ਅਰਬਪਤੀਆਂ ਦੀ ਗਿਣਤੀ ਦੇ ਮਾਮਲੇ ''ਚ ਕਈ ਦੇਸ਼ਾਂ ਤੋਂ ਅੱਗੇ ਭਾਰਤ, ਗੌਤਮ ਅਡਾਨੀ ਦੀ ਸੰਪਤੀ ''ਚ ਜ਼ੋਰਦਾਰ ਵਾਧਾ
Tuesday, Jan 18, 2022 - 02:21 PM (IST)
ਬਿਜਨੈੱਸ ਡੈਸਕ- ਕੋਰੋਨਾ ਮਹਾਮਾਹੀ ਦੇ ਸੰਕਟ 'ਚ ਜਿਥੇ ਇਕ ਪਾਸੇ ਭਾਰਤ 'ਚ ਅਰਬਪਤੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ, ਉਧਰ ਦੂਜੇ ਪਾਸੇ ਗਰੀਬੀ ਵੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਆਕਸਫੈਮ ਇੰਡੀਆ ਦੀ ਰਿਪੋਰਟ ਮੁਤਾਬਕ ਦੇਸ਼ 'ਚ ਪਿਛਲੇ ਸਾਲ ਗਰੀਬਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਜਦੋਂਕਿ ਦੇਸ਼ 'ਚ 40 ਨਵੇਂ ਅਰਬਪਤੀ ਬਣੇ ਹਨ। ਇਸ ਵਿਚਾਲੇ ਭਾਰਤ ਅਰਬਪਤੀਆਂ ਦੀ ਗਿਣਤੀ ਦੇ ਮਾਮਲੇ 'ਚ ਦੁਨੀਆ ਦੇ ਕਈ ਦੇਸ਼ਾਂ ਤੋਂ ਅੱਗੇ ਨਿਕਲ ਚੁੱਕਾ ਹੈ। ਦੇਸ਼ ਦੇ ਅਰਬਪਤੀਆਂ 'ਚ ਗੌਤਮ ਅਡਾਨੀ ਦੀ ਸੰਪਤੀ 'ਚ ਪਿਛਲੇ ਸਾਲ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ।
ਗੌਤਮ ਅਡਾਨੀ ਦੀ ਸੰਪਤੀ 'ਚ ਜ਼ੋਰਦਾਰ ਵਾਧਾ
ਰਿਪੋਰਟ ਅਨੁਸਾਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਸੰਪਤੀ 'ਚ ਪਿਛਲੇ ਸਾਲ ਭਾਰਤ 'ਚ ਸਭ ਤੋਂ ਜ਼ਿਆਦਾ ਸੰਪਤੀ ਸੀ ਅਤੇ ਸੰਸਾਰਿਕ ਪੱਧਰ 'ਤੇ ਉਨ੍ਹਾਂ ਨੇ ਆਪਣੀ ਸੰਪਤੀ 'ਚ ਦੁਨੀਆ 'ਚ ਪੰਜਵਾਂ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਸੀ। ਗੌਤਮ ਅਡਾਨੀ ਦੀ ਸੰਪਤੀ 'ਚ 42.7 ਅਰਬ ਡਾਲਰ ਜੁੜੇ, ਇਸ ਦੇ ਨਾਲ ਹੀ ਉਨ੍ਹਾ ਦੀ ਸੰਪਤੀ ਹੁਣ 90 ਅਰਬ ਡਾਲਰ ਹੈ। 2021 'ਚ ਮੁਕੇਸ਼ ਅੰਬਾਨੀ ਦੀ ਕੁੱਲ ਸੰਪਤੀ 13.3 ਬਿਲੀਅਨ ਡਾਲਰ ਚੜ੍ਹ ਗਈ ਅਤੇ ਹੁਣ ਉਨ੍ਹਾਂ ਦਾ ਮੁੱਲ 97 ਬਿਲੀਅਨ ਡਾਲਰ ਹੋ ਗਿਆ ਹੈ।
ਦੁਨੀਆ ਦੇ ਕਈ ਦੇਸ਼ਾਂ ਤੋਂ ਅੱਗੇ ਨਿਕਲਿਆ ਭਾਰਤ
