HDFC ਬੈਂਕ ਦਾ ਸ਼ੁੱਧ ਲਾਭ 20.3 ਫੀਸਦੀ ਵਧ ਕੇ ਰਿਹਾ 5,585.9 ਕਰੋੜ ਰੁਪਏ

01/19/2019 10:46:02 PM

ਨਵੀਂ ਦਿੱਲੀ-ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਦਾ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ ਸ਼ੁੱਧ ਲਾਭ 20.3 ਫ਼ੀਸਦੀ ਵਧ ਕੇ 5,585.9 ਕਰੋੜ ਰੁਪਏ ਰਿਹਾ। ਬੈਂਕ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਉਸ ਨੇ 4,642.6 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਬੈਂਕ ਨੇ ਕਿਹਾ ਕਿ ਇਸ ਸਾਲ ਅਕਤੂਬਰ-ਦਸੰਬਰ ਦੇ ਵਿਚਾਲੇ ਉਸ ਦੀ ਕੁਲ ਕਮਾਈ ਵਧ ਕੇ 30,811.27 ਕਰੋੜ ਰੁਪਏ ਹੋ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ ਅੰਕੜਾ 24,450.44 ਕਰੋੜ ਰੁਪਏ ਰਿਹਾ।

ਬਿਆਨ ਵਿਚ ਕਿਹਾ ਗਿਆ ਹੈ ਕਿ 31 ਦਸੰਬਰ, 2018 ਨੂੰ ਖ਼ਤਮ ਤਿਮਾਹੀ ਵਿਚ ਬੈਂਕ ਦੀ ਸ਼ੁੱਧ ਵਿਆਜ ਕਮਾਈ (ਵਿਆਜ ਦੀ ਪ੍ਰਾਪਤੀ ਅਤੇ ਵਿਆਜ ’ਤੇ ਖਰਚੇ ਵਿਚਲਾ ਫਰਕ) 21.9 ਫ਼ੀਸਦੀ ਵਧ ਕੇ 12,576.8 ਕਰੋੜ ਰੁਪਏ ਰਹੀ। ਅਕਤੂਬਰ-ਦਸੰਬਰ, 2018 ਦੌਰਾਨ ਬੈਂਕ ਦਾ ਕੁਲ ਐੱਨ. ਪੀ. ਏ. (ਗ੍ਰਾਸ ਨਾਨ ਪ੍ਰਫਾਰਮਿੰਗ ਏਸੈੱਟਸ) ਵੀ ਪਿਛਲੇ ਸਾਲੇ ਦੀ ਇਸੇ ਮਿਆਦ ਦੇ 1.29 ਫ਼ੀਸਦੀ ਤੋਂ ਵਧ ਕੇ 1.38 ਫ਼ੀਸਦੀ ਹੋ ਗਿਆ। ਹਾਲਾਂਕਿ ਬੈਂਕ ਦਾ ਸ਼ੁੱਧ ਐੱਨ. ਪੀ. ਏ. ਸਮੀਖਿਆ ਅਧੀਨ ਮਿਆਦ ਦੌਰਾਨ 0.42 ਫ਼ੀਸਦੀ ਰਿਹਾ।
 


Related News