20 ਸਾਲਾਂ ਲਈ ਲਿਆ ਹੈ ਘਰੇਲੂ ਕਰਜ਼ ਤਾਂ 24 ਸਾਲ ਭਰਨੀ ਪਵੇਗੀ ਕਿਸ਼ਤ, ਜਾਣੋ ਕਿਉਂ
Thursday, Oct 06, 2022 - 04:48 PM (IST)
ਬਿਜਨੈੱਸ ਡੈਸਕ- ਕਲਪਨਾ ਕਰੋ ਕਿ ਤੁਸੀਂ ਲੋਨ 20 ਸਾਲਾਂ ਲਈ ਲਿਆ ਅਤੇ ਜਦੋਂ ਚੁਕਾਉਣ ਦੀ ਵਾਰੀ ਆਈ ਤਾਂ ਇਸ ਨੂੰ 24 ਸਾਲਾਂ ਤੱਕ ਚੁਕਾਉਣਾ ਪਏ। ਵਰਤਮਾਨ 'ਚ ਇਹ ਗੱਲ ਸਿਰਫ਼ ਕਲਪਨਾ ਮਾਤਰ ਦੀ ਚੀਜ਼ ਨਹੀਂ ਹੈ। ਇਹ ਸੱਚ 'ਚ ਹੋ ਗਿਆ। ਘਰੇਲੂ ਕਰਜ਼ ਦੇ ਵਿਆਜ ਦਰਾਂ 'ਚ ਵਾਧੇ ਨਾਲ ਲੰਬੀ ਮਿਆਦ ਲਈ ਲੋਨ ਲੈਣ ਵਾਲਿਆਂ ਨੂੰ ਹੁਣ ਹੋਰ ਦੋ-ਤਿੰਨ ਸਾਲਾਂ ਤੱਕ ਈ.ਐੱਮ.ਆਈ. ਦੀ ਰਾਸ਼ੀ ਚੁਕਾਉਣੀ ਪਵੇਗੀ।
ਇਹ ਵੀ ਪੜ੍ਹੋ-ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ, ਨਵੀਂ ਫਸਲ ਆਉਣ ਤੱਕ ਉੱਚੇ ਬਣੇ ਰਹਿਣਗੇ ਰੇਟ
ਅਜਿਹੇ 'ਚ ਉਨ੍ਹਾਂ ਨੂੰ ਲੋਨ ਲਈ ਜਾਣ ਦੇ ਸਮੇਂ 'ਤੇ ਉਸ ਨੂੰ ਚੁਕਾਉਣ ਦੀ ਜੋ ਸਮੇਂ ਸੀਮਾ ਤੈਅ ਕੀਤੀ ਗਈ ਸੀ ਉਸ ਤੋਂ ਜ਼ਿਆਦਾ ਸਮੇਂ ਤੱਕ ਲੋਨ ਚੁਕਾਉਣਾ ਪਵੇਗਾ। ਪਿਛਲੇ ਪੰਜ ਮਹੀਨਿਆਂ 'ਚ ਘਰੇਲੂ ਕਰਜ਼ ਦੀਆਂ ਦਰਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੀਆਂ ਵਿਆਜ ਦਰਾਂ 6.5 ਫੀਸਦੀ ਤੋਂ 8.25 ਫੀਸਦੀ 'ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ-ਨਰਾਤਿਆਂ ’ਚ ਲੋਕਾਂ ਨੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਖਰੀਦਦਾਰੀ
ਮੰਨ ਲਓ ਜੇਕਰ ਕਿਸੇ ਵਿਅਕਤੀ ਨੇ ਸਾਲ 2019 'ਚ 20 ਸਾਲ ਦੀ ਮਿਆਦ ਲਈ 6.7 ਫੀਸਦੀ ਦੀਆਂ ਵਿਆਜ ਦਰਾਂ 'ਤੇ ਲੋਨ ਲਿਆ ਸੀ ਉਸ ਨੂੰ ਤਿੰਨ ਸਾਲ ਤੱਕ ਸਾਰੇ ਈ.ਐੱਮ.ਆਈ. ਚੁਕਾਉਣ ਦੇ ਬਾਵਜੂਦ ਹੋਰ 21 ਸਾਲਾਂ ਤੱਕ ਲੋਨ ਚੁਕਾਉਣਾ ਪਵੇਗਾ।
ਰੈਪੋ ਰੇਟ ਵਧਣ ਨਾਲ ਘਰੇਲੂ ਕਰਜ਼ ਦੀਆਂ ਵਿਆਜ ਦਰਾਂ ਅਤੇ ਈ.ਐੱਮ.ਆਈ 'ਤੇ ਕੀ ਅਸਰ ਪਿਆ?
ਮਹੀਨਾ | ਰੈਪੋ ਰੇਟ | ਘਰੇਲੂ ਕਰਜ਼ ਵਿਆਜ ਦਰ | ਈ.ਐੱਮ.ਆਈ |
ਅਪ੍ਰੈਲ | 4 | 6.7 | 7,574 |
ਮਈ | 4.4 | 7.1 | 7,813 |
ਜੂਨ | 4.9 | 7.6 | 8,117 |
ਅਗਸਤ | 5.4 | 8.1 | 8,427 |
ਸਤੰਬਰ | 4.9 | 8.6 | 8,741 |
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।