ਬਿਲੀਅਨੀਅਰਸ ਇੰਡੈਕਸ 'ਤੇ ਜੇਕਰ ਨਜ਼ਰ ਮਾਰੀਏ ਤਾਂ ਦੁਨੀਆ ਦੇ 500 ਸਭ ਤੋਂ ਜ਼ਿਆਦਾ ਅਮੀਰ ਲੋਕਾਂ ਨੇ ਪਿਛਲੇ ਸਾਲ ਆਪਣੀ ਨੈੱਟਵਰਥ 'ਚ 1 ਟ੍ਰਿਲਿਅਨ ਡਾਲਰ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਹੈ। ਆਕਸਫੈਮ ਨੇ ਕਿਹਾ ਕਿ ਭਾਰਤ ਜਿਥੇ ਸ਼ਹਿਰੀ ਬੇਰੁਜ਼ਗਾਰੀ ਪਿਛਲੇ ਮਈ 'ਚ 15 ਫੀਸਦੀ ਵੱਧ ਗਈ ਸੀ ਅਤੇ ਖਾਧ ਅਸੁਰੱਖਿਆ ਖਰਾਬ ਹੋ ਗਈ ਸੀ ਹੁਣ ਫਰਾਂਸ, ਸਵੀਡਨ ਅਤੇ ਸਵਿਟਜ਼ਰਲੈਂਡ ਦੀ ਤੁਲਨਾ 'ਚ ਜ਼ਿਆਦਾ ਅਰਬਪਤੀ ਵਾਲਾ ਦੇਸ਼ ਬਣ ਚੁੱਕਾ ਹੈ।
ਅਰਬਪਤੀਆਂ ਦੀ ਸੰਪਤੀ 'ਚ ਦੁੱਗਣਾ ਵਾਧਾ
ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਤੋਂ ਦੁਨੀਆ ਪਰੇਸ਼ਾਨ ਹੈ ਅਤੇ ਹੁਣ ਓਮੀਕ੍ਰੋਨ ਵੈਰੀਏਂਟ ਨੇ ਫਿਰ ਤੋਂ ਚਿੰਤਾ ਦੇ ਬੱਦਲ ਖੜ੍ਹੇ ਕਰ ਦਿੱਤੇ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੋਰੋਨਾ ਕਾਲ 'ਚ ਇਕ ਪਾਸੇ ਜਿਥੇ ਗਰੀਬਾਂ ਦੇ ਸਾਹਮਣੇ ਭੋਜਨ ਦਾ ਸੰਕਟ ਪੈਦਾ ਹੋ ਗਿਆ ਹੈ ਪਰ ਉਧਰ ਅਮੀਰ ਲੋਕਾਂ ਦੀ ਸੰਪਤੀ 'ਚ ਜ਼ੋਰਦਾਰ ਵਾਧਾ ਹੋਇਆ ਹੈ। ਕੋਰੋਨਾ ਕਾਲ 'ਚ ਭਾਰਤੀ ਅਰਬਪਤੀਆਂ ਦੀ ਕੁੱਲ ਸੰਪਤੀ ਦੁੱਗਣੀ ਹੋ ਗਈ ਹੈ।
ਅਮੀਰਾਂ ਦੀ ਗਿਣਤੀ 'ਚ 39 ਫੀਸਦੀ ਦੀ ਤੇਜ਼ੀ
ਆਕਸਫੈਮ ਮੁਤਾਬਕ ਦੇਸ਼ 'ਚ ਅਰਬਪਤੀਆਂ ਦੀ ਗਿਣਤੀ 'ਚ 39 ਫੀਸਦੀ ਦੀ ਦਰ ਨਾਲ ਤੇਜ਼ੀ ਆਈ ਹੈ ਅਤੇ 40 ਨਵੇਂ ਅਰਬਪਤੀ ਬਣੇ। ਇਸ ਵਾਧੇ ਦੇ ਨਾਲ ਵਰਤਮਾਨ 'ਚ ਦੇਸ਼ ਦੇ ਅਰਬਪਤੀਆਂ ਦੀ ਕੁੱਲ ਗਿਣਤੀ 142 ਹੋ ਗਈ ਹੈ। ਆਕਸਫੈਮ ਨੇ ਸੋਮਵਾਰ ਨੂੰ ਪ੍ਰਕਾਸ਼ਿਤ ਵਧਦੀ ਅਸਮਾਨਤਾ 'ਤੇ ਇਕ ਰਿਪੋਰਟ 'ਚ ਕਿਹਾ ਕਿ ਦੇਸ਼ ਦੇ ਅਰਬਪਤੀਆਂ ਦੇ ਕੋਲ ਸਾਂਝੀ ਸੰਪਤੀ ਲਗਭਗ 720 ਅਰਬ ਡਾਲਰ (ਕਰੀਬ 53 ਲੱਖ ਕਰੋੜ ਰੁਪਏ) ਹੈ ਜੋ ਕਿ ਦੇਸ਼ ਦੇ ਸਭ ਤੋਂ ਗਰੀਬ 40 ਫੀਸਦੀ ਆਬਾਦੀ ਤੋਂ ਜ਼ਿਆਦਾ ਹੈ।