‘GST ਕਲੈਕਸ਼ਨ ਜਨਵਰੀ ’ਚ ਤੋੜ ਸਕਦੈ ਰਿਕਾਰਡ, 1.23 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ’

01/30/2021 9:08:17 AM

ਮੁੰਬਈ (ਇੰਟ.) –ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਸੰਗ੍ਰਹਿ ਜਨਵਰੀ ’ਚ ਰਿਕਾਰਡ 1.21 ਤੋਂ 1.23 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਇਸ ਨਾਲ ਸੂਬਾ ਜੀ. ਐੱਸ. ਟੀ. ਸੰਗ੍ਰਹਿ ’ਚ ਕਮੀ ਘੱਟ ਤੋਂ ਘੱਟ 11,000 ਕਰੋੜ ਰੁਪਏ ਰਹਿ ਜਾਏਗੀ। ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਜੀ. ਐੱਸ. ਟੀ. ਸੰਗ੍ਰਹਿ ’ਚ ਖਾਮੀਆਂ ਨੂੰ ਦੂਰ ਕਰਨ ਲਈ ਕੀਤੇ ਗਏ ਯਤਨਾਂ ਦਾ ਸਕਾਰਾਤਮਕ ਨਤੀਜਾ ਸਾਹਮਣੇ ਆਇਆ ਹੈ।

ਇਹ ਵੀ ਪਡ਼੍ਹੋ : ਬਜਟ ਸੈਸ਼ਨ LIVE : ਰਾਸ਼ਟਰਪਤੀ ਨੇ ਸੰਬੋਧਨ ਕਰਦਿਆਂ ਕਿਹਾ- ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਹੋਵੇ, ਭਾਰਤ ਰੁਕੇਗਾ ਨਹੀਂ

ਐੱਸ. ਬੀ. ਆਈ. ਰਿਸਰਚ ਨੇ ਇਕ ਰਿਪੋਰਟ ’ਚ ਕਿਹਾ ਕਿ ਦਸੰਬਰ 2020 ’ਚ ਰਿਕਾਰਡ 1.15 ਲੱਖ ਕਰੋੜ ਰੁਪਏ ਸੰਗ੍ਰਹਿ ਤੋਂ ਬਾਅਦ ਜਨਵਰੀ 2021 ’ਚ ਜੀ. ਐੱਸ. ਟੀ. ਸੰਗ੍ਰਹਿ1.21 ਤੋਂ 1.23 ਲੱਖ ਕਰੋੜ ਰੁਪਏ ਰਹਿ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਇਹ ਕੁਝ ਹੋਰ ਜ਼ਿਆਦਾ ਰਹੇ।

ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ

ਰਿਪੋਰਟ ਮੁਤਾਬਕ ਇਕੱਠੇ ਕੀਤੇ ਗਏ ਆਈ. ਜੀ. ਐੱਸ. ਟੀ. (ਏਕੀਕ੍ਰਿਤ ਜੀ. ਐੱਸ. ਟੀ.) ਦਾ 50 ਫੀਸਦੀ ਹਿੱਸਾ ਵੀ ਮਾਰਚ ਤੱਕ ਸੂਬਿਆਂ ’ਚ ਵੰਡਿਆ ਜਾਂਦਾ ਹੈ, ਉਦੋਂ ਪੂਰੇ ਮੁਆਵਜ਼ਾ ਸੈੱਸ ਨੂੰ ਧਿਆਨ ’ਚ ਰੱਖਦੇ ਹੋਏ ਸੂਬਾ ਜੀ. ਐੱਸ. ਟੀ. ’ਚ ਕਮੀ ਸਿਰਫ 11,000 ਕਰੋੜ ਰੁਪਏ ਰਹਿ ਜਾਏਗੀ। ਇਸ ਦਰਮਿਆਨ ਸਰਕਾਰ ਕੋਲ ਬਾਕੀ ਨਕਦੀ 28 ਜਨਵਰੀ ਨੂੰ ਸਥਿਤੀ ਦੇ ਮੁਤਾਬਕ ਜ਼ਿਕਰਯੋਗ ਰੂਪ ਨਾਲ ਵਧ ਕੇ 3.34 ਲੱਖ ਕਰੋੜ ਰੁਪਏ ਪਹੁੰਚ ਗਈ। ਸਤੰਬਰ 2020 ’ਚ 1.08 ਲੱਖ ਕਰੋੜ ਅਤੇ ਦਸੰਬਰ ’ਚ 2.26 ਲੱਖ ਕਰੋੜ ਰੁਪਏ ਸੀ।

ਇਹ ਵੀ ਪਡ਼੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News