱਟ ਕੇ 4.5 ਫ਼ੀਸਦੀ ਰਹਿ ਜਾਵੇਗੀ ਜਦਕਿਸੈਕਟਰ 2023 ਅਤੇ 2032 ਦੇ ਵਿਚਕਾਰ ਅੱਠ ਫ਼ੀਸਦੀ ਸਾਲਾਨਾ ਦਰ ਨਾਲ ਵਿਕਾਸ ਹੋਣ ਦੀ ਉਮੀਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਿੰਗਾਈ ਕਾਰਨ ਗਲੋਬਲ ਅਰਥਵਿਵਸਥਾ ਮੰਦੀ ਦੀ ਕਗਾਰ 'ਤੇ ਹੈ। ਸਵਿਸ ਰੀ ਨੂੰ ਉਮੀਦ ਹੈ ਕਿ ਭਾਰਤ ਇਸ ਸਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਜਾਵੇਗਾ।


Harnek Seechewal

Content Editor

Related News