ICICI ਬੈਂਕ ਫ੍ਰਾਡ : ਦੀਪਕ ਕੋਚਰ, ਵੇਣੁਗੋਪਾਲ ਧੂਤ ਨੇ ਨੌਕਰਾਂ ਨੂੰ ਬਣਾਇਆ ਸੀ ਡਮੀ ਡਾਇਰੈਕਟਰ
Thursday, Dec 10, 2020 - 08:58 AM (IST)
ਨਵੀਂ ਦਿੱਲੀ (ਇੰਟ.) – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਈ. ਸੀ. ਆਈ. ਸੀ. ਆਈ. ਬੈਂਕ ਫ੍ਰਾਡ ਮਾਮਲੇ ’ਚ ਬੀਤੇ ਮਹੀਨੇ ਚਾਰਜਸ਼ੀਟ ਦਾਇਰ ਕੀਤੀ, ਜਿਸ ’ਚ ਕਿਹਾ ਗਿਆ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨੇ ਵੀਡੀਓਕਾਨ ਗਰੁੱਪ ਦੇ ਚੇਅਰਮੈਨ ਵੇਣੁਗੋਪਾਲ ਧੂਤ ਨੇ ਆਪਣੇ ਡਰਾਈਵਰ, ਮਾਲੀ, ਆਫਿਸ ਬੁਆਏ ਅਤੇ ਹੋਰ ਜੂਨੀਅਰ ਕਰਮਚਾਰੀਆਂ ਨੂੰ ਕੰਪਨੀ ਦੇ ਡਮੀ ਡਾਇਰੈਕਟਰ ਬਣਾਇਆ ਹੋਇਆ ਸੀ।
ਇਨ੍ਹਾਂ ਕਰਮਚਾਰੀਆਂ ਦੀ ਸਟੇਟਮੈਂਟ ਚਾਰਜਸ਼ੀਦ ਦਾ ਹਿੱਸਾ ਹੈ, ਜਿਨ੍ਹਾਂ ਨੂੰ ਈ. ਡੀ. ਨੇ ਦਰਜ ਕੀਤਾ ਹੈ। ਉਨ੍ਹਾਂ ’ਚੋਂ ਕੁਝ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਦੀ ਉਨ੍ਹਾਂ ਕੰਪਨੀਆਂ ਬਾਰੇ ਵੀ ਨਹੀਂ ਸੁਣਿਆ, ਜਿਨ੍ਹਾਂ ’ਚ ਉਨ੍ਹਾਂ ਨੂੰ ਡਾਇਰੈਕਟਰ ਬਣਾਇਆ ਗਿਆ। ਈ. ਡੀ. ਦੀ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ 1994 ਤੋਂ ਅਹਿਮਦਨਗਰ ’ਚ ਧੂਤ ਦੇ ਬੰਗਲੇ ’ਚ ਕਲੀਨਰ ਦੇ ਰੂਪ ’ਚ ਕੰਮ ਕਰਨ ਵਾਲੇ ਕੇਸ਼ਰਮਲ ਨੈਨਸੁਖਲਾਲ ਗਾਂਧੀ ਇੰਡੀਅਨ ਰੈਫਰੀਜਰੇਟਰ ਕੰਪਨੀ ਲਿਮਟਿਡ (ਆਈ. ਆਰ. ਸੀ. ਐੱਲ.) ’ਚ ਡਾਇਰੈਕਟਰ ਸਨ। ਉਨ੍ਹਾਂ ਨੇ ਈ. ਡੀ. ਨੂੰ ਦੱਸਿਆ ਕਿ ਉਹ ਨਾ ਤਾਂ ਆਈ. ਆਰ. ਸੀ. ਐੱਲ. ਕੰਪਨੀ ਬਾਰੇ ਜਾਣਦੇ ਹਨ ਅਤੇ ਨਾ ਹੀ ਆਈ. ਆਰ. ਸੀ. ਐੱਲ. ਅਤੇ ਹੋਰ ’ਚ ਉਨ੍ਹਾਂ ਦੇ ਡਾਇਰੈਕਟਰ ਬਾਰੇ ਜਾਣਦੇ ਸਨ। ਉਹ ਕੰਪਨੀ ਵਲੋਂ ਕੀਤੇ ਗਏ ਲੈਣ-ਦੇਣ ਬਾਰੇ ਵੀ ਅਣਜਾਣ ਸਨ। ਗਾਂਧੀ ਨੇ ਈ. ਡੀ. ਨੂੰ ਦੱਸਿਆ ਕਿ ਉਹ ਧੂਤ ਦੇ ਨਿਰਦੇਸ਼ ’ਤੇ ਦਸਤਾਵੇਜ਼ਾਂ ’ਤ ਹਸਤਾਖਰ ਕਰਦੇ ਸਨ ਅਤੇ ਕੰਪਨੀ ਦੀ ਕਿਸੇ ਵੀ ਬੋਰਡ ’ਚ ਬੈਠਕ ’ਚ ਸ਼ਾਮਲ ਨਹੀਂ ਹੋਏ ਹਨ।
ਇਕ ਹੋਰ ਕਰਮਚਾਰੀ ਲਕਸ਼ਮੀਕਾਂਤ ਸੁਧਾਕਰ ਕਟੋਰੇ ਜਿਸ ਨੇ 2001 ਤੋਂ 2016 ਤੱਕ ਮੈਸਰਸ ਵੀਡੀਓਕਾਨ ਇੰਟਰਨੈਸ਼ਨਲ ’ਚ ਮਾਲੀ ਦੇ ਰੂਪ ’ਚ ਕੰਮ ਕੀਤਾ, ਉਸ ਨੇ ਈ. ਡੀ. ਨੂੰ ਦੱਸਿਆ ਕਿ ਉਹ ਵੱਖ-ਵੱਖ ਕੰਪਨੀਆਂ ’ਚ ਉਨ੍ਹਾਂ ਦੇ ਡਾਇਰੈਕਟਰ ਅਹੁਦੇ ਅਤੇ ਰਿਅਲ ਕਲੀਨਟੈੱਕ ਪ੍ਰਾਈਵੇਟ ਲਿਮਟਿਡ ’ਚ 50 ਫੀਸਦੀ ਦੀ ਹਿੱਸੇਦਾਰੀ ਬਾਰੇ ਅਣਜਾਣ ਸਨ। ਕਟੋਰੇ ਨੂੰ ਕੰਪਨੀ ਤੋਂ ਸਿਰਫ 10,000 ਰੁਪਏ ਮਹੀਨਾ ਤਨਖਾਹ ਮਿਲਦੀ ਸੀ।
ਵੀਡੀਓਕਾਨ ਦਾ ਐਡਮਿਨਿਸਟ੍ਰੇਸ਼ਨ, ਬੈਂਕਿੰਗ, ਇਨਕਮ ਟੈਕਸ ਅਤੇ ਸੇਵਾ ਟੈਕਸ ਰਿਟਰਨ ਦਾਖਲ ਕਰਨ ਦਾ ਕੰਮ ਕਰਨ ਵਾਲੇ ਵਸੰਤ ਸ਼ੇਸ਼ਰਾਵ ਕਾਕੜੇ ਨੂੰ ਵੀਡੀਓਕਾਨ ਸਮੂਹ ਦੀਆਂ 100 ਤੋਂ ਵੱਧ ਕੰਪਨੀਆਂ ’ਚ ਡਾਇਰੈਕਟਰ ਬਣਾਇਆ ਗਿਆ ਹੈ। ਇਹ ਗਰੁੱਪ ਦੇ ਨਾਲ 1998 ਤੋਂ ਜੁੜੇ ਹੋਏ ਹਨ। ਉਹ 2008 ਤੋਂ 2011 ਤੱਕ ਸੁਪਰੀਮ ਐਨਰਜੀ ਪ੍ਰਾਈਵੇਟ ਲਿਮਟਿਡ (ਐੱਸ. ਈ. ਪੀ. ਐੱਲ.) ਦੇ ਡਾਇਰੈਕਟਰ ਵੀ ਰਹੇ ਪਰ ਉਨਵਾਂ ਨੇ ਹਸਤਾਖਰ ਕਰਨ ਤੋਂ ਪਹਿਲਾਂ ਕੋਈ ਦਸਤਾਵੇਜ਼ ਨਹੀਂ ਦੇਖਿਆ।
ਦੀਪਕ ਕੋਚਰ ਨੇ ਵੀ ਅਜਿਹੇ ਲੋਕਾਂ ਨੂੰ ਨਿਯੁਕਤ ਕੀਤਾ, ਜਿਨ੍ਹਾਂ ਦਾ ਡਾਇਰੈਕਟਰ ਦੇ ਰੂਪ ’ਚ ਉਨ੍ਹਾਂ ਦੀਆਂ ਕੰਪਨੀਆਂ ਦੇ ਕਾਰੋਬਾਰ ਨਾਲ ਕੋਈ ਲੈਣ-ਦੇਣ ਨਹੀਂ ਸੀ।