ਹੁੰਡਈ ਯਾਤਰੀ ਵਾਹਨਾਂ ਦੀ ਬਰਾਮਦ ’ਚ ਪਹਿਲੇ ਸਥਾਨ ’ਤੇ, 2020-21 ’ਚ 1,04,342 ਵਾਹਨ ਵਿਦੇਸ਼ ਭੇਜੇ

Saturday, Apr 17, 2021 - 12:04 PM (IST)

ਹੁੰਡਈ ਯਾਤਰੀ ਵਾਹਨਾਂ ਦੀ ਬਰਾਮਦ ’ਚ ਪਹਿਲੇ ਸਥਾਨ ’ਤੇ, 2020-21 ’ਚ 1,04,342 ਵਾਹਨ ਵਿਦੇਸ਼ ਭੇਜੇ

ਨਵੀਂ ਦਿੱਲੀ(ਭਾਸ਼ਾ) – ਹੁੰਡਈ ਮੋਟਰ ਇੰਡੀਆ ਪਿਛਲੇ ਸਾਲ ਭਾਰਤ ਤੋਂ ਯਾਤਰੀ ਵਾਹਨਾਂ ਦੀ ਬਰਾਮਦ ਕਰਨ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਰਹੀ। ਕੰਪਨੀ ਨੇ 2020-21 ’ਚ ਕੁਲ 1,04,342 ਯਾਤਰੀ ਵਾਹਨ ਵੱਖ-ਵੱਖ ਦੇਸ਼ਾਂ ਨੂੰ ਭੇਜੇ। ਕੰਪਨੀ ਦੇ ਬਰਾਮਦ ਬਾਜ਼ਾਰ ’ਚ ਮੈਕਸੀਕੋ, ਸਾਊਦੀ ਅਰਬ ਅਤੇ ਦੱਖਣੀ ਅਫਰੀਕਾ ਵਰਗੇ ਪ੍ਰਮੁੱਖ ਬਾਜ਼ਾਰ ਸ਼ਾਮਲ ਹਨ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਦੌਰਾਨ ਉਸ ਨੇ ਨੇਪਾਲ ਅਤੇ ਚਿਲੀ ’ਚ ਵੀ ਵਾਹਨ ਵੇਚੇ।

ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ, ਦਰਾਮਦ ’ਤੇ ਰੋਕ, ਸਪਲਾਈ ਚੇਨ ’ਚ ਰੁਕਾਵਟ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਉਸ ਨੇ ਆਪਣੇ ਗਾਹਕਾਂ ਦੀ ਸੰਤੁਸ਼ਟੀ ਲਈ ਆਪ੍ਰੇਟਿੰਗ ਦੀ ਉੱਦਮਤਾ ਬਣਾਈ ਰੱਖੀ। ਹੁੰਡਈ ਮੋਟਰਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ. ਐੱਸ. ਕਿਮ ਨੇ ਕਿਹਾ ਕਿ ਸਾਲ 2020-21 ’ਚ ਬਰਾਮਦ ਦਾ 1,04 342 ਵਾਹਨਾਂ ਦਾ ਅੰਕੜਾ ਸਾਡੇ ਉਤਸ਼ਾਹ ਦਾ ਸਬੂਤ ਹੈ।


author

Harinder Kaur

Content Editor

Related News