ਹਰਿਤ ਪ੍ਰਮਾਣ ਪੱਤਰਾਂ ਦੀ ਵਿਕਰੀ ਅਕਤੂਬਰ ''ਚ 2.25 ਫੀਸਦੀ ਘੱਟ ਕੇ 6.87 ਲੱਖ ''ਤੇ

11/17/2019 12:56:38 PM

ਨਵੀਂ ਦਿੱਲੀ—ਦੇਸ਼ 'ਚ ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਦੀ ਵਿਕਰੀ 'ਚ ਅਕਤੂਬਰ 'ਚ 2.25 ਫੀਸਦੀ ਘੱਟ ਕੇ 6.87 ਲੱਖ ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਇਹ 7.03 ਲੱਖ ਇਕਾਈ ਸੀ। ਸਪਲਾਈ ਘੱਟ ਰਹਿਣ ਦੀ ਵਜ੍ਹਾ ਨਾਲ ਹਰਿਤ ਪ੍ਰਮਾਣ ਪੱਤਰਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ। ਅਧਿਕਾਰਿਕ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇੰਡੀਅਨ ਐਨਰਜੀ ਐਕਸਚੇਂਜ ਅਤੇ ਪਾਵਰ ਐਕਸਚੇਂਜ ਆਫ ਇੰਡੀਆ ਦੋ ਬਿਜਲੀ ਐਕਸਚੇਂਜ ਹੈ ਜੋ ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਅਤੇ ਬਿਜਲੀ ਦਾ ਕਾਰੋਬਾਰ ਕਰਦੇ ਹਨ। ਅਧਿਕਾਰਿਕ ਅੰਕੜਿਆਂ ਦੇ ਅਨੁਸਾਰ ਅਕਤੂਬਰ 'ਚ ਆਈ.ਈ.ਐਕਸ. 'ਤੇ ਕੁੱਲ 4.48 ਲੱਖ ਆਰ.ਈ.ਸੀ. ਦਾ ਕਾਰੋਬਾਰ ਹੋਇਆ। ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਇਹ 4.25 ਲੱਖ ਸੀ। ਉਧਰ ਪੀ.ਐਕਸ ਆਈ.ਐੱਲ. 'ਤੇ ਆਰ.ਈ.ਸੀ. ਦੀ ਵਿਕਰੀ 2.38 ਲੱਖ ਰਹੀ ਜੋ ਅਕਤੂਬਰ 2018 'ਚ 2.77 ਲੱਖ ਇਕਾਈ ਸੀ। ਆਈ.ਈ.ਐਕਸ ਦੇ ਅੰਕੜਿਆਂ ਮੁਤਾਬਕ ਗੈਰ ਸੌਰ ਅਤੇ ਸੌਰ ਆਰ.ਈ.ਸੀ. ਦੋਵਾਂ ਦੀ ਸਪਲਾਈ ਘੱਟ ਹੋਈ ਹੈ। ਘੱਟ ਭੰਡਾਰਣ ਦੀ ਵਜ੍ਹਾ ਨਾਲ ਖਰੀਦ ਬੋਲੀਆਂ ਵਿਕਰੀ ਬੋਲੀਆਂ ਤੋਂ ਜ਼ਿਆਦਾ ਰਹੀ ਹੈ। ਆਈ.ਈ.ਐਕਸ 'ਚ ਅਕਤੂਬਰ 'ਚ ਆਰ.ਈ.ਸੀ. ਦੀ ਖਰੀਦ ਲਈ 13.88 ਲੱਖ ਅਤੇ ਵਿਕਰੀ ਲਈ 5.75 ਲੱਖ ਬੋਲੀਆਂ ਆਈਆਂ। ਇਸ ਤਰ੍ਹਾਂ ਪੀ.ਐਕਸ.ਆਈ.ਐੱਲ. 'ਤੇ 5.37 ਲੱਖ ਖਰੀਦ ਅਤੇ 2.6 ਲੱਖ ਵਿਕਰੀ ਬੋਲੀਆਂ ਮਿਲੀਆਂ।


Aarti dhillon

Content Editor

Related News