ਭਾਰਤ ਚੱਲਿਆ ਚੀਨ ਦੇ ਰਸਤੇ ’ਤੇ, ਦੁਨੀਆ ਦੇ ਕੋਨੇ-ਕੋਨੇ ’ਚ ਹੋਵੇਗਾ ਐਕਸਪੋਰਟ

Sunday, Sep 17, 2023 - 12:27 AM (IST)

ਭਾਰਤ ਚੱਲਿਆ ਚੀਨ ਦੇ ਰਸਤੇ ’ਤੇ, ਦੁਨੀਆ ਦੇ ਕੋਨੇ-ਕੋਨੇ ’ਚ ਹੋਵੇਗਾ ਐਕਸਪੋਰਟ

ਜਲੰਧਰ (ਨਰਿੰਦਰ ਮੋਹਨ)– ਚੀਨ ਵਾਂਗ ਭਾਰਤ ਵੀ ਜਲਦ ਹੀ ਦੁਨੀਆ ਦੇ ਕੋਨੇ-ਕੋਨੇ ਵਿਚ ਉਦਯੋਗਿਕ ਵਸਤਾਂ ਦਾ ਐਕਸਪੋਰਟ ਸ਼ੁਰੂ ਕਰ ਦੇਵੇਗਾ। ਫਿਲਹਾਲ ਭਾਰਤ ਦਾ ਫਾਰਮਾ, ਆਟੋ, ਕੰਜ਼ਿਊਮਰ, ਪੈਕੇਜਿੰਗ, ਕੈਮੀਕਲ, ਟਾਇਰ ਜਾਂ ਮਸ਼ੀਨ ਬਿਲਡਰਜ਼ ਸੈਕਟਰ ਵਿਚ ਐਕਸਪੋਰਟ ਵਧ ਰਿਹਾ ਹੈ। ਗਲੋਬਲ ਸਟੇਟ ਆਫ ਸਮਾਰਟ ਮੈਨਯੂਫੈਕਚਰਿੰਗ ਦੇ 8ਵੇਂ ਐਡੀਸ਼ਨ (ਸਰਵੇ) ’ਚ 13 ਦੇਸ਼ਾਂ ਵਿਚੋਂ ਭਾਰਤੀ ਨਿਰਮਾਤਾਵਾਂ ਨੇ ਉਤਪਾਦਨ ਦੇ ਖੇਤਰ ਵਿਚ ਘੱਟ ਖਰਚੇ ਅਤੇ ਬਿਹਤਰ ਉਤਪਾਦਨ ਦੇ ਮਾਮਲੇ ’ਚ ਸਭ ਤੋਂ ਵੱਧ ਦਿਲਚਸਪੀ ਵਿਖਾਈ ਹੈ। ਇਸ ਸਰਵੇ ਵਿਚ ਚੀਨ ਵੀ ਸ਼ਾਮਲ ਸੀ। ਇੰਡਸਟ੍ਰੀਅਲ ਆਟੋਮੇਸ਼ਨ ਤੇ ਡਿਜੀਟਲ ਟਰਾਂਸਫਾਰਮੇਸ਼ਨ ਲਈ ਸਮਰਪਿਤ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਰੌਕਵੈੱਲ ਆਟੋਮੇਸ਼ਨ ਦੀ ਸਮਾਰਟ ਮੈਨਯੂਫੈਕਚਰਿੰਗ ਐੱਫ. ਐੱਮ. ਸੀ. ਜੀ. ਸਮਿਟ 2023 ਵਿਚ ਕੰਪਨੀ ਦੇ ਐੱਮ. ਡੀ. ਦਲੀਪ ਸਾਹਨੀ ਨੇ ਦੱਸਿਆ ਕਿ ਦੇਸ਼ ਵਿਚ ਨਿਰਮਾਣ ਨੂੰ ਵੱਧ ਉਤਪਾਦਕ ਤੇ ਮੁਹਾਰਤ ਭਰਿਆ ਬਣਾਉਣ ਲਈ ਡਿਜੀਟਲ ਤਬਦੀਲੀ ’ਤੇ 35 ਫੀਸਦੀ ਖਰਚਾ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਵੱਡੀ ਵਾਰਦਾਤ, ਇਕੱਠਿਆਂ ਬਹਿ ਕੇ ਸ਼ਰਾਬ ਪੀਣ ਮਗਰੋਂ ਬਜ਼ੁਰਗ ਦਾ ਕਤਲ, ਹੈਰਾਨ ਕਰ ਦੇਵੇਗੀ ਵਜ੍ਹਾ

