ਯੂਰਪ, ਕੈਨੇਡਾ, USA ਪਹੁੰਚਣ 'ਚ ਹੁਣ ਯਾਤਰਾ 'ਚ ਲੱਗੇਗਾ ਇੰਨਾ ਲੰਮਾ ਸਮਾਂ

Tuesday, Aug 17, 2021 - 12:17 PM (IST)

ਨਵੀਂ ਦਿੱਲੀ- ਯੂਰਪ, ਕੈਨੇਡਾ ਤੇ ਅਮਰੀਕਾ ਲਈ ਉਡਾਣ ਵਿਚ ਹੁਣ ਪਹਿਲਾਂ ਨਾਲੋਂ ਵੱਧ ਸਮਾਂ ਲੱਗੇਗਾ, ਨਾਲ ਹੀ ਕਿਰਾਏ ਵੀ ਵੱਧ ਸਕਦੇ ਹਨ। ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ੇ ਕਾਰਨ ਭਾਰਤੀ ਏਅਰਲਾਈਨਾਂ ਨੇ ਇਸ ਹਵਾਈ ਖੇਤਰ ਤੋਂ ਨਾ ਲੰਘਣ ਦਾ ਫ਼ੈਸਲਾ ਕੀਤਾ ਹੈ, ਜਿਸ ਕਾਰਨ ਹਵਾਈ ਯਾਤਰਾ ਹੁਣ ਲੰਮੀ ਹੋਣ ਜਾ ਰਹੀ ਹੈ।

ਯੂਰਪ ਤੇ ਅਮਰੀਕਾ ਲਈ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਹੁਣ ਪਹਿਲਾਂ ਨਾਲੋਂ ਲਗਭਗ 40 ਮਿੰਟ ਵੱਧ ਲੱਗਣਗੇ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀ ਸ਼ਿਕਾਗੋ ਫਲਾਈਟ ਨੇ ਹੁਣ ਯੂ. ਏ. ਈ. ਦੇ ਸ਼ਾਰਜਾਹ ਵਿਚ ਈਂਧਣ ਭਰਾਉਣ ਦੇ ਨਾਲ ਦਿੱਲੀ ਲਈ ਉਡਾਣ ਭਰਨਾ ਸ਼ੁਰੂ ਕਰ ਦਿੱਤਾ ਹੈ। ਵਿਸਤਾਰਾ ਵੀ ਅਫਗਾਨ ਹਵਾਈ ਖੇਤਰ ਦਾ ਇਸਤੇਮਾਲ ਨਹੀਂ ਕਰੇਗੀ। ਲੰਮੀ ਉਡਾਣ ਦਾ ਮਤਲਬ ਹੈ ਕਿ ਜਹਾਜ਼ਾਂ ਲਈ ਈਂਧਣ ਵੱਧ ਲੱਗੇਗਾ। ਲਿਹਾਜਾ ਇਸ ਦਾ ਅਸਰ ਹਵਾਈ ਯਾਤਰੀਆਂ ਦੀ ਜੇਬ 'ਤੇ ਹੋ ਸਕਦਾ ਹੈ।

ਇਹ ਵੀ ਪੜ੍ਹੋ- ‘ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਲਈ UPA ਸਰਕਾਰ ਜ਼ਿੰਮੇਵਾਰ : ਨਿਰਮਲਾ

ਗੌਰਤਲਬ ਹੈ ਕਿ ਅਮਰੀਕੀ ਫ਼ੌਜ ਦੀ ਮਦਦ ਨਾਲ ਲੋਕਤੰਤਰੀ ਗਣਰਾਜ ਵਜੋਂ ਚੱਲ ਰਹੇ ਅਫਗਾਨਿਸਤਾਨ ਵਿਚ ਤਾਲਿਬਾਨ ਕਬਜ਼ਾ ਕਰ ਚੁੱਕਾ ਹੈ। ਅਮਰੀਕੀ ਫ਼ੌਜਾਂ ਦੇ ਚਲੇ ਜਾਣ ਨਾਲ ਤਾਲਿਬਾਨ ਨੇ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਸ਼ਰੀਆ ਕਾਨੂੰਨਾਂ ਜ਼ਰੀਏ ਇਸ 'ਤੇ ਰਾਜ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚਕਾਰ ਅਫਗਾਨਿਸਤਾਨ ਹਵਾਈ ਅੱਡੇ ਨੂੰ ਯਾਤਰੀ ਜਹਾਜ਼ਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਫਿਲਹਾਲ ਸਿਰਫ਼ ਫ਼ੌਜੀ ਜਹਾਜ਼ਾਂ ਨੂੰ ਹੀ ਉਡਾਣ ਦੀ ਇਜਾਜ਼ਤ ਹੈ। ਏਅਰ ਇੰਡੀਆ ਹੁਣ ਅਫਗਾਨਿਸਤਾਨ ਲਈ ਕੋਈ ਉਡਾਣਾਂ ਨਹੀਂ ਚਲਾਏਗੀ।

ਇਹ ਵੀ ਪੜ੍ਹੋ- ਗ੍ਰਹਿ ਮੰਤਰਾਲੇ ਦਾ ਐਲਾਨ, ਅਫ਼ਗਾਨ ਨਾਗਰਿਕਾਂ ਨੂੰ ਸਪੈਸ਼ਲ ਵੀਜ਼ਾ ਦੇਵੇਗਾ ਭਾਰਤ


Sanjeev

Content Editor

Related News