ਜਲਦ ਹੀ ਕ੍ਰੈਡਿਟ ਕਾਰਡ ਅਤੇ ਮੋਬਾਈਲ ਵਾਲੇਟ ਜ਼ਰੀਏ ਹੋ ਸਕੇਗਾ ਇਨਕਮ ਟੈਕਸ ਦਾ ਭੁਗਤਾਨ

11/18/2019 1:55:06 PM

ਨਵੀਂ ਦਿੱਲੀ — ਕੇਂਦਰ ਸਰਕਾਰ ਜਲਦੀ ਹੀ ਵਿਅਕਤੀਗਤ ਟੈਕਸਦਾਤਿਆਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਸਰਕਾਰ ਦੀ ਪਾਲਸੀ ਜੇਕਰ ਪ੍ਰਵਾਨ ਚੜ੍ਹਦੀ ਹੈ ਤਾਂ ਜਲਦੀ ਹੀ ਟੈਕਸ ਦਾ ਭੁਗਤਾਨ ਕ੍ਰੈਡਿਟ ਕਾਰਡ, ਯੂਨੀਫਾਈਡ ਪੇਮੈਂਟ ਇੰਟਰਫੇਸ(UPI) ਅਤੇ ਮੋਬਾਈਲ ਵਾਲੇਟ ਜ਼ਰੀਏ ਹੋ ਸਕੇਗਾ।

ਭੁਗਤਾਨ ਨੂੰ ਹੋਰ ਆਸਾਨ ਬਣਾਉਣ ਦੀ ਸਹੂਲਤ 'ਤੇ ਚਲ ਰਿਹਾ ਹੈ ਕੰਮ

ਜਲਦੀ ਹੀ UPI ਜ਼ਰੀਏ ਇਨਕਮ ਟੈਕਸ ਦੇ ਭੁਗਤਾਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇਗੀ। ਮੌਜੂਦਾ ਸਮੇਂ 'ਚ ਸਿਰਫ ਨੈਟਬੈਂਕਿੰਗ ਅਤੇ ਡੈਬਿਟ ਕਾਰਡ ਜ਼ਰੀਏ ਹੀ ਭੁਗਤਾਨ ਕੀਤੇ ਜਾਣ ਦੀ ਆਗਿਆ ਸੀ। ਹੁਣ ਨਿਸ਼ਚਿਤ ਤੌਰ 'ਤੇ ਹੀ UPI ਜ਼ਰੀਏ ਭੁਗਤਾਨ ਦੀ ਆਗਿਆ ਦਿੱਤੇ ਜਾਣ ਦੀ ਸੰਭਾਵਨਾ ਹੈ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਟੈਕਸ ਜਮ੍ਹਾ ਲਈ ਇਲੈਕਟ੍ਰਾਨਿਕ ਭੁਗਤਾਨ ਦੇ ਜ਼ਿਆਦਾ ਵਿਕਲਪ ਦੇਣ 'ਤੇ ਵਿਚਾਰ  ਕਰ ਰਹੇ ਹਾਂ। ਅਧਿਕਾਰੀ ਦੇ ਕਹਿਣਾ ਹੈ ਕਿ ਟੈਕਸਦਾਤਿਆਂ ਨੂੰ ਛੋਟੇ ਭੁਗਤਾਨ ਲਈ ਮੋਬਾਈਲ ਵਾਲੇਟ ਜ਼ਿਆਦਾ ਸੁਵਿਧਾਜਨਕ ਹੁੰਦਾ ਹੈ। ਅਸੀਂ ਇਲੈਕਟ੍ਰਾਨਿਕ ਪੇਮੈਂਟ ਨੂੰ ਦੁਬਾਰਾ ਤੋਂ ਪ੍ਰਭਾਸ਼ਿਤ ਕਰਨ ਜਾ ਰਹੇ ਹਾਂ ਜਿਸ 'ਚ ਮੋਬਾਈਲ ਵਾਲੇਟ, ਕ੍ਰੈਡਿਟ ਕਾਰਡ ਅਤੇ ਯੂ.ਪੀ.ਆਈ. ਵੀ ਸ਼ਾਮਲ ਹੋਵੇਗਾ।

ਮੌਜੂਦਾ ਸਮੇਂ 'ਚ ਨੈੱਟ ਬੈਂਕਿੰਗ ਅਤੇ ਡੈਬਿਟ ਕਾਰਡ ਦੇ ਜ਼ਰੀਏ ਹੁੰਦਾ ਹੈ ਇਲੈਕਟ੍ਰਾਨਿਕ ਭੁਗਤਾਨ

ਜਦੋਂ ਤੁਸੀਂ ਇਨਕਮ ਟੈਕਸ ਰਿਟਰਨ ਦਾਖਲ ਕਰਦੇ ਹੋ ਅਤੇ ਤੁਹਾਡੇ 'ਤੇ ਕੋਈ ਟੈਕਸ ਬਣਦਾ ਹੈ ਤਾਂ ਤੁਸੀਂ ਇਹ ਟੈਕਸ ਜਮ੍ਹਾਂ ਕਰਵਾਉਣਾ ਹੁੰਦਾ ਹੈ। ਫਿਲਹਾਲ ਇਨਕਮ ਟੈਕਸ ਦਾ ਇਲੈਕਟ੍ਰਾਨਿਕ ਭੁਗਤਾਨ ਕਰਨ ਲਈ ਸਿਰਫ ਨੈਟਬੈਂਕਿੰਗ ਅਤੇ ਡੈਬਿਟ ਕਾਰਡ ਦਾ ਵਿਕਲਪ ਮਿਲਦਾ ਹੈ। ਜਾਂ ਫਿਰ ਬੈਂਕ ਜਾ ਕੇ ਨਕਦ 'ਚ ਭੁਗਤਾਨ ਕਰਨਾ ਪੈਂਦਾ ਹੈ। ਮੌਜੂਦਾ ਸਮੇਂ 'ਚ ਸਿਰਫ 6 ਬੈਂਕਾਂ ਦੀ ਨੈਟਬੈਂਕਿੰਗ ਅਤੇ ਡੈਬਿਟ ਕਾਰਡ ਤੋਂ ਹੀ ਇਨਕਮ ਟੈਕਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਬੈਂਕਾਂ ਵਿਚ ਕੈਨਰਾ ਬੈਂਕ, ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਸ਼ਾਮਲ ਹਨ। 

 


Related News