ਚੰਡੀਗੜ੍ਹ ’ਚ ਆਯੋਜਿਤ ਸਮਿਟ ਤੋਂ ਬਾਅਦ ਵਿਸ਼ੇਸ਼ ਗੱਲਬਾਤ ’ਚ ਸਾਹਨੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ 5 ਟ੍ਰਿਲੀਅਨ ਇਕੋਨੋਮੀ ਦੇ ਸੁਪਨੇ ਨੂੰ ਅੱਗੇ ਵਧਾਉਣ ਲਈ ਛੋਟੇ ਤੇ ਮੱਧਮ ਉਦਯੋਗਾਂ ਨੂੰ ਵੀ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਸਲਾਹ ਦੇਣੀ ਜ਼ਰੂਰੀ ਹੈ ਕਿ ਉਤਪਾਦਨ ਆਪਣੀ ਮਸ਼ੀਨਰੀ ਦੇ ਮੁਤਾਬਕ ਨਹੀਂ, ਸਗੋਂ ਮਾਰਕੀਟ ਦੀ ਮੰਗ ਮੁਤਾਬਕ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਉਤਪਾਦਨ ’ਤੇ ਖਰਚਾ ਘੱਟ ਹੋਵੇ ਅਤੇ ਉਸ ਦੀ ਵਰਤੋਂ ਜਲਦ ਹੋਵੇ, ਅਜਿਹੀ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਉਦਯੋਗਾਂ ਦੀ ਘਾਟ ਨਹੀਂ ਸਗੋਂ ਸਹੀ ਸਮੇਂ ’ਤੇ ਸਹੀ ਸਲਾਹ ਦੀ ਲੋੜ ਹੈ। ਹੁਣ ਬਿਜ਼ਨੈੱਸ ਮਾਡਲ ਬਦਲ ਚੁੱਕਾ ਹੈ। ਚੀਨ ਨੇ ਇਸੇ ਰਸਤੇ ’ਤੇ ਚੱਲਦਿਆਂ ਉਤਪਾਦਨ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਹੈ। ਭਾਰਤ ਵਿਚ ਵੀ ਅਜਿਹੀ ਤਬਦੀਲੀ ਦੀ ਲੋੜ ਹੈ। ਹੁਣ ਪਹਿਲਾਂ ਵਾਂਗ ਉਤਪਾਦਕ ਤੇ ਖਪਤਕਾਰ ਦੇ ਵਿਚਕਾਰ ਦਾ ਨੈੱਟਵਰਕ ਨਹੀਂ ਰਿਹਾ, ਸਗੋਂ ਈ-ਕਾਮਰਸ ਦਾ ਜ਼ਮਾਨਾ ਹੈ। ਉਦਯੋਗਾਂ ਵਿਚ ਸੁਧਾਰ ਕਿਵੇਂ ਹੋਵੇ, ਖਰਚਾ ਕਿਵੇਂ ਘੱਟ ਹੋਵੇ, ਬਾਜ਼ਾਰ ਦੀ ਮੰਗ ਕੀ ਹੈ, ਇਸ ’ਤੇ ਕੰਮ ਕਰਨ ਵਾਲੀ ਕੰਪਨੀ ਦੇ ਐੱਮ. ਡੀ. ਦਲੀਪ ਸਾਹਨੀ ਨੇ ਦੱਸਿਆ ਕਿ ਅੱਜ ਰਵਾਇਤੀ ਹੱਲਾਂ ਦੀ ਨਹੀਂ, ਸਗੋਂ ਡਿਜੀਟਲ ਹੱਲ ਦੀ ਲੋੜ ਹੈ।

ਇਹ ਖ਼ਬਰ ਵੀ ਪੜ੍ਹੋ - ਭਲਕੇ ਕਾਰੀਗਰਾਂ ਤੇ ਸ਼ਿਲਪਕਾਰਾਂ ਨੂੰ ਵੱਡਾ ਤੋਹਫ਼ਾ ਦੇਣਗੇ PM ਮੋਦੀ, ਸ਼ੁਰੂ ਹੋਵੇਗੀ ਨਵੀਂ ਯੋਜਨਾ

ਉਨ੍ਹਾਂ ਰੌਕਵੈੱਲ ਆਟੋਮੇਸ਼ਨ ਦੀ 8ਵੀਂ ਸਾਲਾਨਾ ‘ਸਟੇਟ ਆਫ ਸਮਾਰਟ ਮੈਨਯੂਫੈਕਚਰਿੰਗ ਰਿਪੋਰਟ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਵਿਚ ਤਕਨੀਕ ’ਚ ਨਿਵੇਸ਼ ਕਰਨ ਵਾਲੇ ਨਿਰਮਾਣ ਸੰਗਠਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਅਧਿਐਨ ’ਚ ਭਾਰਤ, ਚੀਨ, ਜਰਮਨੀ, ਜਾਪਾਨ, ਅਮਰੀਕਾ ਤੇ ਯੂ. ਕੇ. ਸਮੇਤ 13 ਪ੍ਰਮੁੱਖ ਨਿਰਮਾਣ ਦੇਸ਼ਾਂ ਵਿਚ 1350 ਤੋਂ ਵੱਧ ਨਿਰਮਾਤਾਵਾਂ ਦਾ ਸਰਵੇਖਣ ਕੀਤਾ ਗਿਆ। ਇਸ ਦੀ ਰਿਪੋਰਟ ਵਿਚ ਪਤਾ ਲੱਗਾ ਕਿ ਖਾਸ ਤੌਰ ’ਤੇ ਭਾਰਤ ਵਿਚ ਨਿਰਮਾਣ ਨੂੰ ਜ਼ਿਆਦਾ ਉਤਪਾਦਕ ਤੇ ਮੁਹਾਰਤ ਭਰਿਆ ਬਣਾਉਣ ਲਈ ਡਿਜੀਟਲ ਤਬਦੀਲੀ ਨੂੰ ਅਪਣਾਇਆ ਜਾ ਰਿਹਾ ਹੈ। ਭਾਰਤ ਵਿਚ ਨਿਰਮਾਤਾ ਆਪਣੇ ਆਪ੍ਰੇਸ਼ਨਲ ਬਜਟ ਦਾ 35 ਫੀਸਦੀ ਤਕਨੀਕ ’ਚ ਨਿਵੇਸ਼ ਕਰ ਰਹੇ ਹਨ, ਜੋ ਵੈਸ਼ਵਿਕ ਤੋਂ ਕਿਤੇ ਜ਼ਿਆਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News