ਜਲੰਧਰ ਵਾਸੀ ਦੇਣ ਧਿਆਨ! 21 ਤੇ 22 ਤਾਰੀਖ਼ ਨੂੰ ਇਹ ਰਸਤੇ ਰਹਿਣਗੇ ਬੰਦ, ਡਾਇਵਰਟ ਰਹੇਗਾ ਟ੍ਰੈਫਿਕ
Friday, Nov 21, 2025 - 12:12 PM (IST)
ਜਲੰਧਰ (ਵਰੁਣ)–ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ 2 ਦਿਨਾਂ ਲਈ ਵੱਖ-ਵੱਖ ਇਲਾਕਿਆਂ ਤੋਂ ਟ੍ਰੈਫਿਕ ਡਾਇਵਰਟ ਕੀਤਾ ਹੈ। 21 ਨਵੰਬਰ ਨੂੰ ਸ਼ਹਿਰ ਵਿਚ 12 ਥਾਵਾਂ, ਜਦਕਿ 22 ਨਵੰਬਰ ਨੂੰ 21 ਪੁਆਇੰਟਾਂ ਤੋਂ ਟ੍ਰੈਫਿਕ ਡਾਇਵਰਟ ਹੋਵੇਗਾ।
21 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਲਿੱਦੜਾਂ ਗੇਟ ਤੋਂ ਵੇਰਕਾ ਮਿਲਕ ਪਲਾਂਟ ਚੌਕ, ਮਕਸੂਦਾਂ ਚੌਕ, ਵਰਕਸ਼ਾਪ ਚੌਕ ਅਤੇ ਕਪੂਰਥਲਾ ਚੌਕ ਤੋਂ ਗੁਰਦੁਆਰਾ ਸੰਤਗੜ੍ਹ ਸਾਹਿਬ ਕਪੂਰਥਲਾ ਰੋਡ ’ਤੇ ਪਹੁੰਚੇਗਾ, ਜਿਸ ਕਾਰਨ 21 ਨਵੰਬਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ ਰਾਤ 8 ਵਜੇ ਤਕ ਵੇਰਕਾ ਮਿਲਕ ਪਲਾਂਟ, ਵਾਈ ਪੁਆਇੰਟ, ਸ਼ਹੀਦ ਭਗਤ ਸਿੰਘ ਕਾਲੋਨੀ, ਮਕਸੂਦਾਂ ਚੌਕ, ਲਿੱਦੜਾਂ ਕੱਟ ਨਜ਼ਦੀਕ ਸੂਰਾਨੁੱਸੀ ਆਰਮੀ ਕੱਟ, ਵਰਕਸ਼ਾਪ ਚੌਕ, ਪਟੇਲ ਚੌਕ, ਵਾਈ-ਪੁਆਇੰਟ, ਜੋਸ਼ੀ ਹਸਪਤਾਲ, ਫੁੱਟਬਾਲ ਚੌਕ, ਸਤਿਅਮ ਹਸਪਤਾਲ ਕੱਟ, ਕਪੂਰਥਲਾ ਚੌਕ ਕੱਟ ਨਜ਼ਦੀਕ ਜੰਮੂ ਹਸਪਤਾਲ ਅਤੇ ਨਹਿਰ ਪੁਲੀ ਬਸਤੀ ਬਾਵਾ ਖੇਲ ਤੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ

22 ਨਵੰਬਰ ਨੂੰ ਸਵੇਰੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੰਤਗੜ੍ਹ ਸਾਹਿਬ ਕਪੂਰਥਲਾ ਰੋਡ ਤੋਂ ਆਰੰਭ ਹੋ ਕੇ ਕਪੂਰਥਲਾ ਚੌਕ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਅੰਬੇਡਕਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਬੀ. ਐੱਮ. ਸੀ. ਚੌਕ, ਕਚਹਿਰੀ ਚੌਕ, ਟੀ-ਪੁਆਇੰਟ ਸੁਵਿਧਾ ਸੈਂਟਰ, ਲਾਡੋਵਾਲੀ ਰੋਡ, ਬੀ. ਐੱਸ. ਐੱਫ. ਚੌਕ, ਪੀ. ਏ. ਪੀ. ਚੌਕ, ਰਾਮਾ ਮੰਡੀ ਚੌਕ, ਧੰਨੋਵਾਲੀ ਸਰਵਿਸ ਲੇਨ, ਬਾਠ ਕੈਸਲ ਅਤੇ ਫਿਰ ਪਰਾਗਪੁਰ ਤੋਂ ਹੁੰਦੇ ਹੋਏ ਫਗਵਾੜਾ ਵੱਲ ਰਵਾਨਾ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸ਼ਹਿਰ 'ਚ 22 ਨਵੰਬਰ ਨੂੰ ਅੱਧੀ ਛੁੱਟੀ ਦਾ ਐਲਾਨ
22 ਨਵੰਬਰ ਨੂੰ ਵੀ ਨਗਰ ਕੀਰਤਨ ਦੇ ਰੂਟ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਸਵੇਰੇ 6 ਤੋਂ ਲੈ ਕੇ ਦੁਪਹਿਰ 3 ਵਜੇ ਤਕ ਨਹਿਰ ਪੁਲੀ ਬਸਤੀ ਬਾਵਾ ਖੇਲ, ਵਰਕਸ਼ਾਪ ਚੌਕ, ਪਟੇਲ ਚੌਕ, ਵਾਈ-ਪੁਆਇੰਟ ਜੋਸ਼ੀ ਹਸਪਤਾਲ, ਸਤਿਅਮ ਹਸਪਤਾਲ ਕੱਟ, ਕਪੂਰਥਲਾ ਚੌਕ ਕੱਟ ਨਜ਼ਦੀਕ ਜੰਮੂ ਹਸਪਤਾਲ, ਸ਼੍ਰੀ ਮਹਾਲਕਸ਼ਮੀ ਨਾਰਾਇਣ ਮੰਦਰ ਮੋੜ, ਟੀ-ਪੁਆਇੰਟ ਸ਼ਕਤੀ ਨਗਰ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ, ਗੁਰੂ ਨਾਨਕ ਮਿਸ਼ਨ ਹਸਪਤਾਲ, ਸਕਾਈਲਾਰਕ ਹੋਟਲ ਚੌਕ, ਪ੍ਰੀਤ ਹੋਟਲ ਮੋੜ, ਬੀ. ਐੱਮ. ਸੀ. ਚੌਕ, ਕਚਹਿਰੀ ਚੌਕ, ਅਲਾਸਕਾ ਚੌਕ, ਟੀ-ਪੁਆਇੰਟ ਕ੍ਰਿਸ਼ਨਾ ਫੈਕਟਰੀ, ਬੀ. ਐੱਸ. ਐੱਫ. ਚੌਕ, ਪੀ. ਏ. ਪੀ. ਚੌਕ ਅਤੇ ਰਾਮਾਮੰਡੀ ਚੌਕ ਤੋਂ ਟ੍ਰੈਫਿਕ ਡਾਇਵਰਸ਼ਨ ਦਿੱਤੀ ਗਈ ਹੈ। ਕਮਿਸ਼ਨਰੇਟ ਪੁਲਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 21 ਅਤੇ 22 ਨਵੰਬਰ ਨੂੰ ਤੈਅ ਕੀਤੇ ਰੂਟ ਹੀ ਅਪਣਾਏ ਜਾਣ। ਟ੍ਰੈਫਿਕ ਪੁਲਸ ਨੇ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 0181-2227296 ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਮੁੱਖ ਸਕੱਤਰ ਸਿਨਹਾ ਤੇ DGP ਯਾਦਵ ਨੇ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਦਾ ਕੀਤਾ ਰੀਵਿਊ, ਦਿੱਤੇ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
