ਚੇਨਈ ਤੋਂ ਤੂਤੀਕੋਰਿਨ ਲਈ ਉਡਾਣ ਸ਼ੁਰੂ ਕਰੇਗੀ ਇੰਡੀਗੋ

Saturday, Jun 09, 2018 - 12:13 AM (IST)

ਜਲੰਧਰ -ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਨੇ 'ਉਡਾਣ' ਯੋਜਨਾ ਤਹਿਤ ਚੇਨਈ ਤੋਂ ਤੂਤੀਕੋਰਿਨ ਲਈ 3 ਰੋਜ਼ਾਨਾ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ 26 ਜੁਲਾਈ ਤੋਂ ਤਾਮਿਲਨਾਡੂ ਦੇ ਦੋਵਾਂ ਸ਼ਹਿਰਾਂ ਵਿਚਾਲੇ ਸ਼ੁਰੂ ਕੀਤੀਆਂ ਜਾਣਗੀਆਂ। ਤੂਤੀਕੋਰਿਨ ਉਸ ਦੇ ਨੈੱਟਵਰਕ 'ਚ ਸ਼ਾਮਲ ਹੋਣ ਵਾਲਾ 53ਵਾਂ ਸਥਾਨ ਹੈ। ਇਸ ਰਸਤੇ 'ਤੇ ਏ. ਟੀ. ਆਰ. ਜਹਾਜ਼ਾਂ ਦਾ ਸੰਚਾਲਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਚੇਨਈ ਅਤੇ ਕਾਲਿਕਟ ਵਿਚਾਲੇ ਰੋਜ਼ਾਨਾ ਉਡਾਣਾਂ ਦੀ ਗਿਣਤੀ ਵੀ 26 ਜੁਲਾਈ ਤੋਂ 1 ਤੋਂ ਵਧਾ ਕੇ 2 ਕੀਤੀ ਜਾਵੇਗੀ। ਇੰਡੀਗੋ ਦੇ ਚੀਫ ਕਮਰਸ਼ੀਅਲ ਅਧਿਕਾਰੀ ਸੰਜੈ ਕੁਮਾਰ ਨੇ ਕਿਹਾ ਕਿ ਹੁਬਲੀ ਵਾਂਗ ਹੀ ਤੂਤੀਕੋਰਿਨ ਵੀ ਅਹਿਮ ਬਾਜ਼ਾਰ ਹੈ ਅਤੇ ਤੇਜ਼ੀ ਨਾਲ ਉਦਯੋਗਿਕ ਕੇਂਦਰ ਦੇ ਰੂਪ 'ਚ ਉੱਭਰ ਰਿਹਾ ਹੈ। ਅਸੀਂ ਇਨ੍ਹਾਂ ਨਵੇਂ ਮਾਰਗਾਂ 'ਤੇ ਸਸਤੀਆਂ ਦਰਾਂ 'ਤੇ ਟਿਕਟ ਮੁਹੱਈਆ ਕਰਵਾ ਰਹੇ ਹਾਂ।


Related News